ਵੀਡੀਓ ਜਾਕੇ ਦੇਖੋਕੈਂਸਰ ਦਾ ਨਾਂਅ ਆਉਂਦੇ ਹੀ ਸਾਰੇ ਡਰ ਜਾਂਦੇ ਹਨ ਜਦੋਂ ਕਿ ਹੁਣ ਕੈਂਸਰ ਲਾਇਲਾਜ ਨਹੀਂ ਹੈ ਪਰ ਰੋਗ ਦਾ ਡਰ ਅੱਜ ਵੀ ਲੋਕਾਂ ਵਿਚ ਓਨਾ ਹੀ ਬਣਿਆ ਹੋਇਆ ਹੈ। ਵੈਸੇ ਕੈਂਸਰ ਵਰਗੀ ਬਿਮਾਰੀ ਦਾ ਸ਼ੁਰੂ ਵਿਚ ਹੀ ਠੀਕ ਇਲਾਜ ਹੋ ਜਾਵੇ ਤਾਂ ਰੋਗੀ ਬਿਲਕੁਲ ਠੀਕ ਹੋ ਜਾਂਦਾ ਹੈ। ਆਓ ਦੇਖੀਏ ਕੈਂਸਰ ਦੇ ਵੱਖ-ਵੱਖ ਰੂਪ ਅਤੇ ਉਨ੍ਹਾਂ ਦੇ ਲੱਛਣ-1.ਚਮੜੀ ਦਾ ਕੈਂਸਰ : ਚਮੜੀ ‘ਤੇ ਜ਼ਖਮ ਹੋਣਾ, ਜ਼ਖਮ ਦਾ ਛੇਤੀ ਨਾ ਭਰਨਾ, ਜ਼ਖਮ ਦਾ ਫੈਲਣਾ, ਜ਼ਖਮ ਵਿਚ ਮਾਮੂਲੀ ਦਰਦ ਹੁੰਦੇ ਰਹਿਣਾ, ਜ਼ਖਮ ਵਿਚੋਂ ਖੂਨ ਦਾ ਰਿਸਣਾ ਆਦਿ ਇਸ ਰੋਗ ਨੂੰ ਦਰਸਾਉਂਦਾ ਹੈ।2.ਦਿਮਾਗ ਦਾ ਕੈਂਸਰ : ਅੱਜ ਦੇ ਤਣਾਅ ਭਰੇ ਵਾਤਾਵਰਨ ਵਿਚ ਦਿਮਾਗ ਦੇ ਕੈਂਸਰ ਦੇ ਰੋਗੀਆਂ ਵਿਚ ਵਾਧਾ ਹੋ ਰਿਹਾ ਹੈ। ਅਜਿਹੇ ਵਿਚ ਰੋਗੀ ਦੇ ਸਿਰ ਵਿਚ ਲਗਾਤਾਰ ਦਰਦ ਰਹਿਣਾ, ਮਿਰਗੀ ਦੇ ਦੌਰੇ ਪੈਣਾ, ਅਸ਼ਾਂਤ ਨੀਂਦ, ਸਰੀਰ ਦੇ ਕਿਸੇ ਭਾਗ ਵਿਚ ਲਕਵੇ ਦਾ ਹੋਣਾ, ਵਾਰ-ਵਾਰ ਬੇਹੋਸ਼ ਹੋ ਜਾਣਾ ਆਦਿ ਦੇਖਿਆ ਜਾਂਦਾ ਹੈ। 3.ਬਲੱਡ ਕੈਂਸਰ : ਚਮੜੀ ‘ਤੇ ਲਾਲ ਚਕੱਤੇ ਉਭਰਨੇ, ਵਾਰ-ਵਾਰ ਜਵਰ ਤੋਂ ਪੀੜਤ ਰਹਿਣਾ, ਸਰੀਰ ਵਿਚ ਖੂਨ ਦੀ ਕਮੀ ਬਣੀ ਰਹਿਣਾ, ਗਰਦਨ ਅਤੇ ਜਾਂਘ ਵਿਚ ਗੰਢ ਬਣ ਜਾਣਾ,
ਤਿੱਲੀ ਦਾ ਵਧਣਾ, ਗੁਦਾ ਜਾਂ ਪਿਸ਼ਾਬ ਦੇ ਰਸਤੇ ਖੂਨ ਨਿਕਲਣਾ ਆਦਿ ਇਸ ਰੋਗ ਦੇ ਲੱਛਣ ਹਨ। 4.ਮੂੰਹ ਦਾ ਕੈਂਸਰ : ਮੂੰਹ ਦੇ ਕੈਂਸਰ ਵਿਚ ਰੋਗੀ ਦੇ ਮੂੰਹ ਵਿਚੋਂ ਬਦਬੂ ਆਉਣੀ, ਖਾਣ ਅਤੇ ਨਿਗਲਣ ਵਿਚ ਤਕਲੀਫ ਹੋਣੀ, ਮੂੰਹ ਵਿਚ ਛਾਲੇ ਹੋਏ ਰਹਿਣੇ ਅਤੇ ਉਨ੍ਹਾਂ ਦਾ ਛੇਤੀ ਠੀਕ ਨਾ ਹੋਣਾ ਆਦਿ ਲੱਛਣ ਮੂੰਹ ਦੇ ਕੈਂਸਰ ਨੂੰ ਦਰਸਾਉਂਦੇ ਹਨ। 5.ਗੁਰਦੇ ਦਾ ਕੈਂਸਰ : ਇਸ ਕੈਂਸਰ ਵਿਚ ਰੋਗੀ ਨੂੰ ਪਿਸ਼ਾਬ ਦੇ ਰਾਹ ਵਿਚ ਰਕਤਸ੍ਰਾਵ ਹੋਣਾ, ਪਿੱਠ ਵਿਚ ਲਗਾਤਾਰ ਦਰਦ ਹੁੰਦੇ ਰਹਿਣਾ, ਪੇਟ ਵਿਚ ਗੰਢ ਦਾ ਹੋਣਾ ਆਦਿ ਲੱਛਣ ਹੁੰਦੇ ਹਨ। 6.ਅੰਡਕੋਸ਼ ਦਾ ਕੈਂਸਰ : ਇਹ ਕੈਂਸਰ ਮਰਦਾਂ ਵਿਚ ਹੁੰਦਾ ਹੈ। ਇਕ ਪਾਸੇ ਤੋਂ ਅੰਡਕੋਸ਼ ਦਾ ਵਧਣਾ, ਉਨ੍ਹਾਂ ਵਿਚ ਦਰਦ ਮਹਿਸੂਸ ਨਾ ਹੋਣਾ, ਖੰਘਦੇ ਅਤੇ ਸਾਹ ਲੈਂਦੇ ਸਮੇਂ ਤਕਲੀਫ ਦਾ ਹੋਣਾ ਆਦਿ
ਇਸ ਰੋਗ ਦੇ ਲੱਛਣ ਹਨ। 7.ਲੀਵਰ ਕੈਂਸਰ : ਪੀਲੀਏ ਦਾ ਹਮਲਾ ਵਾਰ-ਵਾਰ ਹੋਣਾ, ਲੀਵਰ ਦਾ ਵਧ ਜਾਣਾ, ਭੁੱਖ ਨਾ ਲੱਗਣਾ, ਸਿੱਧੇ ਪਾਸੇ ਦੀਆਂ ਪਸਲੀਆਂ ਦੇ ਹੇਠਾਂ ਦਰਦ ਹੋਣਾ ਆਦਿ ਇਸ ਕੈਂਸਰ ਦੇ ਲੱਛਣ ਹਨ। 8.ਗੁਦਾ ਕੈਂਸਰ : ਗੁਦਾ ਦਾ ਬਾਹਰ ਨਿਕਲਣਾ, ਪਖਾਨੇ ਦੇ ਸਮੇਂ ਬਹੁਤ ਦਰਦ ਹੋਣਾ, ਪਖਾਨੇ ਦੇ ਨਾਲ ਖੂਨ ਨਿਕਲਣਾ, ਗੁਦਾ ਦੇ ਰਾਹ ਵਿਚ ਗੰਢ ਦਾ ਹੋ ਜਾਣਾ ਆਦਿ ਦੇਖਿਆ ਜਾਂਦਾ ਹੈ। 9.ਓਵਰੀ ਕੈਂਸਰ : ਭਾਰ ਦਾ ਲਗਾਤਾਰ ਘਟਣਾ, ਪੇਟ ਦੇ ਹੇਠਲੇ ਹਿੱਸੇ ਵਿਚ ਗੰਢ ਦਾ ਹੋਣਾ, ਪੇਟ ਦੇ ਹੇਠਲੇ ਹਿੱਸੇ ਵਿਚ ਭਾਰੀਪਨ ਬਣੇ ਰਹਿਣਾ ਆਦਿ ਇਸ ਰੋਗ ਦੇ ਲੱਛਣ ਹਨ। 10. ਆਮਾਸ਼ਯ ਕੈਂਸਰ : ਅਜਿਹੇ ਰੋਗੀ ਨੂੰ ਭੁੱਖ ਨਾ ਲੱਗਣਾ, ਉਲਟੀਆਂ ਆਉਂਦੇ ਰਹਿਣਾ, ਉਲਟੀ ਅਤੇ ਦਸਤ ਵਿਚ ਖੂਨ ਆਉਣਾ, ਭਾਰ ਦਾ ਲਗਾਤਾਰ ਘਟਣਾ ਇਸ ਰੋਗ ਨੂੰ ਦਰਸਾਉਂਦੇ ਹਨ। 11.ਸਤਨ ਕੈਂਸਰ : ਔਰਤਾਂ ਵਿਚ ਸਤਨ ਕੈਂਸਰ ਹੁਣ ਵਧਦਾ ਹੀ ਜਾ ਰਿਹਾ ਹੈ।
ਸਤਨ ਕੈਂਸਰ ਦੇ ਰੋਗੀ ਨੂੰ ਸ਼ੁਰੂ ਤੋਂ ਸਤਨ ਵਿਚ ਦਰਦ ਸਹਿਤ ਗੰਢ ਦਾ ਮਹਿਸੂਸ ਹੋਣਾ, ਸਤਨ ਵਿਚ ਖੂਨ ਸ੍ਰਾਵ ਹੋਣਾ, ਕਾਂਖ ਵਿਚ ਗੰਢ ਹੋਣਾ, ਚਮੜੀ ਦਾ ਜ਼ਿਆਦਾ ਖੁਰਦਰਾ ਹੋਣਾ, ਚਮੜੀ ‘ਤੇ ਸੋਜ ਹੋਣਾ ਆਦਿ ਲੱਛਣ ਹੁੰਦੇ ਹਨ। 12.ਆਹਾਰ ਨਲੀ ਦਾ ਕੈਂਸਰ : ਗਲੇ ਵਿਚ ਖਾਣਾ ਅਟਕਣਾ, ਖਾਣਾ ਖਾਂਦੇ ਸਮੇਂ ਦਰਦ ਹੋਣਾ, ਖੂਨ ਦੀ ਉਲਟੀ ਆਉਣੀ, ਖਾਣਾ ਬਹੁਤ ਹੌਲੀ-ਹੌਲੀ ਖਾਣਾ ਆਦਿ ਇਸ ਰੋਗ ਦੇ ਲੱਛਣ ਹਨ। 13.ਫੇਫੜੇ ਦਾ ਕੈਂਸਰ : ਛਾਤੀ ਵਿਚ ਦਰਦ, ਲਗਾਤਾਰ ਬੁਖਾਰ, ਲਗਾਤਾਰ ਖੰਘ ਰਹਿਣਾ, ਖੰਘਦੇ ਸਮੇਂ ਛਾਤੀ ਵਿਚ ਦਰਦ ਹੋਣੀ, ਖੰਘ ਦੇ ਨਾਲ ਖੂਨ ਨਿਕਲਣਾ ਆਦਿ ਦੇਖਿਆ ਜਾਂਦਾ ਹੈ। 14.ਥਾਇਰਾਇਡ ਕੈਂਸਰ : ਸਾਹ ਲੈਣ ਵਿਚ ਤਕਲੀਫ ਹੋਣਾ, ਗਲੇ ਵਿਚ ਗੰਢ ਬਣਨਾ, ਉਸ ਗੰਢ ਵਿਚ ਦਰਦ ਹੁੰਦੇ ਰਹਿਣਾ, ਖਾਂਦੇ-ਪੀਂਦੇ, ਨਿਗਲਦੇ ਸਮੇਂ ਗਲੇ ਵਿਚ ਦਰਦ ਹੋਣਾ ਆਦਿ ਇਸ ਰੋਗ ਦੇ ਲੱਛਣ ਹਨ। 15.ਵੱਡੀ ਅੰਤੜੀ ਦਾ ਕੈਂਸਰ : ਕਦੇ ਦਸਤ ਲੱਗਣੇ ਅਤੇ ਕਦੇ ਕਬਜ਼ ਹੋਣਾ, ਮਲ ਦੇ ਨਾਲ ਖੂਨ ਆਉਣਾ, ਪਖਾਨੇ ਦੇ ਸਮੇਂ ਤਕਲੀਫ ਹੋਣਾ ਜਾਂ ਦਰਦ ਹੋਣਾ, ਗੁਦਾ ਦੁਆਰ ਦੇ ਅੰਦਰ ਗੰਢ ਦਾ ਹੋਣਾ ਆਦਿ ਦੇਖਿਆ ਜਾਂਦਾ ਹੈ।
ਕੈਂਸਰ ਤੋਂ ਬੱਚਣ ਲਈ ਆਹ ਗੱਲਾਂ ਪੱਲੇ ਬੰਨ ਲਓ
