ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਨਵੇਂ ਟਵੀਟ ‘ਚ ਖੇਤੀ ਬਿੱਲਾਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਨੂੰ ‘ਅੱਤਵਾਦੀ’ ਦੱਸਿਆ ਹੈ। ਮੋਦੀ ਸਰਕਾਰ ਦੇ ਹੱਕ ‘ਚ ਬੋਲਦਿਆਂ ਬਾਲੀਵੁੱਡ ਅਦਾਕਾਰਾ ਕੰਗਨਾ ਦੇਸ਼ ਭਰ ਦੇ ਕਿਸਾਨਾਂ ਦੇ ਖ਼ਿਲਾਫ਼ ਬੋਲੀ ਹੈ। ਹੁਣ ਕੰਗਨਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਵੀ ਹੁਣ ਕੰਗਨਾ ਰਣੌਤ ਨੂੰ ਉਸ ਦੇ ਟਵੀਟ ਦਾ ਠੋਕਵਾਂ ਜਵਾਬ ਦਿਤਾ ਹੈ।ਕੰਗਨਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਰਣਜੀਤ ਬਾਵਾ ਨੇ ਲਿਖਿਆ “ਮੈਡਮ ਜੀ ਕਿੰਨਾ ਨੂੰ ਕਹਿ ਰਹੇ ਹੋ..ਜਿਹੜੇ ਹੱਕ ਮੰਗ ਰਹੇ ਜਾਂ ਕੌਣ? ਅੱਤਵਾਦੀ ਪਤਾ ਵੀ ਆ ਕੌਣ ਹੁੰਦੇ, ਕਾਸ਼ ਤੁਹਾਡੇ ਵੀ ਦੋ ਚਾਰ ਵਿਘੇ ਹੁੰਦੇ ਫੇਰ ਪਤਾ ਚਲਦਾ ਕਾਹਤੋਂ ਇਹ ਲੜ ਮਰ ਰਹੇ ਸੜਕਾਂ ‘ਤੇ … ਜੈ ਜਵਾਨ ਜੈ ਮਜ਼ਦੂਰ ਕਿਸਾਨ” ਰਣਜੀਤ ਬਾਵਾ ਦੀ ਇਸ ਪ੍ਰਤੀਕਿਰਿਆ ਤੋਂ ਤੁਰੰਤ ਬਾਅਦ ਹੀ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਟਵਿੱਟਰ ਤੋਂ ਬਲੋਕ ਕਰ ਦਿੱਤਾ।
ਅਦਾਕਾਰਾ ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ, ‘ਪ੍ਰਧਾਨ ਮੰਤਰੀ ਜੀ ਕੋਈ ਸੌਂ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਗ ਕਰੇ, ਨਾ ਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ? ਇਹ ਓਹੀ ਅੱਤਵਾਦੀ ਹਨ। CAA ਨਾਲ ਇਕ ਵੀ ਇਨਸਾਨ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ।ਖੂ – – ਨ। ਦੀਆਂ ਨਦੀਆਂ ਵਹਾਅ ਦਿੱਤੀਆਂ।’
ਆਪਣੇ ਅਜੀਬੋ ਗਰੀਬ ਸੁਭਾਅ ਦਾ ਕਰਕੇ ਕੰਗਨਾ ਰਣੌਤ ਅਕਸਰ ਚਰਚਾ ਦੇ ਵਿਚ ਰਹਿੰਦੀ ਹੈ ਅਤੇ ਰਣਜੀਤ ਬਾਵਾ ਵੀ ਆਪਣੇ ਵੱਖਰੇ ਅੰਦਾਜ ਦਾ ਕਰਕੇ ਅਤੇ ਸਚੀਆਂ ਗੱਲ੍ਹਾਂ ਕਹਿਣ ਦਾ ਕਰਕੇ ਅਕਸਰ ਚਰਚਾ ਦੇ ਵਿਚ ਰਹਿੰਦਾ ਹੈ।
ਰਣਜੀਤ ਬਾਵਾ ਨਾਲ ਕੰਗਨਾ ਰਣੌਤ ਨੇ ਕੀਤਾ ਅਜਿਹਾ ਕੰਮ ਸਾਰੇ ਪਾਸੇ ਹੋ ਰਹੀ ਚਰਚਾ
