ਕਿਸਾਨ ਬਿੱਲਾਂ ਦਾ ਇਸੇ ਬਿੱਲਾਂ ਦਾ ਕਰਕੇ ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀ ਅਤੇ ਕੱਲ੍ਹ ਅਕਾਲੀ ਦਲ ਨੇ ਭਾਜਪਾ ਨਾਲੋਂ ਆਪਣੀ ਯਾਰੀ ਤੋੜ ਦਿੱਤੀ ਹੈ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕੇ ਬੀਬਾ ਹਰਸਿਮਰਤ ਬਾਦਲ ਨੇ ਭਾਜਪਾ ਦਾ ਸਾਥ ਛੱਡਣ ਤੋਂ ਬਾਅਦ ਇੱਕ ਵੱਡਾ ਬਿਆਨ ਦਿੱਤਾ ਹੈ ਜਿਸਦੀ ਚਰਚਾ ਸਾਰੇ ਪਾਸੇ ਜੋਰਾਂ ਤੇ ਹੋ ਰਹੀ ਹੈ।ਕਿਸਾਨ ਬਿੱਲ ਦੇ ਮੁੱਦੇ ‘ਤੇ ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਨੇ ਹੁਣ ਐਨਡੀਏ ਤੇ ਬੀਜੇਪੀ ‘ਤੇ ਤਿੱਖੇ ਸ਼ਬਦੀ ਹ- ਮ – ਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਐਨਡੀਏ ਛੱਡਣ ਤੋਂ ਪਹਿਲਾਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਐਨਡੀਏ ‘ਤੇ ਤਨਜ ਕੱਸਿਆ।