ਚਾਹ ਚੋਂ ਸਿਰਫ ਇਕ ਚੁਟਕੀ ਇਹ ਮਸਾਲਾ ਬਣਾਕੇ ਪਾਓ ਫਿਰ ਵੇਖੋ ਕਮਾਲ ਚਾਹ ਦਾ ਸਵਾਦ 2 ਗੁਣਾ ਹੋ ਜਾਵੇਗਾ

ਚਾਹ ਦਾ ਸਵਾਦ

ਵੀਡੀਓ ਥੱਲੇ ਜਾ ਕੇ ਦੇਖੋ,ਚਾਹ ਚੋ ਸਿਰਫ਼ ਇਕ ਚੁਟਕੀ ਇਹ ਮਸਾਲਾ ਬਣਾ ਕੇ ਪਾ ਲਓ। ਚਾਹ ਦਾ ਸੁਆਦ ਵੱਖਰਾ ਹੀ ਹੋ ਜਾਵੇਗਾ ਅਤੇ ਤੁਹਾਡੇ ਸਰੀਰ ਨੂੰ ਹੋ ਜਾਣਗੇ ਵੱਡੇ ਵੱਡੇ ਫ਼ਾਇਦੇ। ਕਈ ਲੋਕ ਚਾਹ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਨ।ਜੇਕਰ ਤੁਸੀਂ ਇਸ ਨੁਕਤੇ ਤੇ ਦੁਆਰਾ ਚਾਹ ਬਣਾ ਕੇ ਪੀਂਦੇ ਹੋ ਤਾਂ।ਤੁਸੀਂ ਇਸ ਚਾਹ ਨੂੰ ਕਦੀ ਵੀ ਨਹੀਂ ਭੁੱਲੋਗੇ। ਇਸ ਮਸਾਲੇ ਵਾਲੀ ਚਾਹ ਨੂੰ ਬਣਾਉਣ ਦੇ ਲਈ ਸਾਨੂੰ ਮਸਾਲਾ ਤਿਆਰ ਕਰਨਾ ਪਵੇਗਾ ਜਿਸ ਨੂੰ ਤਿਆਰ ਕਰਨ ਦੇ ਲਈ ਤੁਸੀਂ ਇਕ ਫਰਾਈਪੈਨ ਲੈਣਾ ਹੈ ਉਸ ਦੇ ਵਿਚ ਤੁਸੀਂ ਵੀ ਗ੍ਰਾਮ ਇਲਾਇਚੀ ਪਾ ਦੇਣੀ ਹੈ

ਕਾਲੀ ਇਲਾਇਚੀ ਦੇ ਚਾਰ ਦਾਣੇ

ਅਤੇ ਤੁਸੀਂ ਇਸ ਨੂੰ ਅੱਗ ਤੇ ਰੱਖ ਕੇ ਥੋੜਾ ਜਿਹਾ ਭੁੰਨ ਲੈਣਾ ਹੈ ਤੁਸੀਂ ਏਸ ਦੇ ਵਿਚ ਕਾਲੀਆਂ ਮਿਰਚਾਂ ਪਾ ਦੇਣੀਆਂ ਹਨ 10 ਗ੍ਰਾਮ। 15 ਗ੍ਰਾਮ ਪੀਸੀ ਹੋਈ ਸੁੰਡ। 10 ਗ੍ਰਾਮ ਦਾਲਚੀਨੀ ਲੈ ਲੈਣੀ ਹੈ। ਫਿਰ ਤੁਸੀ ਕਾਲੀ ਇਲਾਇਚੀ ਦੇ ਚਾਰ ਦਾਣੇ ਕੱਢ ਲੈਣੇ ਹਨ। ਫਿਰ ਤੁਸੀਂ 5 ਗ੍ਰਾਮ ਲੌਂਗ ਪਾ ਲੈਣੇ ਹਨ। ਅਤੇ 5 ਗ੍ਰਾਮ ਸੌਂਫ ਪਾ ਦੇਣੇ ਹਨ। ਇਸ ਨੂੰ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ,ਜਦੋਂ ਤੱਕ ਇਸ ਦੇ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ। ਅਤੇ ਇਸ ਦਾ ਹਲਕਾ ਜਿਹਾ ਰੰਗ ਬਦਲਣਾ ਸ਼ੁਰੂ ਹੋ ਜਾਵੇਗਾ।

ਚੀਜ਼ਾਂ ਗਰਮ ਹੋ ਜਾਂਦੀਆਂ

WhatsApp Group (Join Now) Join Now

ਤੁਸੀਂ ਇਸ ਦੇ ਵਿਚ ਤੁਲਸੀ ਦੇ ਪੱਤੇ ਸੁਕਾ ਕੇ ਉਹ ਪਾ ਸਕਦੇ ਹੋ। ਅਤੇ ਉਸ ਤੋਂ ਬਾਅਦ ਯਾ ਫਿਰ ਤੂਸੀ ਜੇ ਤੁਲਸੀ ਦੇ ਨਹੀਂ ਪੱਤੇ ਪਾਉਣੇ ਤਾਂ ਇਸ ਦੇ ਸੁੱਕੇ ਹੋਏ ਬੀਜ ਇਸ ਦੇ ਵਿੱਚ ਬਾਅਦ ਵਿੱਚ ਪਾ ਸਕਦੇ ਹੋ। ਅਤੇ ਜਦੋਂ ਉਹ ਚੀਜ਼ਾਂ ਗਰਮ ਹੋ ਜਾਂਦੀਆਂ ਹਨ ਉਸ ਤੋਂ ਬਾਅਦ ਤੁਸੀਂ ਏਸ ਦੇ ਵਿਚ ਤੁਲਸੀ ਦੇ ਬੀਜ ਪਾ ਦੇਣੇ ਹਨ ਅਤੇ ਮੁਲਠੀ ਪਾ ਦੇਣੀ ਹੈ।

ਪਾਊਡਰ ਬਣਾ

ਹੁਣ ਤੁਸੀਂ 50 ਗ੍ਰਾਮ ਧਾਗੇ ਵਾਲੀ ਮਿਸ਼ਰੀ ਲੈਣੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਬਾਹਰ ਕੱਢ ਕੇ ਰੱਖ ਲੈਣਾ ਹੈ। ਅਤੇ ਹਲਕਾ ਹਲਕਾ ਪਹਿਲਾਂ ਤੁਸੀ ਉਸ ਨੂੰ ਪੀਸ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਮਿਕਸੀ ਦੇ ਵਿਚ ਪਾ ਕੇ ਤੁਸੀ ਇਸ ਦਾ ਪਾਊਡਰ ਬਣਾ ਲੈਂਦਾ ਹੈ। ਅਤੇ ਤੁਸੀਂ ਇਸ ਨੂੰ ਕਿਸੇ ਕੱਚ ਦੇ ਡੱਬੇ ਦੇ ਵਿੱਚ ਪਾ ਕੇ ਰੱਖ ਸਕਦੇ ਹੋ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਚਾਹ ਬਣਾਉਣੀ ਹੈ ਤਾਂ ਤੁਸੀਂ ਇੱਕ ਚਮਚ ਦਾ ਚੌਥਾ ਹਿੱਸਾ ਇਸ ਪਾਊਡਰ ਦਾ

ਉਸ ਦੇ ਵਿਚ ਪਾ ਦੇਣਾ ਹੈ ਜਿਸ ਹਿਸਾਬ ਨਾਲ ਤੁਸੀਂ ਚਾਹ ਬਣਾ ਰਹੇ ਹੋ ਉਸੇ ਹਿਸਾਬ ਨਾਲ ਇਸ ਨੂੰ ਥੋੜਾ ਜਿਹਾ ਪਾ ਲੈਣਾ ਹੈ।ਜਦੋਂ ਤੁਸੀਂ ਉਸ ਮਸਾਲੇ ਵਾਲੀ ਚਾਹ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਇੱਕ ਅਨੋਖਾ ਹੀ ਅਨੰਦ ਆਏਗਾ।ਜਦੋਂ ਤੁਹਾਡੀ ਚਾਹ ਅਖੀਰ ਦੇਵੇ ਜੋ ਉਬਾਲਾ ਆ ਜਾਂਦਾ ਹੈ ਉਹ ਸਮੇਂ ਤੁਸੀਂ ਇਸ ਮਸਲੇ ਨੂ ਉਸ ਚਾਹ ਦੇ ਵਿਚ ਪਾ ਦੇਣਾ ਹੈ। ਜੇ ਤੁਸੀਂ ਇੱਕ ਕੱਪ ਚਾਹ ਬਣਾ ਰਹੇ ਹੋ ਤਾਂ ਇਸ ਦੇ ਵਿੱਚ ਦੋ ਚੁੱਟਕੀ ਇਹ ਮਸਾਲਾ ਪਾ ਦੇਣਾ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀ ਇਹ ਮਸਾਲਾ ਤਿਆਰ ਕਰਨਾ ਹੈ ਅਤੇ ਜਿਸ ਨਾਲ ਤੁਹਾਡੀ ਚਾਹ ਬਹੁਤ ਜ਼ਿਆਦਾ ਸੁਆਦ ਬਣੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *