ਸਾਡੇ ਭਾਰਤ ਦੇਸ਼ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਜੋ ਜਨਤਾ ਦੇ ਨਾਲ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਜੁੜਦੇ ਹਨ। ਇਹ ਪ੍ਰੋਗਰਾਮ ਮਹੀਨੇ ਦੇ ਆਖਰੀ ਐਤਵਾਰ ਨੂੰ ਸਵੇਰੇ 11 ਵਜੇ ਅਕਾਸ਼ਵਾਣੀ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ। ਜਿਸ ਵਿੱਚ ਪ੍ਰਧਾਨ ਮੰਤਰੀ ਆਪਣੇ ਦੇਸ਼ਵਾਸੀਆਂ ਦੇ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਇਸ ਵਾਰ ਦੇ ਪ੍ਰੋਗਰਾਮ ਦੇ ਲਈ ਪ੍ਰਧਾਨ ਮੰਤਰੀ ਵੱਲੋਂ ਆਪਣੇ ਦੇਸ਼ ਵਾਸੀਆਂ ਤੋਂ ਸੁਝਾਵਾਂ ਦੀ ਮੰਗ ਕੀਤੀ ਗਈ ਹੈ।ਲੋਕ ਆਪਣੇ ਸੁਝਾਵਾਂ ਨੂੰ ਸ਼ਨੀਵਾਰ ਤੱਕ ਸਾਂਝਾ ਕਰ ਸਕਦੇ ਹਨ। ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਦਾ ਇਹ 17ਵਾਂ ਪ੍ਰੋਗਰਾਮ ਹੈ ਜੋ ਦੇਸ਼ ਵਾਸੀਆਂ ਦੇ ਨਾਮ ਹੋਵੇਗਾ। ਲੋਕ ਆਪਣੇ ਸੁਝਾਅ ਮਾਈ ਐਪ, ਮਾਈ ਗਵ ਦੇ ਮਾਧਿਅਮ ਰਾਹੀਂ ਆਪਣੇ ਪੀ.ਐਮ. ਦੇ ਨਾਲ ਸਾਂਝੇ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਮਨ ਕੀ ਬਾਤ ਨਾਗਰਿਕਾਂ ਦੀਆਂ ਹਰੇਕ ਯਾਤਰਾਵਾਂ ਨੂੰ ਸਾਂਝਾ ਕਰਨ ਅਤੇ ਉਨ੍ਹਾਂ ਵਿਸ਼ਿਆਂ ‘ਤੇ ਚਰਚਾ ਕਰਨ ਦਾ ਇਕ ਵੱਡਾ ਮੌਕਾ ਪ੍ਰਦਾਨ ਕਰਦੀ ਹੈ,