ਅੰਤੜੀਆਂ ਦੀ ਸਫਾਈ ਸਰੀਰ ਦੇ ਸਾਰੇ ਵਿਸੈਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ । ਇਸ ਨਾਲ ਹੋਰ ਕਈ ਤਰ੍ਹਾਂ ਦੀਆਂ ਸਾਰੀਰਿਕ ਸਮਸਿਆਵਾ ਤੋਂ ਛੁਟਕਾਰਾ ਮਿਲਦਾ ਹੈ । ਸਾਡੇ ਸਰੀਰ ਵਿੱਚ ਕੋਲਨ ਯਾਨਿ ਅੰਤੜੀਆਂ ਸਾਡੇ ਪਾਚਨ ਤੰਤਰ ਦਾ ਹਿੱਸਾ ਹੂੰਦੀ ਹੈ । ਜੇਕਰ ਤੁਸੀਂ ਆਪਣੇ ਪਾਚਨ ਤੰਤਰ ਨੂੰ ਸਹੀ ਰਖਣਾ ਚਾਹੁੰਦੇ ਹੋ , ਤਾਂ ਇਸ ਲਈ ਅੰਤੜੀਆਂ ਨੂੰ ਸਾਫ਼ ਅਤੇ ਸੂਰਖਿਤ ਰਖਣਾ ਬਹੁਤ ਜ਼ਰੂਰੀ ਹੈ । ਕਈ ਵਾਰ ਡਾਕਟਰ ਕੋਲਨ ਕਲੀਜਿਗ ਕਰਦੇ ਸਮੇਂ ਆਂਤ ਵਿਚੋਂ ਬਹੁਤ ਜ਼ਿਆਦਾ ਪਾਣੀ ਅਤੇ ਗੰਦਗੀ ਨੂੰ ਬਾਹਰ ਕੱਢਦੇ ਹਨ । ਤਾਂਕਿ ਅੰਤੜੀਆਂ ਚੰਗੀ ਤਰ੍ਹਾਂ ਡਿਟੋਕਸ ਹੋ ਸਕੇ । ਇਸ ਪ੍ਰਕੀਰੀਆ ਨੂੰ ਕਰਦੇ ਸਮੇਂ ਡਾਕਟਰ ਸਾਡੇ ਰੇਕਟਮ ਵਿਚ ਇਕ ਟੂਯਬ ਪਾਉਂਦੇ ਹਨ । ਜਿਸ ਦਾ ਅਸਰ ਸਾਡੀ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਹੋਰ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ । ਕਈ ਵਾਰ ਕੋਲਨ ਕਲੀਜਿਗ ਹਾਨੀਕਾਰਕ ਵੀ ਹੋ ਸਕਦੀ ਹੈ । ਇਸ ਲਈ ਕੋਲਨ ਕਲੀਜਿਗ ਕਰਵਾਉਣ ਤੋਂ ਪਹਿਲਾਂ ਡਾਕਟਰ ਦੀ ਜ਼ਿੰਮੇਵਾਰੀ ਜ਼ਰੂਰ ਲਵੋ । ਅਸੀਂ ਆਪਣੀ ਅੰਤੜੀਆਂ ਦੀ ਸਫਾਈ ਨੈਚੂਰਲ ਤਰੀਕੇ ਨਾਲ ਵੀ ਕਰ ਸਕਦੇ ਹਾਂ । ਜਿਸ ਨਾਲ ਸਾਡੀ ਸਿਹਤ ਤੇ ਕੋਈ ਗਲਤ ਪ੍ਰਭਾਵ ਨਹੀਂ ਪੈਂਦਾ ।ਅੱਜ ਅਸੀਂ ਤੁਹਾਨੂੰ ਕੁਝ ਨੈਚੂਰਲ ਤਰੀਕਿਆ ਬਾਰੇ ਦੱਸਾਂਗੇ । ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੱਡੀ ਅੰਤੜੀਆਂ ਦੀ ਸਫਾਈ ਕਰ ਸਕਦੇ ਹੋ ।
ਜਾਣੋਂ ਇਹ ਨੈਚੂਰਲ ਤਰੀਕੇ ਜੋਂ ਅਸਾਨੀ ਨਾਲ ਅੰਤੜੀਆਂ ਦੀ ਸਫਾਈ ਕਰ ਦਿੰਦੇ
ਹਾਈ ਫਾਈਬਰ ਡਾਇਟ
ਫਾਈਬਰ ਸਾਡੀ ਡਾਇਟ ਦਾ ਬਹੁਤ ਜ਼ਰੂਰੀ ਹਿੱਸਾ ਹੈ । ਜਿਸ ਨੂੰ ਅਸੀਂ ਅਕਸਰ ਨੰਜਰ ਅੰਦਾਜ਼ ਕਰ ਦਿੰਦੇ ਹਾਂ । ਪਰ ਜੇਕਰ ਤੁਸੀਂ ਕੋਲਨ ਕਲੀਜਿਗ ਕਰਨਾ ਚਾਹੁੰਦੇ ਹੋ ਅਤੇ ਆਪਣੇ ਪਾਚਨ ਤੰਤਰ ਨੂੰ ਸਹੀ ਰੱਖਣਾ ਚਾਹੁੰਦੇ ਹੋ , ਤਾਂ ਤੁਸੀਂ ਆਪਣੀ ਡਾਇਟ ਵਿੱਚ ਅਜਿਹੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ , ਜਿਨ੍ਹਾਂ ਵਿਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ । ਜਿਵੇਂ ਫ਼ਲ , ਸਬਜ਼ੀਆਂ , ਅਨਾਜ , ਨਟਸ ਆਦਿ ।
ਵਾਟਰ ਫੈਲਸ਼
ਆਪਣੇ ਪਾਚਨ ਤੰਤਰ ਨੂੰ ਸਹੀ ਰੱਖਣ ਲਈ ਅਤੇ ਆਪਣੇ ਪਾਚਨ ਅੰਗਾਂ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਬਹੁਤ ਜ਼ਿਆਦਾ ਪਾਣੀ ਪੀਣ ਅਤੇ ਹਾਈਡ੍ਰੇਸਨ ਦੀ ਜ਼ਰੂਰਤ ਹੁੰਦੀ ਹੈ । ਜੇਕਰ ਤੁਸੀਂ ਨੈਚੂਰਲ ਤਰੀਕੇ ਨਾਲ ਕੋਲਨ ਕਲੀਜਿਗ ਕਰਨਾ ਚਾਹੁੰਦੇ ਹੋ , ਤਾਂ ਤੁਸੀਂ ਦਿਨ ਵਿਚ ਘੱਟੋ-ਘੱਟ 6 ਤੋਂ 8 ਗਲਾਸ ਗਰਮ ਪਾਣੀ ਜ਼ਰੂਰ ਪੀਓ । ਅਤੇ ਤੂਸੀਂ ਜ਼ਿਆਦਾ ਪਾਣੀ ਦੀ ਮਾਤਰਾ ਪਾਈ ਜਾਣ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ । ਜਿਵੇਂ ਤਰਬੂਜ਼ ਖੀਰਾਂ ਅਤੇ ਪਾਲਕ ਆਦਿ ।
ਜੂਸ ਅਤੇ ਸਮੂਦੀ
ਕੋਲਨ ਕਲੀਜਿਗ ਕਰਨ ਲਈ ਜੂਸ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਇਸ ਲਈ ਤੁਸੀਂ ਫ਼ਲ ਅਤੇ ਸਬਜ਼ੀਆਂ ਦੇ ਜੂਸ ਦਾ ਸੇਵਨ ਕਰ ਸਕਦੇ ਹੋ । ਪਰ ਤੂਹਾਨੂੰ ਇਹਨਾਂ ਚੀਜ਼ਾਂ ਦਾ ਸੇਵਨ ਬਹੁਤ ਜ਼ਿਆਦਾ ਮਾਤਰਾ ਵਿੱਚ ਨਹੀਂ ਕਰਨਾ ਚਾਹੀਦਾ । ਇਹਨਾਂ ਫ਼ਲ ਅਤੇ ਸਬਜ਼ੀਆਂ ਵਿਚ ਫਾਈਬਰ ਅਤੇ ਪੋਸ਼ਕ ਤੱਤ ਪਾਏ ਜਾਂਦੇ ਹਨ । ਜੋ ਸਾਡੀ ਅੰਤੜੀਆਂ ਦੀ ਸਫਾਈ ਅਤੇ ਪਾਚਨ ਤੰਤਰ ਨੂੰ ਸਹੀ ਰੱਖਣ ਵਿੱਚ ਮਦਦ ਕਰਦੇ ਹਨ । ਇਸ ਲਈ ਤੁਸੀਂ ਕਈ ਸਬਜ਼ੀਆਂ ਅਤੇ ਫਲਾਂ ਦਾ ਮਿਕਸ ਜੂਸ ਵੀ ਪੀ ਸਕਦੇ ਹੋ । ਤੂਸੀਂ ਕੋਲਨ ਕਲੀਜਿਗ ਲਈ ਚੂਕਦਰ , ਪਾਲਕ , ਗਾਜਰ , ਲੋਕੀ , ਟਮਾਟਰ , ਆਂਵਲਾ , ਮੋਸਮੀ , ਕਰੇਲਾ ਆਦਿ ਦਾ ਜੂਸ ਪੀਣਾ ਜਾਂ ਫਿਰ ਇਨ੍ਹਾਂ ਦੀ ਸਮੂਦੀ ਬਣਾ ਕੇ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ ।
ਨਮਕ ਵਾਲਾ ਪਾਣੀ
ਜੇਕਰ ਤੁਸੀਂ ਕਬਜ਼ ਦੀ ਸਮਸਿਆ ਨਾਲ ਪੀੜਤ ਹੋ , ਤਾਂ ਤੁਹਾਨੂੰ ਇਸ ਨੂਖਸੇ ਨੂੰ ਜ਼ਰੂਰ ਵਰਤਣਾ ਚਾਹੀਦਾ ਹੈ । ਇਹ ਅੰਤੜੀਆਂ ਦੀ ਸਫਾਈ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਗਰਮ ਪਾਣੀ ਦੇ ਗਲਾਸ ਵਿੱਚ ਇੱਕ ਜਾਂ ਦੋ ਚਮਚ ਸੇਂਧਾ ਨਮਕ ਮਿਲਾ ਕੇ ਪੀ ਲਵੋ । ਇਸ ਨੂਸਖੇ ਨੂੰ ਖਾਲੀ ਪੇਟ ਵਰਤਣਾ ਹੈ । ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ , ਕਿ ਜੇਕਰ ਤੁਸੀਂ ਬਲੱਡ ਪ੍ਰੈੱਸ਼ਰ ਅਤੇ ਹਾਰਟ ਦੀ ਬੀਮਾਰੀ ਨਾਲ ਪੀੜਤ ਹੋ , ਤਾਂ ਇਸ ਨੂਸਖੇ ਨੂੰ ਨਾ ਅਪਨਾਉ । ਜੇਕਰ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਸੇਵਨ ਕਰਦੇ ਹੋ , ਤਾਂ ਇਸ ਨੂਖਸੇ ਤੋਂ ਦੂਰ ਰਹੋ ।
ਪ੍ਰੋ ਬਾਯੋਟਿਕਸ
ਆਪਣੀ ਅੰਤੜੀਆਂ ਨੂੰ ਸਾਫ਼ ਕਰਨ ਲਈ ਅਤੇ ਆਪਣੇ ਪੇਟ ਨੂੰ ਸਹੀ ਰੱਖਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਲਈ ਤੁਸੀਂ ਆਪਣੀ ਡਾਇਟ ਵਿੱਚ ਪ੍ਰੋਬਾਯੋਟਿਕਸ ਸ਼ਾਮਲ ਕਰੋ । ਇਸ ਵਿੱਚ ਵਧੀਆ ਬੈਕਟੀਰੀਆ ਪਾਏ ਜਾਂਦੇ ਹਨ । ਜੋ ਪਾਚਨ ਤੰਤਰ ਨੂੰ ਸਹੀ ਰੱਖਣ ਵਿੱਚ ਮਦਦ ਕਰਦੇ ਹਨ । ਇਹ ਪੇਟ ਲਈ ਬਹੁਤ ਫਾਇਦੇਮੰਦ ਹੁੰਦੇ ਹਨ । ਇਸ ਲਈ ਤੁਸੀਂ ਆਪਣੀ ਡਾਇਟ ਵਿੱਚ ਦਹੀਂ , ਅਚਾਰ ਅਤੇ ਫਮੇਟੇਡ ਫੂਡ ਆਦਿ ਨੂੰ ਆਪਣੀ ਡਾਈਟ ਵਿਚ ਸ਼ਾਮਿਲ ਕਰਕੇ ਪ੍ਰੋਬਾਯੋਟਿਕਸ ਦਾ ਸੇਵਨ ਕਰਨਾ ਸ਼ੂਰੂ ਕਰ ਸਕਦੇ ਹੋ । ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਅੰਤੜੀਆਂ ਦੀ ਸਫਾਈ ਹੋ ਜਾਂਦੀ ਹੈ ।
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸੇ ਜਿਨ੍ਹਾਂ ਨਾਲ ਤੁਸੀਂ ਘਰ ਵਿੱਚ ਹੀ ਬਿਨਾਂ ਕਿਸੇ ਸਾਈਡ ਇਫੈਕਟ ਦੇ ਆਪਣੀਆਂ ਅੰਤੜੀਆਂ ਦੀ ਸਫਾਈ ਕਰ ਸਕਦੇ ਹੋ । ਇਸ ਵਿੱਚ ਕੂਝ ਹੋਰ ਤਰੀਕੇ ਜਿਵੇਂ ਹਰਬਲ ਟੀ ਦਾ ਸੇਵਨ ਵੀ ਕਰ ਸਕਦੇ ਹੋ । ਤੂਹਾਨੂੰ ਆਪਣੀਆਂ ਅੰਤੜੀਆਂ ਦੀ ਸਫਾਈ ਕਰਨ ਲਈ ਮੇਡਿਕਲ ਤਰੀਕਿਆਂ ਦੀ ਥਾਂ ਤੇ ਨੈਚੂਰਲ ਤਰੀਕਿਆ ਨੂੰ ਵਰਤਣਾ ਚਾਹੀਦਾ ਹੈ । ਤਾਂਕਿ ਅਸੀਂ ਕਿਸੇ ਹੋਰ ਤਰ੍ਹਾਂ ਦੀਆਂ ਸਮਸਿਆਵਾਂ ਤੋਂ ਬਚ ਸਕਦੇ ਹਾਂ ਅਤੇ ਆਪਣੇ ਪਾਚਨ ਤੰਤਰ ਨੂੰ ਤੰਦਰੁਸਤ ਰੱਖ ਸਕਦੇ ਹਾਂ ।