ਪੰਜਾਬ ਦੇ ਵਿੱਚ ਟਰਾਂਸਪੋਰਟ ਨੂੰ ਲੈ ਕੇ ਬਹੁਤ ਰਾਹਤ ਵਾਲੀ ਖ਼ਬਰ ਉਨ੍ਹਾਂ ਵਾਹਨ ਚਾਲਕਾਂ ਲਈ ਜਿਨ੍ਹਾਂ ਨੇ ਅੱਜ ਤੱਕ ਆਪਣੇ ਵਾਹਨ ਦੀ ਨੰਬਰ ਪਲੇਟ ਲਗਵਾਉਣ ਵਿਚ ਦੇਰੀ ਕੀਤੀ ਸੀ। ਕਿਉਂਕਿ ਕੋਵਿਡ 19 ਦੇ ਚਲਦੇ ਹੋਏ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਹੁਣ ਟਰਾਂਸਪੋਰਟ ਮੰਤਰੀ ਨੇ ਲੋਕਾਂ ਨੂੰ ਹਾਈ ਸਿਕਿਓਰਟੀ ਨੰਬਰ ਪਲੇਟਾਂ ਲਗਵਾਉਣ ਲਈ ਦੋ ਮਹੀਨੇ ਹੋਰ ਸਮਾਂ ਦੇ ਦਿੱਤਾ ਹੈ। ਜਿਨ੍ਹਾਂ ਲੋਕਾਂ ਨੇ ਅਜੇ ਤੱਕ ਨੰਬਰ ਪਲੇਟਾਂ ਲਗਵਾਉਣ ਵਿਚ ਦੇਰੀਂ ਕੀਤੀ ਸੀ। ਉਹ ਹੁਣ ਦੋ ਮਹੀਨਿਆਂ ਦੇ ਵਿੱਚ ਆਪਣੇ ਵਾਹਨ ਦੀਆਂ ਨੰਬਰ ਪਲੇਟਾਂ ਲਗਵਾ ਸਕਦੇ ਹਨ। ਟਰਾਂਸਪੋਰਟ ਮੰਤਰੀ ਵੱਲੋ ਹੁਣ ਲੋਕਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋ ਐਚ ਐਸ ਆਰ ਪੀ (ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ) ਲਗਵਾਉਣ ਸਬੰਧੀ ਅਪੀਲ ਕੀਤੀ ਗਈ ਹੈ।ਕਿਉਂਕਿ covid 19 ਨਾਲ ਪੈਦਾ ਹੋਈ ਸਥਿਤੀ ਦੇ ਬਾਵਜੂਦ ਵੀ 5 ਲੱਖ ਤੋਂ ਵੱਧ ਵਾਹਨ ਮਾਲਕਾਂ ਨੇ ਪਲੇਟਾਂ ਲਗਵਾਉਣ ਲਈ ਅਰਜੀ ਦਿੱਤੀ ਹੈ।
ਗੱਡੀਆਂ ਕਾਰਾਂ ਵਾਲਿਆਂ ਲਈ 2 ਮਹੀਨਿਆਂ ਦਾ ਹੋਇਆ ਇਹ ਵੱਡਾ ਐਲਾਨ
