ਜੇਕਰ ਸਾਡਾ ਪੇਟ ਸਹੀ ਹੈ , ਤਾਂ ਅਸੀਂ ਆਪਣੇ ਆਪ ਨੂੰ ਹਮੇਸ਼ਾ ਤੰਦਰੁਸਤ ਮਹਿਸੂਸ ਕਰਦੇ ਹਾਂ । ਪੇਟ ਵਿਚ ਥੋੜ੍ਹੀ ਜਿਹੀ ਗੜਬੜੀ ਸਾਡੇ ਪੂਰੇ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ । ਬਹੁਤ ਸਾਰੇ ਲੋਕਾਂ ਦੇ ਪੇਟ ਵਿਚ ਦਰਦ , ਗੈਸ , ਕਬਜ਼ ਦੀ ਸ਼ਿਕਾਇਤ ਹੁੰਦੀ ਹੈ । ਅਤੇ ਕੁਝ ਲੋਕਾਂ ਨੂੰ ਪੇਟ ਵਿਚ ਭਾਰੀਪਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ , ਖਾਸ ਕਰਕੇ ਖਾਣਾ ਖਾਣ ਤੋਂ ਬਾਅਦ । ਭੁੱਖਿਆਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਹੋਣ ਲੱਗ ਜਾਂਦਾ ਹੈ , ਜਾਂ ਫਿਰ ਪੇਟ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ । ਜੇਕਰ ਤੁਹਾਡੇ ਨਾਲ ਵੀ ਅਜਿਹਾ ਹੀ ਹੁੰਦਾ ਹੈ , ਤਾਂ ਇਸ ਸਥਿਤੀ ਵਿਚ ਤੁਹਾਨੂੰ ਸਾਹ ਲੈਂਦੇ ਸਮੇਂ ਬਦਬੂ ਆਉਣ ਅਤੇ ਕਬਜ਼ ਦੀ ਪ੍ਰੇਸ਼ਾਨੀ ਹੋ ਸਕਦੀ ਹੈ ।ਅਸੀਂ ਤੁਹਾਨੂੰ ਦੱਸਾਂਗੇ , ਕਿ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਕਿਉਂ ਮਹਿਸੂਸ ਹੁੰਦਾ ਹੈ । ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ।
ਖਾਣਾ ਖਾਣ ਤੋਂ ਬਾਅਦ ਵਿੱਚ ਪੇਟ ਵਿੱਚ ਭਾਰੀਪਣ ਦੇ ਲਛੱਣ
- ਪੇਟ ਵਿਚ ਭਾਰੀਪਣ ਦੀ ਸਥਿਤੀ ਵਿੱਚ ਹਰ ਵਿਅਕਤੀ ਵਿਚ ਲਛਣ ਅਲਗ ਅਲਗ ਹੁੰਦੇ ਹਨ । ਉਹਨਾਂ ਵਿੱਚ ਇਹ ਲੱਛਣ ਸ਼ਾਮਲ ਹਨ ।ਏਸਿਡ ਰਿਫਲੇਕਸ
- ਬਦਬੂ ਦਾਰ ਸਾਹ
- ਸੋਜ
- ਡਕਾਰ
- ਪੇਟ ਫੁੱਲਣਾ
- ਪੇਟ ਵਿੱਚ ਜਲਨ
- ਜੀ ਮਚਲਾਉਣਾ
- ਪੇਟ ਵਿੱਚ ਦਰਦ
ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਲੱਛਣ ਮਹਿਸੂਸ ਹੁੰਦਾ ਹੈ , ਤਾਂ ਤੁਸੀਂ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ । ਕਿਉਂਕਿ ਇਹ ਸਾਧਾਰਨ ਲਛਣ ਵੀ ਇਹ ਗੰਭੀਰ ਰੂਪ ਧਾਰਨ ਕਰ ਸਕਦੇ ਹਨ । ਜਿਵੇਂ ਕਿ
- ਸਾਹ ਲੈਣ ਅਤੇ ਕੂਝ ਵੀ ਖਾਣ ਵਿੱਚ ਤਕਲੀਫ
- ਖੂਨ ਨਿਕਲਣਾ
- ਮਲ ਵਿਚੋਂ ਖੂਨ ਆਉਣਾ
- ਤੇਜ ਬੁਖਾਰ
- ਛਾਤੀ ਵਿਚ ਦਰਦ
- ਪੇਟ ਵਿੱਚ ਭਾਰੀਪਣ
ਜਾਣੋ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਨ ਕਿਉਂ ਮਹਿਸੂਸ ਹੁੰਦਾ
ਪੇਟ ਚ ਭਾਰੀਪਨ ਕਈ ਕਾਰਨਾਂ ਨਾਲ ਮਹਿਸੂਸ ਹੋ ਸਕਦਾ ਹੈ । ਇਸ ਦੇ ਗੰਭੀਰ ਕਾਰਨ ਵੀ ਹੋ ਸਕਦੇ ਹਨ । ਜਾਣੋ ਪੇਟ ਵਿੱਚ ਪਾਣੀ ਭਾਰੀਪਣ ਦੇ ਕਾਰਨ
ਔਵਰਈਟਿੰਗ
ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਹੋ ਰਿਹਾ ਹੈ , ਤਾਂ ਇਹ ਔਵਰਇਟਿੰਗ ਦਾ ਕਾਰਨ ਹੋ ਸਕਦਾ ਹੈ । ਜੇਕਰ ਤੁਸੀਂ ਪੇਟ ਭਰਨ ਤੋਂ ਬਾਅਦ ਵੀ ਖਾਣਾ ਖਾ ਰਹੇ ਹੋ , ਤਾਂ ਇਸ ਨਾਲ ਪੇਟ ਦੀ ਸਮੱਸਿਆ ਹੋ ਸਕਦੀ ਹੈ । ਇਸ ਲਈ ਔਵਰਇਟਿੰਗ ਕਰਨ ਤੋਂ ਜ਼ਰੂਰ ਬਚੋ ।
ਛੇਤੀ ਛੇਤੀ ਖਾਣਾ
ਖਾਣਾ ਸਾਨੂੰ ਹਮੇਸ਼ਾ ਹੌਲੀ ਹੌਲੀ ਚਬਾ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ । ਇਸ ਲਈ ਸਾਨੂੰ ਕਦੇ ਵੀ ਜਲਦਬਾਜ਼ੀ ਵਿਚ ਖਾਣਾ ਨਹੀਂ ਖਾਣਾ ਚਾਹੀਦਾ । ਛੇਤੀ ਛੇਤੀ ਖਾਣਾ ਖਾਣ ਨਾਲ ਪੇਟ ਵਿਚ ਭਾਰੀਪਣ ਦਾ ਅਹਿਸਾਸ ਹੋ ਸਕਦਾ ਹੈ , ਅਤੇ ਪੇਟ ਵਿੱਚ ਦਰਦ ਹੋ ਸਕਦਾ ਹੈ ।
ਮਸਾਲੇਦਾਰ ਚੀਜ਼ਾ ਖਾਣਾ
ਜ਼ਿਆਦਾ ਮਿਰਚ-ਮਸਾਲੇਦਾਰ ਖਾਣਾ ਸਾਡੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੁੰਦਾ ਹੈ । ਜ਼ਿਆਦਾ ਮਸਾਲੇਦਾਰ ਖਾਣਾ ਖਾਣ ਦਾ ਅਸਰ ਸਾਡੇ ਪਾਚਨ ਤੰਤਰ ਉੱਤੇ ਪੈਂਦਾ ਹੈ । ਇਸ ਲਈ ਪਾਚਣਤੰਤਰ ਵਿਚ ਗੜਬੜੀ ਹੋ ਜਾਂਦੀ ਹੈ । ਜੇਕਰ ਤੁਸੀਂ ਰੋਜ਼ਾਨਾ ਮਸਾਲੇਦਾਰ ਚੀਜ਼ਾਂ ਖਾਂਦੇ ਹੋ , ਤਾਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਹੋ ਸਕਦਾ ਹੈ ।
ਹਜ਼ਮ ਨਾ ਆਉਣ ਵਾਲਾ ਖਾਣਾ
ਫਾਸਟ ਫੂਡ , ਜੰਕ ਫੂਡ ਜਾਂ ਫਿਰ ਜ਼ਿਆਦਾ ਤਲਿਆ ਹੋਇਆ ਖਾਣਾ ਛੇਤੀ ਹਜ਼ਮ ਨਹੀਂ ਹੁੰਦਾ । ਇਸ ਖਾਣੇ ਨੂੰ ਪਚਾਉਣ ਵਿਚ ਮੈਦੇ ਨੂੰ ਤਕਲੀਫ ਹੁੰਦੀ ਹੈ । ਜੇਕਰ ਤੁਸੀਂ ਰੋਜ਼ਾਨਾ ਹੀ ਅਜਿਹਾ ਖਾਣਾ ਖਾਂਦੇ ਹੋ , ਤਾਂ ਇਸ ਨਾਲ ਤੁਹਾਨੂੰ ਪੇਟ ਵਿਚ ਦਰਦ ਅਤੇ ਭਾਰੀਪਣ ਮਹਿਸੂਸ ਹੋ ਸਕਦਾ ਹੈ । ਇਸ ਲਈ ਹਮੇਸ਼ਾ ਤੁਸੀਂ ਘਰ ਦਾ ਬਣਿਆ ਹੋਇਆ ਖਾਣਾ ਖਾਣ ਦੀ ਕੋਸ਼ਿਸ਼ ਕਰੋ ।
ਸਮੱਸਿਆ-ਇਸ ਤੋਂ ਇਲਾਵਾ ਵੀ ਕਈ ਵਾਰ ਪੇਟ ਵਿੱਚ ਭਾਰੀਪਨ ਕਿਸੇ ਵੀ ਸਮੱਸਿਆ ਦੀ ਵਜਾ ਨਾਲ ਹੋ ਸਕਦਾ ਹੈ । ਹਾਰਨੀਆ , ਪੇਪਟਿਕ ਅਲਸਰ , ਫ਼ੂਡ ਐਲਰਜੀ , ਰਨਾਸ਼ਸੋਥ , ਗੈਸਟ੍ਰੋਔਸਫੇਗਲ ਰਿਫਲਕਸ ਰੋਗ ਦੀ ਵਜ੍ਹਾ ਨਾਲ ਪੇਟ ਵਿੱਚ ਭਾਰੀਪਣ ਮਹਿਸੂਸ ਹੋ ਸਕਦਾ ਹੈ ।
ਪੇਟ ਵਿੱਚ ਭਾਰੀਪਣ ਤੋਂ ਬਚਣ ਲਈ ਕੂਝ ਜ਼ਰੂਰੀ ਗੱਲਾਂ
- ਫੈਟ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ ।
- ਪੇਟ ਵਿੱਚ ਭਾਰੀਪਣ ਤੋਂ ਬਚਣ ਲਈ ਮੈਦਾ , ਤਲਿਆ ਹੋਇਆ ਅਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਬਚੋ ।
- ਖਾਣਾ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ । ਖਾਣਾ ਹਮੇਸ਼ਾ ਸ਼ਾਂਤੀ ਨਾਲ ਬੈਠ ਕੇ ਖਾਓ ।
- ਐਵਰਇਟਿੰਗ ਤੋਂ ਬਚੋ । ਘੱਟ ਮਾਤਰਾ ਵਿੱਚ ਖਾਉ ।
- ਪੇਟ ਵਿੱਚ ਭਾਰੀ ਪਣ ਤੋਂ ਬਚਣ ਲਈ ਆਪਣੀ ਜੀਵਨ ਸ਼ੈਲੀ ਵਿੱਚ ਐਕਸਰਸਾਈਜ਼ ਨੂੰ ਜ਼ਰੂਰ ਸ਼ਾਮਲ ਕਰੋ ।
- ਧੂਮਰਪਾਨ ਅਤੇ ਅਲਕੋਹਲ ਪੀਣ ਤੋਂ ਬਚੋ ।
- ਤਣਾਅ , ਡਿਪਰੈਸ਼ਨ ਅਤੇ ਚਿੰਤਾ ਤੋਂ ਦੂਰ ਰਹੋ ।
ਜੇਕਰ ਤੁਹਾਨੂੰ ਹਰ ਰੋਜ਼ ਪੇਟ ਵਿੱਚ ਭਾਰੀਪਣ ਮਹਿਸੂਸ ਹੂੰਦਾ ਹੈ , ਤਾਂ ਤੁਸੀਂ ਇਸ ਸਥਿਤੀ ਵਿੱਚ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ । ਕਿਉਂਕਿ ਕਈ ਵਾਰ ਇਹ ਕਿਸੇ ਗੰਭੀਰ ਬੀਮਾਰੀ ਦਾ ਲੱਛਣ ਵੀ ਹੋ ਸਕਦਾ ਹੈ,ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।