ਆਂਵਲਾ ਤੇ ਮਿਸ਼ਰੀ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਕਈ ਤਰ੍ਹਾਂ ਦੇ ਅਸੋਧਿਆ ਗੁਣ ਪਾਏ ਜਾਂਦੇ ਹਨ । ਜੋ ਸਰੀਰ ਨੂੰ ਅੰਦਰ ਤੋਂ ਫਿਟ ਬਣਾਉਣ ਵਿੱਚ ਮਦਦ ਕਰਦੇ ਹਨ । ਆਂਵਲੇ ਅਤੇ ਮਿਸ਼ਰੀ ਦਾ ਸੇਵਨ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ । ਇਸ ਨਾਲ ਅਨੀਮੀਆ , ਅੱਖਾਂ ਦੀ ਪ੍ਰੇਸ਼ਾਨੀ ਅਤੇ ਬਲੱਡ ਸਰਕੂਲੇਸ਼ਨ ਵਿਚ ਸੁਧਾਰ ਆਉਂਦਾ ਹੈ । ਆਂਵਲਾ ਅਤੇ ਮਿਸ਼ਰੀ ਮਿਲਾ ਕੇ ਖਾਣ ਨਾਲ ਵਜ਼ਨ ਘਟ ਕਰਨ , ਪਾਚਨ ਤੰਤਰ ਨੂੰ ਠੀਕ ਰੱਖਣ ਅਤੇ ਪੂਰਾ ਦਿਨ ਐਨਰਜੀ ਬਣਾਏ ਰੱਖਣ ਵਿਚ ਮਦਦ ਮਿਲਦੀ ਹੈ । ਇਨ੍ਹਾਂ ਤੋਂ ਇਲਾਵਾ ਆਂਵਲੇ ਦਾ ਸੇਵਨ ਬੋਡੀ ਨੂੰ ਡੀਟੋਕਸ ਕਰਨ ਦਾ ਕੰਮ ਕਰਦਾ ਹੈ । ਅਤੇ ਸਰੀਰ ਅੰਦਰ ਤੋਂ ਸਾਫ਼ ਰਹਿੰਦਾ ਹੈ । ਮਿਸ਼ਰੀ ਸਾਡੇ ਸਰੀਰ ਨੂੰ ਠੰਢਕ ਅਤੇ ਹਾਈਡਰੇਟ ਕਰਦੀ ਹੈ । ਇਹ ਮਿਸ਼ਰਣ ਸਾਡੀ ਸਕਿਨ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਕਿਉਂਕਿ ਆਵਲੇ ਵਿਚ ਵਿਟਾਮਿਨ-ਸੀ , ਆਇਰਨ , ਕੈਲਸ਼ੀਅਮ , ਪ੍ਰੋਟੀਨ , ਕਾਰਬੋਹਾਈਡਰੇਟ ਅਤੇ ਫਾਸਫੋਰਸ ਵਰਗੇ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ । ਅਤੇ ਮਿਸ਼ਰੀ ਦੇ ਵਿਚ ਜ਼ਿੰਕ , ਐਂਟੀ ਇਨਫੇਲਮੇਟਰੀ , ਐਂਟੀਔਕਸੀਡੈਂਟ , ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ । ਮਿਸ਼ਰੀ ਦਾ ਸੇਵਨ ਕਰਨ ਨਾਲ ਸਰੀਰ ਵਿਚ ਹੀਮੋਗਲੋਬਿਨ ਦਾ ਲੇਵਲ ਵੱਧ ਜਾਂਦਾ ਹੈ । ਜੋ ਸਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ।ਅੱਜ ਅਸੀਂ ਤੁਹਾਨੂੰ ਆਂਵਲਾ ਅਤੇ ਮਿਸ਼ਰੀ ਨੂੰ ਮਿਲਾ ਕੇ ਖਾਣ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।
ਜਾਣੋ ਆਂਵਲਾ ਅਤੇ ਮਿਸ਼ਰੀ ਖਾਣ ਦੇ ਫਾਇਦੇ
ਵਜ਼ਨ ਘੱਟ ਕਰਨ ਵਿੱਚ ਫਾਇਦੇਮੰਦ
ਬਹੁਤ ਸਾਰੇ ਲੋਕ ਆਪਣੇ ਵਧੇ ਹੋਏ ਵਜ਼ਨ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ । ਇਸ ਲਈ ਉਹ ਬਹੁਤ ਕੋਸ਼ਿਸ਼ ਕਰਦੇ ਹਨ , ਕਿ ਉਨ੍ਹਾਂ ਦਾ ਵਜਨ ਘੱਟ ਹੋ ਜਾਵੇ । ਪਰ ਕੋਈ ਸਫਲਤਾ ਨਹੀਂ ਮਿਲਦੀ । ਤੂਸੀਂ ਵਜਨ ਘੱਟ ਕਰਨ ਲਈ ਆਂਵਲੇ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ । ਆਂਵਲੇ ਦੇ ਵਿਚ ਐਥੇਨੋਲਿਕ ਨਾਂ ਦਾ ਯੋਗਿਕ ਪਾਇਆ ਜਾਂਦਾ ਹੈ । ਦੋ ਫੈਟ ਬਰਨ ਕਰਨ ਵਿਚ ਮਦਦ ਕਰਦਾ ਹੈ । ਇਹ ਸਰੀਰ ਵਿੱਚ ਜਮਾਂ ਵਾਧੂ ਫੈਟ ਨੂੰ ਬਾਹਰ ਕੱਢ ਦਿੰਦਾ ਹੈ । ਬੋਡੀ ਨੂੰ ਡਿਟੋਕਸ ਕਰਨ ਦੇ ਨਾਲ-ਨਾਲ ਆਵਲਾ ਅਤੇ ਮਿਸ਼ਰੀ ਦਾ ਸੇਵਨ ਪਾਚਨ ਸ਼ਕਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ । ਇਸ ਨਾਲ ਤੂਸੀ ਅਸਾਨੀ ਨਾਲ ਫੈਟ ਬਰਨ ਕਰ ਸਕਦੇ ਹੋ ।

ਪਾਚਣ ਵਿਚ ਫਾਇਦੇਮੰਦ
ਚੰਗੀ ਸਿਹਤ ਦੇ ਲਈ ਸਾਡਾ ਪਾਚਨ ਤੰਤਰ ਠੀਕ ਹੋਣਾ ਬਹੁਤ ਜ਼ਰੂਰੀ ਹੈ । ਕਿਉਂਕਿ ਜੇਕਰ ਸਰੀਰ ਵਿੱਚ ਖਾਣੇ ਦਾ ਪਾਚਨ ਸਹੀ ਢੰਗ ਨਾਲ ਨਹੀਂ ਹੁੰਦਾ , ਤਾਂ ਸਰੀਰ ਨੂੰ ਸਹੀ ਮਾਤਰਾ ਵਿੱਚ ਪੌਸ਼ਟਿਕ ਤੱਤ ਨਹੀਂ ਮਿਲਦੇ । ਇਸ ਲਈ ਤੁਸੀਂ ਆਂਵਲਾ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ । ਇਸ ਵਿਚ ਫਾਈਬਰ ਪਾਇਆ ਜਾਂਦਾ ਹੈ । ਜੋ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ । ਇਸ ਨਾਲ ਕਬਜ਼ , ਐਸੀਡਿਟੀ , ਅਤੇ ਅਪਚ ਵਰਗੀਆਂ ਸਮਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ । ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਤੁਸੀਂ ਆਂਵਲੇ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ ।
ਇਮਿਉਨਟੀ ਸਿਸਟਮ ਵਿੱਚ ਸੁਧਾਰ
ਕਈ ਲੋਕ ਬਹੁਤ ਛੇਤੀ ਬੀਮਾਰੀਆ ਦੀ ਚਪੇਟ ਵਿਚ ਆ ਜਾਂਦੇ ਹਨ । ਅਤੇ ਵਾਇਰਸ ਦਾ ਸ਼ਿਕਾਰ ਹੋ ਜਾਂਦੇ ਹਨ । ਅਜਿਹੇ ਲੋਕਾਂ ਦਾ ਇਮਿਉਨ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ । ਉਹ ਆਸਾਨੀ ਨਾਲ ਬਿਮਾਰੀਆਂ ਦੀ ਚਪੇਟ ਵਿਚ ਆ ਜਾਂਦੇ ਹਨ । ਲੇਕਿਨ ਇਹਨਾਂ ਸਮਸਿਆਵਾਂ ਤੋਂ ਬਚਣ ਲਈ ਤੁਹਾਨੂੰ ਆਪਣਾ ਇਮਿਊਨ ਸਿਸਟਮ ਮਜ਼ਬੂਤ ਕਰਨ ਦੀ ਜ਼ਰੂਰਤ ਹੁੰਦੀ ਹੈ । ਇਸ ਲਈ ਤੁਸੀਂ ਆਂਵਲੇ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ । ਇਸ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਜਿੰਕ ਸਾਡੇ ਸਰੀਰ ਨੂੰ ਅੰਦਰ ਤੋਂ ਊਰਜਾ ਪ੍ਰਦਾਨ ਕਰਦਾ ਹੈ ।
ਅਨੀਮੀਆ ਦੀ ਸਮੱਸਿਆ ਵਿਚ ਫਾਇਦੇਮੰਦ
ਆਂਵਲੇ ਅਤੇ ਮਿਸ਼ਰੀ ਨੂੰ ਮਿਲਾ ਕੇ ਖਾਣ ਨਾਲ ਸਾਡੀਆਂ ਅਨੀਮੀਆ ਨਾਲ ਸਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ । ਇਹ ਸਾਡੇ ਹਿਮੋਗਲੋਬਿੰਨ ਦੇ ਲੇਵਲ ਵਿਚ ਸੁਧਾਰ ਕਰਦਾ ਹੈ । ਕਿਉਂਕਿ ਆਂਵਲਾ ਅਤੇ ਮਿਸ਼ਰੀ ਦੋਨਾਂ ਵਿਚ ਆਇਰਨ ਪਾਇਆ ਜਾਂਦਾ ਹੈ । ਜੋ ਅਨੀਮੀਆ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ । ਇਹ ਸਾਡੇ ਸਰੀਰ ਨੂੰ ਅੰਦਰ ਤੋਂ ਮਜ਼ਬੂਤ ਬਣਾਉਂਦਾ ਹੈ ।
ਐਨਰਜੀ ਦੇ ਲਈ
ਕਈ ਲੋਕ ਸਵੇਰੇ ਉੱਠਣ ਦੇ ਬਾਅਦ ਵੀ ਐਨਰਜੀ ਮਹਿਸੂਸ ਨਹੀਂ ਕਰਦੇ , ਉਨ੍ਹਾਂ ਨੂੰ ਪੂਰਾ ਦਿਨ ਸੁਸਤੀ ਅਤੇ ਥਕਾਵਟ ਦਾ ਅਹਿਸਾਸ ਹੁੰਦਾ ਹੈ । ਇਸ ਨਾਲ ਤੁਹਾਡੀ ਦਿਨਚਰਯਾ ਅਤੇ ਕੰਮ ਪ੍ਰਭਾਵਿਤ ਹੁੰਦਾ ਹੈ । ਪੂਰਾ ਦਿਨ ਐਨਰਜੀ ਨਾਲ ਭਰਪੂਰ ਰਹਿਣ ਲਈ ਤੁਸੀਂ ਆਂਵਲੇ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ । ਉਸ ਵਿਚ ਮੌਜੂਦ ਵਿਟਾਮਿਨ-ਸੀ , ਪੋਟਾਸ਼ੀਅਮ ਅਤੇ ਮਿਸ਼ਰੀ ਦੇ ਰਿਫ੍ਰੇਸ਼ਇਗ ਗੂਣ ਤੂਹਾਨੂੰ ਪੂਰਾ ਦਿਨ ਫ੍ਰੈਸ਼ ਰੱਖਣ ਵਿਚ ਮਦਦ ਕਰਦੇ ਹਨ ।
ਜਾਣੋ ਆਂਵਲੇ ਅਤੇ ਮਿਸ਼ਰੀ ਦਾ ਸੇਵਨ ਕਰਨ ਦਾ ਤਰੀਕਾ
ਤੁਸੀਂ ਆਂਵਲੇ ਨੂੰ ਪਾਣੀ ਵਿਚ ਭਿਓਂ ਕੇ ਰਾਤ ਭਰ ਲਈ ਛੱਡ ਦਿਓ । ਉਸ ਤੋਂ ਬਾਅਦ ਮਿਸਰੀ ਪਾਊਡਰ ਨੂੰ ਪਾਣੀ ਵਿੱਚ ਮਿਲਾ ਕੇ ਪੀ ਲਵੋ ।ਇਸ ਤੋਂ ਇਲਾਵਾ ਆਂਵਲਾ ਪਾਊਡਰ ਅਤੇ ਮਿਸ਼ਰੀ ਪਾਊਡਰ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਵੀ ਖਾ ਸਕਦੇ ਹੋ ।ਆਵਲਾ ਪਾਊਡਰ ਅਤੇ ਮਿਸ਼ਰੀ ਨੂੰ ਮਿਲਾ ਕੇ ਵੀ ਖਾ ਸਕਦੇ ਹੋ,ਵੈਸੇ ਤਾਂ ਆਵਲਾ ਅਤੇ ਮਿਸ਼ਰੀ ਦਾ ਸੇਵਨ ਕਰਨ ਦੇ ਬਹੁਤ ਸਾਰੇ ਫਾਇਦੇ ਹਨ । ਪਰ ਤੁਸੀਂ ਇਸ ਦੀ ਸਹੀ ਮਾਤਰਾ ਦਾ ਧਿਆਨ ਜ਼ਰੂਰ ਰੱਖੋ । ਬਿਨਾਂ ਡਾਕਟਰ ਦੀ ਸਲਾਹ ਤੋਂ ਇਸ ਦੀ ਮਾਤਰਾ ਨਿਸ਼ਚਿਤ ਨਾ ਕਰੋ । ਇਸ ਨਾਲ ਸਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ।