ਸਾਡੇ ਸਰੀਰ ਲਈ ਰਸਭਰੀ ਦਾ ਫਲ ਬਹੁਤ ਹੀ ਫਾਇਦੇਮੰਦ ਹੈ। ਇਸ ਨਾਲ ਸਰੀਰ ਦੇ ਕਈ ਰੋਗ ਠੀਕ ਹੋ ਜਾਂਦੇ ਹਨ। ਰਸਭਰੀ ਦਾ ਪੌਦਾ ਇੱਕ ਫੁੱਟ ਤੋਂ ਤਿੰਨ ਫੁੱਟ ਉੱਚਾ ਹੁੰਦਾ ਹੈ ਅਤੇ ਇਹ ਆਮ ਕਰਕੇ ਖੇਤਾਂ ਵਿੱਚ ਜਾਂ ਖਾਲੀ ਪਲਾਟਾਂ ਵਿੱਚ ਮਿਲ ਜਾਂਦਾ ਹੈ। ਇਸ ਦੇ ਫਲ ਹਰੇ ਰੰਗ ਦੇ ਕਵਰ ਵਿੱਚ ਹੁੰਦੇ ਹਨ ਜਦੋਂ ਇਹ ਪੱਕ ਜਾਂਦੇ ਹਨ ਤਾਂ ਫਲ ਦਾ ਰੰਗ ਸੰਤਰੀ ਦੇ ਰੰਗ ਵਰਗਾ ਹੋ ਜਾਂਦਾ ਹੈ ਅਤੇ ਕਵਰ ਦਾ ਰੰਗ ਭੂਰਾ ਹੋ ਜਾਂਦਾ ਹੈ। ਇਹ ਫਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਲਈ 50 ਮਿਲੀ ਲੀਟਰ ਐਲੋਵੀਰਾ ਦਾ ਰਸ ਅਤੇ 10 ਮਿਲੀ ਲੀਟਰ ਰਸਭਰੀ ਦਾ ਰਸ ਆਪਸ ਵਿੱਚ ਮਿਲਾ ਲਵੋ। ਇਸ ਦਾ ਹਰ ਰੋਜ਼ ਜਾਂ ਹਫ਼ਤੇ ਵਿੱਚ 3-4 ਵਾਰ ਵਰਤੋਂ ਕਰਨ ਨਾਲ ਹੈਰਾਨੀਜਨਕ ਲਾਭ ਹੁੰਦਾ ਹੈ।ਇਸ ਦੀ ਵਰਤੋਂ ਖਾਲੀ ਪੇਟ ਕਰਨੀ ਚਾਹੀਦੀ ਹੈ। ਜੇਕਰ ਹਫ਼ਤੇ ਵਿੱਚ ਇੱਕ ਦੋ ਵਾਰ ਰਸਭਰੀ ਖਾਧੀ ਜਾਵੇ ਤਾਂ ਇਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ, ਝੁਰੜੀਆਂ ਖਤਮ ਹੋ ਜਾਂਦੀਆਂ ਹਨ, ਅੱਖਾਂ ਦੇ ਹੇਠਲੇ ਪਾਸੇ ਕਾਲੇ ਘੇਰੇ ਨਹੀਂ ਬਣਦੇ, ਚਿਹਰਾ ਖਿੜਿਆ ਖਿੜਿਆ ਨਜ਼ਰ ਆਉਂਦਾ ਹੈ। ਰਸਭਰੀ ਦਾ ਪੌਦਾ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਦੱਸਿਆ ਜਾਂਦਾ ਹੈ। ਜੇਕਰ ਵਾਲ ਝੜਦੇ ਹੋਣ ਜਾਂ ਕਮਜ਼ੋਰ ਹੋ ਜਾਣ, ਸਿਰ ਵਿੱਚ ਗੰਜਾਪਣ ਹੋ ਜਾਵੇ, ਵਾਲ ਦੋ ਮੂੰਹੇ ਬਣ ਜਾਣ ਜਾਂ ਸਮੇਂ ਤੋਂ ਪਹਿਲਾਂ ਵਾਲ ਸਫੈਦ ਹੋਣ ਲੱਗ ਜਾਣ ਤਾਂ ਉਸ ਸਭ ਲਈ ਇਹ ਬਹੁਤ ਹੀ ਲਾਭਕਾਰੀ ਹੈ।ਜੇਕਰ ਇਸ ਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਤਾਂ 70-75 ਸਾਲ ਦੀ ਉਮਰ ਤੱਕ ਵਾਲ ਕਾਲੇ ਰਹਿ ਸਕਦੇ ਹਨ। ਇਸ ਲਈ ਇੱਕ ਕੌਲੀ ਦਹੀਂ ਵਿੱਚ ਦੋ ਚਮਚੇ ਸ਼ੁੱਧ ਆਂਵਲਾ ਪਾਊਡਰ ਮਿਲਾ ਲਓ। ਇਸ ਤੋਂ ਬਿਨਾਂ ਕੁਝ ਰਸਭਰੀ ਦੇ 10-12 ਪੱਤੇ ਲੈ ਕੇ ਇਨ੍ਹਾਂ ਨੂੰ ਹਮਾਮ ਦਸਤੇ ਵਿੱਚ ਬਰੀਕ ਕੁੱਟ ਲਵੋ। ਹੁਣ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਇੱਕ ਜਗ੍ਹਾ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਵਾਲਾਂ ਨੂੰ ਲਗਾ ਲਵੋ,ਅੱਧੇ ਘੰਟੇ ਬਾਅਦ ਸਿਰ ਨੂੰ ਧੋ ਲਵੋ, ਇਹ ਪ੍ਰਕਿਰਿਆ ਹਫਤੇ ਵਿੱਚ ਦੋ ਵਾਰੀ ਕਰਨੀ ਚਾਹੀਦੀ ਹੈ। ਇਸ ਲਈ ਚੰਗੀ ਖੁਰਾਕ ਦੀ ਵੀ ਲੋੜ ਹੈ ਇਸ ਤੋਂ ਬਿਨਾਂ ਸਾਨੂੰ ਕਸਰਤ ਜਾਂ ਯੋਗਾ ਕਰਨਾ ਜ਼ਰੂਰੀ ਹੈ। ਇਸ ਦੀ ਵੀਡੀਓ ਨੈੱਟ ਤੇ ਉਪਲੱਬਧ ਹੈ। ਜੇਕਰ ਕਿਸੇ ਨੂੰ ਸ਼ੂਗਰ ਹੋਵੇ ਤਾਂ ਕਰੇਲਾ, ਟਮਾਟਰ ਅਤੇ ਲੋਕੀਂ ਬਰਾਬਰ ਮਾਤਰਾ ਵਿੱਚ ਲੈ ਕੇ ਇਨ੍ਹਾਂ ਦਾ ਜੂਸ ਕੱਢ ਲਵੋ, ਰਸਭਰੀ ਦੇ 4-5 ਫਲਾਂ ਦਾ ਜੂਸ ਕੱਢ ਲਵੋ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਹਰ ਰੋਜ਼ ਇੱਕ ਮਹੀਨੇ ਲਈ ਖਾਲੀ ਪੇਟ ਵਰਤੋ ਕਰੋ, ਇਸ ਨਾਲ ਸ਼ੂਗਰ ਜੜ੍ਹ ਤੋਂ ਖਤਮ ਹੋ ਜਾਵੇਗੀ। ਆਪਣੇ ਹਾਜਮੇ ਨੂੰ ਠੀਕ ਰੱਖਣ ਲਈ ਕਬਜ਼ ਤੋਂ ਛੁਟਕਾਰੇ ਲਈ ਅਤੇ ਲੰਬੀ ਉਮਰ ਭੋਗਣ ਲਈ ਹਫ਼ਤੇ ਵਿੱਚ ਇੱਕ ਜਾਂ ਦੋ ਵਾਰੀ ਰਸਭਰੀ ਦੇ ਫਲ ਦੀ ਵਰਤੋਂ ਕਰਨੀ ਚਾਹੀਦੀ ਹੈ।