ਕਿਸਾਨ ਇਸ ਬਿੱਲ ਦਾ ਵੱਖੋ ਵੱਖ ਤਰੀਕਿਆਂ ਦੇ ਨਾਲ ਵਿਰੋਧ ਕਰ ਰਹੇ ਹਨ। ਇਸੇ ਬਿੱਲ ਦਾ ਕਰਕੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਹੈ। ਹੁਣ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਮੋਦੀ ਸਰਕਾਰ ਨੂੰ ਇੱਕ ਵੱਡਾ ਝਟਕਾ ਇਸੇ ਹੀ ਬਿਲ ਦਾ ਕਰਕੇ ਪੰਜਾਬ ਤੋਂ ਲਗ ਗਿਆ ਹੈ।ਭਾਰਤੀ ਜਨਤਾ ਪਾਰਟੀ ਵੱਲੋਂ ਪਾਸ ਕੀਤਾ ਗਿਆ ਕਿਸਾਨ ਬਿੱਲ ਹੁਣ ਪਾਰਟੀ ਲਈ ਗਲੇ ਦੀ ਹੱਡੀ ਬਣ ਗਿਆ ਹੈ ।ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਬੁਲਾਰਾ ਅਤੇ ਜ਼ਿਲ੍ਹਾ ਤਰਨਤਾਰਨ ਦੇ 5 ਸਾਲ ਲਗਾਤਾਰ ਪ੍ਰਧਾਨ ਰਹੇ ਐਡਵੋਕੇਟ ਆਰ. ਪੀ . ਸਿੰਘ ਮੈਣੀ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ । ਮੈਣੀ ਨੇ ਸਪੱਸ਼ਟ ਕਿਹਾ ਹੈ ਕਿ ਪਾਰਟੀ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਨਜ਼ਰਅੰਦਾਜ਼ ਕਰਦੇ ਹੋਏ ਤਾਨਾਸ਼ਾਹੀ ਕੀਤੀ ਹੈ ਅਤੇ ਕਿਸਾਨ ਵਿਰੋਧੀ ਬਿੱਲ ਪਾਸ ਹੋਣ ਤੋਂ ਬਾਅਦ ਉਹ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਪਾਰਟੀ ਨਾਲ ਕੋਈ ਵੀ ਸਬੰਧ ਨਹੀਂ ਰੱਖਣਾ ਚਾਹੁੰਦੇ ।
ਖੇਤੀ ਬਿਲਾਂ ਦਾ ਕਰਕੇ ਮੋਦੀ ਨੂੰ ਲੱਗਾ ਪੰਜਾਬ ਤੋਂ ਵੱਡਾ ਝੱਟਕਾ ਪੈ ਗਿਆ ਪੰਗਾ
