ਆਖਰ ਇਸ ਤਰੀਕ ਤੋਂ ਸਕੂਲ ਕਾਲਜ ਖੋਲਣ ਦਾ ਹੋ ਗਿਆ ਐਲਾਨ

ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ ਰੋਜਾਨਾ ਹੀ ਦੁਨੀਆਂ ਵਿਚ ਲੱਖਾਂ ਕੋਰੋਨਾ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਵਾਇਰਸ ਨੂੰ ਰੋਕਣ ਦਾ ਕਰਕੇ ਇੰਡੀਆ ਵਿਚ ਸਕੂਲ ਕਾਲਜ ਬੰਦ ਪਏ ਹੋਏ ਹਨ। ਪਰ ਹੁਣ ਇੱਕ ਵੱਡੀ ਖਬਰ ਸਕੂਲ ਕਾਲਜ ਅਤੇ ਕੈਂਪਸ ਨੂੰ ਖੋਲਣ ਦੇ ਬਾਰੇ ਵਿਚ ਆ ਰਹੀ ਹੈ।ਕੇਂਦਰੀ ਸਿਹਤ ਮੰਤਰਾਲੇ ਨੇ 21 ਸਤੰਬਰ ਤੋਂ ਸਕੂਲ, ਕਾਲਜ ਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਵਿਦਿਅਕ ਅਦਾਰਿਆਂ ਵਿੱਚ ਨਵਾਂ ਸੈਸ਼ਨ ਉਸ ਨਾਲੋਂ ਵੱਖਰਾ ਹੋਵੇਗਾ ਜੋ ਅਸੀਂ ਹੁਣ ਤੱਕ ਵੇਖਦੇ ਆਏ ਹਾਂ। ਮਾਸਕ ਪਹਿਨਣ ਜਾਂ ਸਮਾਜਕ ਦੂਰੀ ਬਣਾਈ ਰੱਖਣ ਤੋਂ ਲੈ ਕੇ ਹੋਰ ਕਈ ਬਦਲਾਅ ਕੀਤੇ ਗਏ ਹਨ।ਕਿਸ ਨੂੰ ਆਉਣ ਦਿੱਤਾ ਜਾਏਗਾ:ਇਸ ਸਮੇਂ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੁਲਾਇਆ ਜਾਵੇਗਾ। ਹਾਲਾਂਕਿ, ਇਸ ਲਈ ਉਨ੍ਹਾਂ ਨੂੰ ਆਪਣੇ ਮਾਪਿਆਂ ਜਾਂ ਸਰਪ੍ਰਸਤਾਂ ਤੋਂ ਲਿਖਤੀ ਸਹਿਮਤੀ ਲੈਣੀ ਪਏਗੀ। ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਨ ਦਾ ਵਿਕਲਪ ਵੀ ਹੋਵੇਗਾ।ਸਿੱਖਿਆ ਦਾ ਤਰੀਕਾ ਕੀ ਹੋਵੇਗਾ:ਨਾ ਤਾਂ ਸਕੂਲ ਤੇ ਨਾ ਹੀ ਕਾਲਜਾਂ ਨੂੰ ਸਰੀਰਕ ਅਧਿਆਪਨ ਵੱਲ ਵਧਣ ਲਈ ਕਿਹਾ ਗਿਆ ਹੈ। ਦੋਵਾਂ ਨੂੰ ਆਨਲਾਈਨ ਸਿੱਖਿਆ ਜਾਰੀ ਰੱਖਣੀ ਪਵੇਗੀ ਤੇ ਇੱਕ ਹਾਈਬ੍ਰਿਡ ਮਾਡਲ ਦੀ ਪਾਲਣਾ ਕੀਤੀ ਜਾਏਗੀ। ਐਸਓਪੀ ਮੁਤਾਬਕ, “ਅਕਾਦਮਿਕ ਤਹਿ ਵਿੱਚ ਨਿਯਮਿਤ ਕਲਾਸਰੂਮ ਦੀ ਅਧਿਆਪਨ ਤੇ ਆਨਲਾਈਨ ਅਧਿਆਪਨ/ਮੁਲਾਂਕਣ ਦਾ ਅਭਿਆਸ ਸ਼ਾਮਲ ਹੋਣਾ ਚਾਹੀਦਾ ਹੈ।“ਸਕੂਲ ਵਿੱਚ ਕੀ ਖੁੱਲ੍ਹੇਗਾ:ਪ੍ਰਯੋਗਸ਼ਾਲਾਵਾਂ ਖੁੱਲੀਆਂ ਰਹਿਣਗੀਆਂ, ਪਰ ਵਿਦਿਆਰਥੀਆਂ ਨੂੰ ਛੇ ਫੁੱਟ ਦੀ ਦੂਰੀ ਬਣਾਈ ਰੱਖਣੀ ਪਏਗੀ। ਜਿੰਮ ਸੀਮਤ ਸਮਰੱਥਾ ਨਾਲ ਖੁੱਲ੍ਹੇ ਹੋਣਗੇ। ਵਿਦਿਆਰਥੀਆਂ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦਰਮਿਆਨ ਮਾਲ ਦੀ ਆਦਾਨ-ਪ੍ਰਦਾਨ ‘ਤੇ ਵੀ ਪਾਬੰਦੀ ਹੋਵੇਗੀ।ਕਿਹੜੇ ਕਾਲਜ ਤੇ ਸਕੂਲ ਖੁੱਲਣਗੇ:ਸਰਕਾਰੀ ਨਿਯਮਾਂ ਮੁਤਾਬਕ, ਸਿਰਫ ਉਹ ਸਕੂਲ ਤੇ ਕਾਲਜ ਜੋ ਕੰਨਟੇਨਮੈਂਟ ਜ਼ੋਨ ਤੋਂ ਬਾਹਰ ਹਨ ਉਨ੍ਹਾਂ ਨੂੰ ਸੰਚਾਲਣ ਦੀ ਇਜਾਜ਼ਤ ਦਿੱਤੀ ਜਾਏਗੀ।ਸਕੂਲ ਖੋਲ੍ਹਣ ਤੋਂ ਪਹਿਲਾਂ ਕੀ ਕਰਨਾ ਹੈ:ਸਾਰੇ ਕੈਂਪਸਾਂ ਨੂੰ ਮੁੜ ਖੋਲ੍ਹਣ ਤੋਂ ਪਹਿਲਾਂ ਇੱਕ ਪੂਰੀ ਤਰ੍ਹਾਂ ਸੈਨੇਟਾਈਜੇਸ਼ਨ ਪ੍ਰਕਿਰਿਆ ਚੋਂ ਲੰਘਣਾ ਪਏਗਾ। ਸੰਸਥਾਵਾਂ ਨੂੰ ਆਪਣੇ ਕੈਂਪਸਾਂ ਨੂੰ ਇੱਕ ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਘੋਲ ਵਾਲੇ ਪਦਾਰਥਾਂ ਨਾਲ ਸਾਫ਼ ਕਰਨਾ। ਮੁੜ ਖੋਲ੍ਹਣ ਵਾਲੀਆਂ ਸੰਸਥਾਵਾਂ ਨੂੰ ਨਿੱਜੀ ਸੁਰੱਖਿਆ ਦਾ ਬੈਕਅਪ ਸਟਾਕ ਰੱਖਣ ਲਈ ਕਿਹਾ ਗਿਆ ਹੈ ਜਿਸ ਵਿੱਚ ਮਾਸਕ ਕਵਰ, ਮਾਸਕ, ਹੈਂਡ ਸੈਨੀਟਾਈਜ਼ਰ ਆਦਿ ਸ਼ਾਮਲ ਹਨ। ਕੈਂਪਸ ਵਿਚ ਨਕਦ ਲੈਣ-ਦੇਣ ਦੀ ਬਜਾਏ ਈ-ਵਾਲਿਟ ਆਦਿ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *