ਅੱਜ ਕੱਲ੍ਹ ਕਿਸਾਨ ਬਿੱਲ ਦਾ ਮੁਦਾ ਸਾਰੇ ਪਾਸੇ ਗਰਮਾਇਆ ਹੋਇਆ ਹੈ। ਕਿਸਾਨ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਅਤੇ ਧਰਨੇ ਦੇ ਰਹੇ ਹਨ। ਇਹਨਾਂ ਰੋਸ ਪ੍ਰਦਰਸ਼ਨਾਂ ਦੇ ਵਿਚ ਸਿਆਸੀ ਪਾਰਟੀਆਂ ਵੀ ਸਹਿਜੋਗ ਦੇ ਰਹੀਆਂ ਹਨ। ਅੱਜ ਕਾਫੀ ਮਹੀਆਂ ਦੇ ਬਾਅਦ ਪੰਜਾਬ ਦੇ ਪ੍ਰਸਿੱਧ ਕਾਂਗਰਸੀ ਲੀਡਰ ਨਵਜੋਤ ਸਿੱਧੂ ਵੀ ਮੈਦਾਨ ਵਿਚ ਆ ਗਏ ਹਨ। ਪਰ ਓਹਨਾ ਦੁਆਰਾ ਕੀਤੀ ਰੈਲੀ ਵਿਚ ਅੱਜ ਹੋਰ ਹੀ ਕਾਂਡ ਹੋ ਗਿਆ ਹੈ ਜਿਸਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ।ਨਵਜੋਤ ਸਿੱਧੂ ਅੱਜ ਖੇਤੀਬਾੜੀ ਬਿੱਲ ਦੇ ਖਿਲਾਫ ਸੜਕਾਂ ‘ਤੇ ਉੱਤਰ ਆਏ ਪਰ ਕੁਝ ਚੋਰ ਸਿੱਧੂ ਦੀ ਇਸ ਰੈਲੀ ‘ਚ ਵੀ ਚੋਰੀ ਕਰਨ ਤੋਂ ਨਹੀਂ ਕਤਰਾਏ। ਰੈਲੀ ਦੀ ਇਸ ਭੀੜ ‘ਚ ਚੋਰਾਂ ਨੇ ਲੋਕਾਂ ਦੀਆਂ ਜੇਬਾਂ ‘ਤੇ ਹੱਥ ਸਾਫ ਕੀਤਾ।ਜਿਵੇਂ ਹੀ ਧਰਨਾ ਖਤਮ ਹੋਇਆ ਤੇ ਨਵਜੋਤ ਸਿੱਧੂ ਵਾਪਸ ਪਰਤੇ, ਤਾਂ ਸਮਰਥਕਾਂ ਦੀਆਂ ਜੇਬ ‘ਚ ਬਟੂਏ ਗਾਇਬ ਸੀ। ਇਸ ਦੌਰਾਨ ਇੱਕ 15 ਸਾਲਾ ਲੜਕਾ ਫੋਨ ਚੋਰੀ ਕਰਦੇ ਫੜਿਆ ਗਿਆ, ਪਰ ਇਸ ਵੱਲੋਂ ਬਾਕੀ ਦਾ ਸੱਮਾਨ ਅੱਗੇ ਦੂਸਰੇ ਚੋਰਾਂ ਨੂੰ ਫੜ੍ਹਾ ਦਿੱਤਾ ਗਿਆ ਸੀ, ਜੋ ਫਰਾਰ ਹੋਣ ‘ਚ ਕਾਮਯਾਬ ਰਹੇ।
ਦੁਰਫਿਟੇ ਮੂੰਹ ਇਹਨਾਂ ਦੇ ਆਹ ਅੱਜ ਨਵਜੋਤ ਸਿੱਧੂ ਦੀ ਰੈਲੀ ਚ ਹੋਰ ਹੀ ਕਾਂਡ ਕਰ ਗਏ
