ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਦੀ ਵੱਡੀ ਖਬਰ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਦੇ ਬਾਰੇ ਵਿਚ ਆ ਰਹੀ ਹੈ। ਅੱਜ ਅਕਾਲੀ ਦਲ ਵਲੋਂ ਕਿਸਾਨਾਂ ਦੇ ਹੱਕ ਵਿਚ ਇੱਕ ਵੱਡੀ ਕਿਸਾਨ ਰੈਲੀ ਕੱਢੀ ਗਈ ਸੀ ਜੋ ਕੇ ਚੰਡੀਗੜ੍ਹ ਵਿਖੇ ਜਾ ਕੇ ਸਮਾਪਤ ਹੋਣੀ ਸੀ।ਹੁਣ ਇੱਕ ਵੱਡੀ ਖਬਰ ਰੈਲੀ ਤੋਂ ਆ ਰਹੀ ਹੈ। ਚੰਡੀਗੜ੍ਹ ਦੇ ਬਾਰਡਰ ‘ਤੇ ਧਰਨਾ ਦੇ ਰਹੇ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਹਿਰਾ ਸਤ ‘ਚ ਲੈ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਾਲਾ ਕਾਫਲਾ ਚੰਡੀਗੜ੍ਹ ਦੇ ਬਾਰਡਰ ‘ਤੇ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਵਰਕਰਾਂ ਸਮੇਤ ਚੰਡੀਗੜ੍ਹ ਦੇ ਬਾਰਡਰ ‘ਤੇ ਧਰਨਾ ਲਾ ਦਿੱਤਾ ਸੀ। ਪੁਲਿਸ ਵੱਲੋਂ ਜਦੋਂ ਧਰਨੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਹਿਰਾ ਸਤ ‘ਚ ਲਿਆ ਗਿਆ ਤਾਂ ਅਕਾਲੀ ਵਰਕਰ ਗੁਸੇ ਗਏ ਅਤੇ ਉਨ੍ਹਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ
ਅਤੇ ਵੱਡਾ ਪ੍ਰਦਰ ਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਵਲੋਂ ਵਰਕਰਾਂ ‘ਤੇ ਲਾ ਠੀ ਚਾਰ ਜ ਕਰ ਦਿੱਤਾ ਗਿਆ ਅਤੇ ਵਰਕਰਾਂ ਨੂੰ ਉੱਥੋਂ ਖ ਦੇ ੜ ਦਿੱਤਾ ਗਿਆ। ਦਸਣ ਯੋਗ ਹੈ ਕੇ ਕਿਸਾਨਾਂ ਲਈ ਇੱਕ ਨਵਾਂ ਖੇਤੀ ਬਿੱਲ ਕੇਂਦਰ ਸਰਕਾਰ ਦੁਆਰਾ ਲਿਆਂਦਾ ਗਿਆ ਹੈ। ਜਿਸਦਾ ਕਿਸਾਨਾਂ ਵਲੋਂ ਵਿ ਰੋ ਧ ਕੀਤਾ ਜਾ ਰਿਹਾ ਹੈ।ਇਸ ਬਿੱਲ ਦੇ ਵਿ ਰੋ ਧ ਵਿਚ ਕਿਸਾਨਾਂ ਵਲੋਂ
ਵੱਖ ਵੱਖ ਥਾਵਾਂ ਤੇ ਰੋ ਸ ਪ੍ਰਦਰ ਸ਼ਨ ਕੀਤੇ ਜਾ ਰਹੇ ਹਨ ਅਤੇ ਧਰਨੇ ਲਗਾਏ ਜਾ ਰਹੇ। ਕਿਸਾਨਾਂ ਦੀ ਹਮਾਇਤ ਵਿਚ ਹੁਣ ਰਾਹੁਲ ਗਾਂਧੀ ਨੇ ਵੀ ਐਲਾਨ ਕਰ ਦਿੱਤਾ ਅਤੇ 3, 4 ਅਤੇ 5 ਅਕਤੂਬਰ ਨੂੰ ਉਹ ਵੀ ਇਕ ਵਿਸ਼ਾਲ ਰੈਲੀ ਪੰਜਾਬ ਚ ਕਰਨ ਜਾ ਰਹੇ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
ਸੁਖਬੀਰ ਬਾਦਲ ਤੇ ਬੀਬਾ ਬਾਦਲ ਬਾਰੇ ਆਈ ਤਾਜਾ ਖਬਰ
