ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦੇ ਹੱਕ ‘ਚ ਡਟੇ ਰਣਜੀਤ ਬਾਵਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਗੁਹਾਰ ਲਾਈ ਕਿ ਇਹ ਬਿੱਲ ਹਟਾਏ ਜਾਣ। ਬਾਵਾ ਨੇ ਮੋਦੀ ਨੂੰ ਟੈਗ ਕਰਦਿਆਂ ਟਵੀਟ ਕੀਤਾ ਹੈ।ਉਨ੍ਹਾਂ ਲਿਖਿਆ ‘ਮੋਦੀ ਜੀ ਪੰਜਾਬ ‘ਚ 80% ਲੋਕ ਖੇਤੀ ‘ਤੇ ਨਿਰਭਰ ਹਨ। ਤੁਹਾਡੇ ਖੇਤੀ ਬਿੱਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਮਾਰ ਦੇਣਗੇ। ਕਿਰਪਾ ਕਰਕੇ ਇਹਨਾਂ ਬਿੱਲਾਂ ਨੂੰ ਵਾਪਸ ਲਿਆ ਜਾਵੇ। ਪੰਜਾਬ ਤੇ ਹਰਿਆਣਾ ਪੂਰੇ ਦੇਸ਼ ਨੂੰ ਅਨਾਜ ਦਿੰਦਾ ਹੈ। ਅਗਰ ਕਿਸਾਨ ਹੀ ਮਰ ਗਿਆ ਤਾਂ ਭਾਰਤ ਦਾ ਕਿ ਹੋਵੇਗਾ।’ਆਪਣੇ ਟਵੀਟਸ ਤੋਂ ਇਲਾਵਾ ਰਣਜੀਤ ਬਾਵਾ ਵੱਲੋਂ ਸੰਗੀਤ ਰਾਹੀਂ ਵੀ ਕਿਸਾਨ ਯੂਨੀਅਨ ਦੀ ਸਪੋਰਟ ਲਗਾਤਾਰ ਜਾਰੀ ਹੈ। ਕੇਂਦਰੀ ਖੇਤੀ ਬਿੱਲਾਂ ਖਿਲਾਫ ਜਿੱਥੇ ਕਿਸਾਨ ਜਥੇਬੰਦੀਆਂ ਇਕਜੁੱਟ ਹੋਕੇ ਸਮੇਂ ਦੀ ਸਰਕਾਰ ਖਿਲਾਫ ਜੁੱਟ ਗਈਆਂ ਹਨ ਉੱਥੇ ਹੀ ਕਈ ਪੰਜਾਬੀ ਗਾਇਕਾਂ ਨੇ ਵੀ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਖੇਤੀ ਬਿੱਲਾਂ ਦੇ ਵਿਰੋਧ ਚ’ ਆਹ ਦੇਖੋ ਮੋਦੀ ਨੂੰ ਕੀ ਕਹਿ ਗਿਆ ਗਾਇਕ ਰਣਜੀਤ ਬਾਵਾ
