15 ਦਿਨਾਂ ਚ ਕਿਸਾਨਾਂ ਦੇ ਅੰਦੋਲਨ ਕਰਕੇ ਮਚੇਗੀ ਸਭ ਪਾਸੇ ਹਾਹਾਕਾਰ

ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲ ਆਵਾਜਾਈ ਠੱਪ ਕੀਤਾ ਗਿਆ ਹੈ। ਉੱਥੇ ਹੀ ਇਸ ਸਭ ਦਾ ਅਸਰ ਹਰ ਇਨਸਾਨ ਦੀ ਜ਼ਿੰਦਗੀ ਤੇ ਪੈ ਰਿਹਾ ਹੈ। ਕਿਉਂਕਿ ਰੇਲ ਆਵਾਜਾਈ ਬੰਦ ਹੋਣ ਕਾਰਨ ਮਾਲਗੱਡੀਆਂ ਮਾਲ਼ ਲੈ ਕੇ ਪੰਜਾਬ ਵਿੱਚ ਨਹੀਂ ਆ ਰਹੀਆਂ। ਜਦ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਮਾਲ ਗੱਡੀਆ ਨੂੰ ਲੰਘਣ ਦਿਤਾ ਜਾਵੇ। ਕਰੋਨਾ ਮਹਾਮਾਰੀ ਤੋਂ ਬਾਅਦ ਬੜੀ ਮੁਸ਼ਕਲ ਨਾਲ ਜ਼ਿੰਦਗੀ ਆਪਣੀ ਲੀਹ ਤੇ ਆਉਣ ਹੀ ਲੱਗੀ ਸੀ ਕਿ ਖੇਤੀ ਕਨੂੰਨਾਂ ਵਿਰੁੱਧ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਹਾਲਾਤ ਫਿਰ ਤੋਂ ਗੰਭੀਰ ਬਣ ਗਏ।ਅੱਜ ਪੰਜਾਬ ਦੀ ਸਥਿਤੀ ਫਿਰ ਮੁਸ਼ਕਲ ਦੌਰ ਵਿਚ ਹੈ। ਲਾਕਡਾਊਨ ਹਟਾਉਣ ਮਗਰੋਂ ਰੇਲ ਅਵਾਜਾਈ ਫਿਰ ਤੋਂ ਸ਼ੁਰੂ ਕੀਤੀ ਗਈ ਸੀ। ਪਰ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਜਿਸ ਦਾ ਅਸਰ ਹਰ ਵਰਗ ਤੇ ਪੈ ਰਿਹਾ ਹੈ। ਜਿੱਥੇ ਕਿਸਾਨ ਜਥੇਬੰਦੀਆਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਤੇ ਇਹ ਸੰਘਰਸ਼ ਜਾਰੀ ਰੱਖ ਰਹੀਆਂ ਹਨ। ਉਥੇ ਹੀ ਪੰਜਾਬ ਦੇ ਵਿੱਚ ਮਾਲਗੱਡੀਆਂ ਨਾ ਆਉਣ ਦੇ ਕਾਰਨ ਪਿਆਜ਼, ਸੀਮੈਟ, ਯੂਰੀਆ, ਬਾਰਦਾਨਾ, ਪੈਟਰੋਲ ਤੇ ਡੀਜ਼ਲ ਜੋ ਬਾਹਰਲੇ ਸੂਬਿਆਂ ਤੋਂ ਆਉਂਦੇ ਸੀ। ਉਨ੍ਹਾਂ ਦਾ ਆਉਣਾ ਬੰਦ ਹੋ ਗਿਆ ਹੈ। ਸਟਾਕ ਵਿੱਚ 15 ਦਿਨ ਦਾ ਸਾਮਾਨ ਬਾਕੀ ਰਹਿਣ ਕਾਰਨ ਤੇ ਘੱਟ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਠੱਪ ਰੇਲ ਆਵਾਜਾਈ ਕਾਰਨ ਹੀ ਅਨਾਜ , ਚਾਵਲ ਤੇ ਆਲੂ ਦੀ ਸਪਲਾਈ ਸੂਬੇ ਤੋਂ ਬਾਹਰ ਨਹੀਂ ਜਾ ਰਹੀ।ਕਿਸਾਨਾਂ ਵੱਲੋਂ ਜਾਰੀ ਇਸ ਅੰਦੋਲਨ ਕਰਕੇ ਫਿਰੋਜ਼ਪੁਰ ਡਵੀਜ਼ਨ ਤੋਂ ਚੱਲਣ ਵਾਲੀਆਂ 325 ਰੇਲਗੱਡੀਆਂ ਤੇ 650 ਮਾਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਦੀ ਜਾਣਕਾਰੀ ਮੁਤਾਬਕ ਸਤੰਬਰ ਦੇ 23 ਦਿਨਾਂ ਵਿੱਚ 1.76 ਮਿਲੀਅਨ ਟਨ ਭਾੜਾ ਲੋਡ ਕਰਕੇ 327 ਕਰੋੜ ਰੁਪਏ ਦੀ ਕਮਾਈ ਕੀਤੀ। ਪਰ ਹੁਣ ਫੇਰ 24 ਸਤੰਬਰ ਤੋਂ ਰੇਲ ਗੱਡੀਆਂ ਬੰਦ ਹਨ। ਬੰਦ ਹੋਣ ਕਾਰਨ ਰੇਲਵੇ ਯਾਤਰੀਆਂ ਦੇ 14 ਦਿਨਾਂ ਦੇ ਰਿਫੰਡ 55 ਲੱਖ ਰਪਏ ਦੇਣੇ ਪਏ। ਜੰਮੂ-ਕਸ਼ਮੀਰ ਲਈ 10 ਤੋਂ 20 ਤੇ ਯੂਪੀ ਬਿਹਾਰ ਲਈ 30 ਤੋਂ 40 ਲੱਖ ਰੁਪਏ।ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ 15 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਪੰਜਾਬ ਵਿੱਚ ਕਰਤਾਰਪੁਰ ,ਬਿਆਸ, ਭਗਤਮਾਲਾ, ਕਪੂਰਥਲਾ, ਸੁਲਤਾਨਪੁਰ ,ਸ਼ਾਹਕੋਟ,ਮਲਸੀਆਂ ,ਫਗਵਾੜਾ ,ਮੋਗਾ ,ਨਵਾਂ ਸ਼ਹਿਰ , ਟਾਂਡਾ ਤੇ ਲੋਡਿੰਗ ਪੁਆਇੰਟ ਬੰਦ ਪਏ ਹਨ। ਜੇ ਸਭ ਇਸੇ ਤਰਾਂ ਜਾਰੀ ਰਿਹਾ ਤਾਂ ਆਉਣ ਵਾਲੇ 15 ਦਿਨਾਂ ਵਿਚ ਹਰ ਚੀਜ਼ ਦੀ ਕੀਮਤ ਦੁੱਗਣੀ ਹੋ ਜਾਵੇਗੀ।

Leave a Reply

Your email address will not be published. Required fields are marked *