ਬਲੱਡ ਪ੍ਰੈਸਰ ਵਿਚ ਅਚਾਨਕ ਗਿਰਾਵਟ ਹੋਣਾ , ਇਸ ਸਥਿਤੀ ਨੂੰ ਹਾਈਪੋਟੇਸ਼ਨ ਕਿਹਾ ਜਾਂਦਾ ਹੈ । ਇਹ ਸਮੱਸਿਆ ਕਈ ਕਾਰਨਾਂ ਨਾਲ ਹੋ ਸਕਦੀ ਹੈ । ਬਲੱਡ ਪ੍ਰੈਸਰ ਨੂੰ ਮਿਲੀਮੀਟਰ ਪਾਰੇ ਵਿਚ ਮਾਪੀਆ ਜਾਂਦਾ ਹੈ । ਹਾਈਪੋਟੇਸਨ ਨੂੰ ਆਮ ਤੋਰ ਤੇ 90 mmHg ਸਿਸਟੋਲਿਕ ਅਤੇ 60 mmHg ਦੇ ਡਾਯਸਟੋਲਿਕ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ । ਸਮਾਨਿਆ ਬਲਡ ਪ੍ਰੈਸ਼ਰ ਨੂੰ 120/80 mm Hg ਮੰਨਿਆ ਜਾਂਦਾ ਹੈ ।
ਜਦੋਂ ਬਲੱਡ ਪ੍ਰੈਸਰ ਬਹੁਤ ਘੱਟ ਹੋ ਜਾਂਦਾ ਹੈ , ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਸਮਸਿਆਵਾਂ ਪੈਦਾ ਹੋ ਸਕਦੀਆਂ ਹਨ । ਬਲੱਡ ਪ੍ਰੈਸ਼ਰ ਜਿਨ੍ਹਾਂ ਜ਼ਿਆਦਾ ਘੱਟ ਅਤੇ ਜ਼ਿਆਦਾ ਹੁੰਦਾ ਹੈ , ਸਮਸਿਆਵਾਂ ਉਨ੍ਹੀਂ ਜ਼ਿਆਦਾ ਵਧਦੀ ਜਾਂਦੀ ਹੈ । ਬਲੱਡ ਪ੍ਰੈਸ਼ਰ ਵਿਚ ਅਚਾਨਕ ਕਮੀ ਆਉਣ ਨਾਲ ਚੱਕਰ ਆਉਣੇ , ਥਕਾਨ ਅਤੇ ਕਮਜ਼ੋਰੀ ਮਹਿਸੂਸ ਹੋਣ ਵਰਗੇ ਲੱਛਣ ਦੇਖਣ ਨੂੰ ਮਿਲ ਸਕਦੇ ਹਨ ।
ਅਚਾਨਕ ਬਲੱਡ ਪਰੈਸ਼ਰ ਘੱਟ ਹੋਣ ਦੇ ਲਛੱਣ
ਜਦੋਂ ਬਲੱਡ ਪ੍ਰੈਸ਼ਰ ਅਚਾਨਕ ਡਿਗ ਜਾਂਦਾ ਹੈ , ਤਾਂ ਸਾਡੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਘੱਟ ਹੋਣ ਲਗਦਾ ਹੈ । ਬ੍ਰੇਨ ਵਿਚ ਖੂਨ ਦੇ ਪ੍ਰਵਾਹ ਦੀ ਕਮੀ ਇਸ ਦੇ ਲਛਣਾਂ ਨੂੰ ਟ੍ਰਿਗਰ ਕਰ ਸਕਦਾ ਹੈ । ਬਲੱਡ ਪ੍ਰੈਸ਼ਰ ਘੱਟ ਹੋਣ ਦੇ ਲਛੱਣ ਇਹ ਹਨ ।ਚਕਰ ਆਉਂਣੇ,ਮਤਲੀ ਜਾ ਜੀ ਮਚਲਾਉਣਾ,ਥਕਾਨ ਅਤੇ ਕਮਜ਼ੋਰੀ,ਧੂਧੰਲਾ ਦਿਖਾਈ ਦੇਣਾ,ਬੇਹੋਸ਼ੀ,ਸਾਹ ਲੈਣ ਵਿੱਚ ਤਕਲੀਫ,ਅਨਿਯਮਿਤ ਦਿਲ ਦੀ ਧੜਕਣ.ਅਪਚ ਅਤੇ ਉਲਟੀ
ਜਾਣੋਂ ਅਚਾਨਕ ਬਲੱਡ ਪ੍ਰੈਸ਼ਰ ਘੱਟ ਦੇ ਕਾਰਨ
ਹਾਇਪੋਵੋਲਮਿਯਾ-ਹਾਈਪੋਵੋਲਮਿਯਾ , ਲੋ ਬਲੱਡ ਪ੍ਰਸੈ਼ਰ ਜਾ ਕੇ ਹਾਈਪੋਟੇਸ਼ਨ ਦਾ ਸਭ ਤੋਂ ਆਮ ਕਾਰਨ ਹੈ । ਇਹ ਸਮਸਿਆ ਉਦੋਂ ਹੂੰਦੀ ਹੈ । ਜਦੋਂ ਸਾਡੇ ਸਰੀਰ ਨੂੰ ਤਰਲ ਪਦਾਰਥ ਨਹੀ ਮਿਲਦਾ ਹੈ । ਸਰੀਰ ਡਿਹਾਈਡ੍ਰੇਟ ਹੋ ਜਾਂਦਾ ਹੈ । ਇਸ ਸਥਿਤੀ ਵਿੱਚ ਖੂਨ ਦੀ ਕਮੀ , ਡਿਹਾਈਡ੍ਰੇਸਨ , ਰਕਤ ਸਤਰਾਂ , ਹੀਟ ਸਟ੍ਰੋਕ ਵਰਗੇ ਲਛਣ ਨਜਰ ਆ ਸਕਦੇ ਹਨ । ਇਹ ਸਥਿਤੀ ਅਚਾਨਕ ਬਲੱਡ ਪ੍ਰੈਸਰ ਘੱਟ ਹੋਣ ਦੀ ਸਥਿਤੀ ਬਣ ਜਾਂਦੀ ਹੈ
ਸਰੀਰ ਵਿੱਚ ਖੂਨ ਦੀ ਕਮੀ-ਕਈ ਵਾਰ ਸਟ ਜਾ ਜਖਮ ਹੋਣ ਦੀ ਵਜ੍ਹਾ ਨਾਲ ਸਰੀਰ ਵਿਚ ਜ਼ਿਆਦਾ ਖੂਨ ਨਿਕਲ ਜਾਂਦਾ ਹੈ । ਜ਼ਿਆਦਾ ਖੂਨ ਦੇ ਬਹਿਣ ਦੀ ਵਜ੍ਹਾ ਨਾਲ ਸਰੀਰ ਵਿੱਚ ਖੂਨ ਦੀ ਕਮੀਂ ਹੋ ਜਾਂਦੀ ਹੈ ।
ਤਾਪਮਾਨ ਦੇ ਵਧਣ ਦੇ ਕਾਰਨ-ਕਈ ਵਾਰ ਗਰਮੀ , ਧੂਪ ਵੀ ਅਚਾਨਕ ਬਲੱਡ ਪਰੈਸ਼ਰ ਘੱਟ ਹੋਣ ਦਾ ਕਾਰਨ ਹੋ ਸਕਦਾ ਹੈ । ਇਸ ਵਜ੍ਹਾ ਨਾਲ ਬੋਡੀ ਹਾਈਡ੍ਰੇਟ ਹੋ ਜਾਂਦੀ ਹੈ । ਜੋ ਲੋ ਬੀਪੀ ਦਾ ਕਾਰਨ ਬਣਦੀ ਹੈ । ਤਾਪਮਾਨ ਵਧਣ ਦੇ ਕਾਰਨ ਵੀ ਬਲੱਡ ਪਰੈਸ਼ਰ ਘੱਟ ਹੋ ਸਕਦਾ ਹੈ ।ਹਾਰਟ ਮਾਸਪੇਸ਼ੀਆਂ ਦੀ ਬੀਮਾਰੀ , ਹਾਰਟ ਗਤਿ ਦਾ ਰੂਕਣਾ , ਬੂਖਾਰ , ਉਲਟੀ , ਦਸਤ ਵੀ ਬਲਡ ਪ੍ਰੈਸਰ ਦੇ ਘਟ ਹੋਣ ਦਾ ਕਾਰਨ ਬਣ ਸਕਦਾ ਹੈ । ਦਵਾਈਆਂ ਅਤੇ ਇਲਕੋਹਲ ਦੇ ਦੂਸ਼ਪ੍ਰਭਾਵ ਦੇ ਨਾਲ ਵੀ ਬਲਡ ਪ੍ਰੈਸਰ ਘੱਟ ਹੋ ਸਕਦਾ ਹੈ ।
ਜਾਣੋ ਬਲੱਡ ਪ੍ਰੈਸਰ ਤੋਂ ਬਚਣ ਲਈ ਘਰੇਲੂ ਨੁਸਖ਼ੇ-ਬਲੱਡ ਪ੍ਰੈਸਰ ਦੀ ਸਮਸਿਆ ਤੋਂ ਬਚਣ ਲਈ ਸਾਨੂੰ ਆਪਣੇ ਸਰੀਰ ਦਾ ਪੂਰਾ ਧਿਆਨ ਰੱਖਣ ਦੀ ਜ਼ਰੂਰਤ ਹੈ । ਇਸ ਲਈ ਤੁਸੀਂ ਆਪਣੀ ਜੀਵਨ ਸ਼ੈਲੀ ਅਤੇ ਡਾਇਟ ਦਾ ਪੂਰਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ।ਲੋ ਬਲੱਡ ਪ੍ਰੈਸਰ ਤੋਂ ਬਚਣ ਲਈ ਤੂਸੀ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਉ । ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖੋ ।
ਨਾਰੀਅਲ ਪਾਣੀ , ਜੂਸ , ਨਿੰਬੂ ਪਾਣੀ ਦਾ ਸੇਵਨ ਕਰੋ ।ਫਲਾ ਅਤੇ ਸਬਜ਼ੀਆਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰੋ ।ਪੂਰੀ ਨੀਦ 7 ਤੋਂ 8 ਘੰਟਿਆਂ ਦੀ ਲਵੋ , ਤਨਾਅ ਤੋਂ ਦੂਰ ਰਹੋ ।ਜ਼ਿਆਦਾ ਤਾਪਮਾਨ ਅਤੇ ਧੂਪ ਵਿਚ ਘਰ ਤੋਂ ਬਾਹਰ ਨਿਕਲਣ ਤੋਂ ਬਚੋ ।ਜੇਕਰ ਤੂਹਾਡਾ ਬਲੱਡ ਪ੍ਰੈਸਰ ਅਚਾਨਕ ਘੱਟ ਹੋ ਜਾਂਦਾ ਹੈ , ਤਾਂ ਇਹ ਸਥਿਤੀ ਗੰਭੀਰ ਹੋ ਸਕਦੀ ਹੈ । ਕੂਝ ਮਾਮਲਿਆਂ ਵਿੱਚ ਇਹ ਠੀਕ ਹੋ ਜਾਂਦਾ ਹੈ । ਲੇਕਿਨ ਜਦੋਂ ਲੋ ਬਲੱਡ ਪ੍ਰੈਸਰ ਦੇ ਲਛੱਣ ਨਜਰ ਆਉਣ ਤਾ ਤੂਰੰਤ ਡਾਕਟਰ ਦੀ ਸਲਾਹ ਲਵੋ ।