ਪੰਜਾਬ ਚ ਕੋਰੋਨਾ ਦੇ ਹਾਲਾਤਾਂ ਤੇ ਅੱਜ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਲਾਈਵ ਹੋਕੇ ਕਈ ਤਰਾਂ ਦੀ ਜਾਣਕਾਰੀ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਕੀਤੀ ਹੈ ਉਹਨਾਂ ਨੇ ਪੰਜਾਬ ਕੋਰੋਨਾ ਦੇ ਕਾਰਨ ਹੋ ਰਹੀਆਂ ਜਿਆਦਾ ਮੌਤਾਂ ਦੇ ਬਾਰੇ ਵੀ ਓਹਨਾ ਨੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਕੇ ਲੋਕਾਂ ਦੀਆਂ ਅਣਗਹਿਲੀਆਂ ਨਾਲ ਜਿਆਦਾ ਮੌਤਾਂ ਹੋ ਰਹੀਆਂ ਹਨ ਕਿਓਂ ਕੇ ਲੋਕ ਸ਼ੁਰੂਆਤੀ ਲੱਛਣ ਦੇ ਦਿਖਦਿਆਂ ਹਸਪਤਾਲ ਜਾਂ ਡਾਕਟਰ ਕੋਲ ਨਹੀਂ ਜਾ ਰਹੇ।ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਬਿੱਲਾ ਦੇ ਬਾਰੇ ਵਿਚ ਵੀ ਖੁਲਾਸਾ ਕੀਤਾ ਕੇ ਕਿਸ ਕਾਰਨ ਪੰਜਾਬ ਦੇ ਲੋਕਾਂ ਦੇ ਬਿਜਲੀ ਬਿੱਲ ਜਿਆਦਾ ਆ ਰਹੇ ਹਨ ਉਹਨਾਂ ਨੇ ਦੱਸਿਆ ਕੇ ਅਸੀਂ ਬਿਜਲੀ ਦੀ ਰੀਡਿੰਗ ਬੰਦ ਕੀਤੀ ਹੋਈ ਹੈ ਜਿਸ ਨਾਲ ਐਵਰੇਜ ਦੇ ਹਿਸਾਬ ਨਾਲ ਲੋਕਾਂ ਨੂੰ ਬਿੱਲ ਭੇਜੇ ਜਾ ਰਹੇ ਹਨ। ਪਰ ਹੁਣ ਅਸੀਂ ਹੁਕਮ ਦੇ ਦਿੱਤਾ ਹੈ ਕੇ ਮੀਟਰਾਂ ਦੀ ਰੀਡਿੰਗ ਲਈ ਜਾਵੇ ਤਾਂ ਜੋ ਲੋਕਾਂ ਦਾ ਬਿੱਲ ਸਹੀ ਆ ਸਕੇ ਜੋ ਕੇ ਕਾਫੀ ਘਟ ਹੋਣਗੇ ਪਹਿਲਾਂ ਨਾਲੋਂ। ਓਹਨਾ ਨੇ ਇਹ ਵੀ ਜਾਣਕਾਰੀ ਦਿੱਤੀ ਕੇ ਜਿਹਨਾਂ ਲੋਕਾਂ ਦੇ ਬਿੱਲ ਜਿਆਦਾ ਆ ਗਏ ਹਨ ਓਹਨਾ ਨੂੰ ਮੀਟਰ ਰੀਡਿੰਗ ਦੇ ਹਿਸਾਬ ਨਾਲ ਠੀਕ ਕਰ ਦਿੱਤੇ ਜਾਣਗੇ।