ਡੇਂਗੂ ਦੇ ਬੂਖਾਰ ਤੋਂ ਛੁਟਕਾਰਾ ਪਾਉਣ ਦੇ ਲਈ ਜ਼ਰੂਰ ਲਓ , ਇਹ ਪੰਜ ਦੇਸੀ ਜੂਸ

ਦੇਸ਼ ਵਿੱਚ ਡੇਂਗੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ । ਡੇਂਗੂ ਬੁਖਾਰ ਹੋਣ ਤੇ ਮਰੀਜ਼ ਨੂੰ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ , ਅਤੇ ਸਹੀ ਸਮੇਂ ਤੇ ਇਲਾਜ ਨਾ ਹੋਣ ਤੇ ਮਰੀਜ਼ ਦੀ ਹਾਲਤ ਕਾਫੀ ਗੰਭੀਰ ਹੋ ਸਕਦੀ ਹੈ । ਡੇਂਗੂ ਦੀ ਬੀਮਾਰੀ ਵਿੱਚ ਮਰੀਜ਼ ਦਾ ਪਲੇਟਲੇਟ ਕਾਉਂਟ ਵੀ ਬਹੁਤ ਤੇਜ਼ੀ ਨਾਲ ਘਟਣ ਲੱਗਦਾ ਹੈ । ਇਸ ਵਜ੍ਹਾ ਨਾਲ ਚੱਲਣ ਫਿਰਨ ਵਿੱਚ ਪ੍ਰੇਸ਼ਾਨੀ , ਮਾਸਪੇਸ਼ੀਆਂ ਵਿੱਚ ਦਰਦ ਅਤੇ ਕਈ ਹੋਰ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ । ਡੇਂਗੂ ਦੀ ਬੀਮਾਰੀ ਵਿੱਚ ਪ੍ਰੇਸ਼ਾਨੀਆਂ ਤੋਂ ਬਚਣ ਅਤੇ ਬੁਖਾਰ ਘੱਟ ਕਰਨ ਦੇ ਲਈ ਕੁਝ ਜੂਸ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਬੈਕਟੀਰੀਆ ਦੀ ਗ੍ਰੋਥ ਨੂੰ ਘੱਟ ਕਰਨ ਦੇ ਲਈ ਵੀ ਦੇਸੀ ਜੂਸ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ।ਅੱਜ ਅਸੀਂ ਤੁਹਾਨੂੰ ਡੇਂਗੂ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਜੂਸ ਦਾ ਸੇਵਨ ਕਰਨ ਬਾਰੇ ਦੱਸਾਂਗੇ ।

ਡੇਂਗੂ ਬੁਖਾਰ ਵਿੱਚ ਫ਼ਾਇਦੇਮੰਦ ਜੂਸ-ਡੇਂਗੂ ਵਿੱਚ ਡਾਈਟ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ । ਡੇਂਗੂ ਸੰਕਰਮਣ ਹੋਣ ਤੇ ਡਾਕਟਰ ਮਰੀਜ਼ ਨੂੰ ਕੁਝ ਅਜਿਹੇ ਫੂਡ ਅਤੇ ਜੂਸ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਜੋ ਸਰੀਰ ਦੀ ਇਮਿਊਨਿਟੀ ਵਧਾਉਣ ਅਤੇ ਬੁਖਾਰ ਘੱਟ ਕਰਨ ਲਈ ਫ਼ਾਇਦੇਮੰਦ ਮੰਨੇ ਜਾਂਦੇ ਹਨ । ਡੇਂਗੂ ਹੋਣ ਤੇਪਪੀਤੇ ਦੀਆਂ ਪੱਤੀਆਂ ਦਾ ਜੂਸ ਪੀਣ ਨਾਲ ਤੁਹਾਡੇ ਸਰੀਰ ਵਿਚ ਬਲੱਡ ਪਲੇਟਲੈਟਸ ਦੀ ਗਿਣਤੀ ਘੱਟ ਨਹੀਂ ਹੁੰਦੀ , ਅਤੇ ਹੋਰ ਕਈ ਫ਼ਾਇਦੇ ਵੀ ਮਿਲਦੇ ਹਨ । ਡੇਂਗੂ ਵਿਚ ਇਨ੍ਹਾਂ ਜੂਸ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ।

WhatsApp Group (Join Now) Join Now

ਗਿਲੋਅ ਦਾ ਜੂਸ-ਡੇਂਗੂ ਹੋਣ ਤੇ ਗਿਲੋਅ ਦਾ ਜੂਸ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਗਿਲੋਅ ਵਿਚ ਮੌਜੂਦ ਗੁਣ ਬੁਖਾਰ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ । ਗਿਲੋਅ ਦਾ ਇਸਤੇਮਾਲ ਆਯੁਰਵੇਦ ਵਿਚ ਦਵਾਈਆਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ , ਅਤੇ ਇਸ ਦਾ ਸੇਵਨ ਕਰਨ ਨਾਲ ਸਾਡਾ ਇਮਿਊਨ ਸਿਸਟਮ ਬੂਸਟ ਹੁੰਦਾ ਹੈ । ਡੇਂਗੂ ਬੁਖਾਰ ਨੂੰ ਘੱਟ ਕਰਨ ਦੇ ਲਈ ਡਾਕਟਰ ਗਿਲੋਅ ਦਾ ਜੂਸ ਪੀਣ ਦੀ ਸਲਾਹ ਦਿੰਦੇ ਹਨ ।

ਪਪੀਤੇ ਦਾ ਜੂਸ-ਪਪੀਤਾ ਸਿਹਤ ਦੇ ਲਈ ਬਹੁਤ ਫ਼ਾਇਦੇਮੰਦ ਫ਼ਲ ਮੰਨਿਆ ਜਾਂਦਾ ਹੈ । ਡੇਂਗੂ ਵਿਚ ਪਪੀਤੇ ਦਾ ਜੂਸ ਪੀਣ ਨਾਲ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ , ਅਤੇ ਬੁਖਾਰ ਤੋਂ ਛੇਤੀ ਛੁਟਕਾਰਾ ਮਿਲਦਾ ਹੈ । ਪਲੇਟਲੈਟਸ ਦੀ ਗਿਣਤੀ ਵਧਾਉਣ ਦੇ ਲਈ ਵੀ ਪਪੀਤੇ ਦਾ ਜੂਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ ।

ਕੀਵੀ ਦਾ ਜੂਸ-ਡੇਂਗੂ ਦੀ ਬੀਮਾਰੀ ਵਿੱਚ ਕੀਵੀ ਦਾ ਜੂਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ । ਕੀਵੀ ਵਿੱਚ ਮੌਜੂਦ ਗੁਣ ਡੇਂਗੂ ਵਿੱਚ ਪਲੇਟਲੈਟਸ ਦੀ ਗਿਣਤੀ ਵਧਾਉਣ ਦਾ ਕੰਮ ਕਰਦੇ ਹਨ । ਇਸ ਤੋਂ ਇਲਾਵਾ ਕੀਵੀ ਵਿੱਚ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ , ਅਤੇ ਹੋਰ ਵੀ ਕਈ ਫਾਇਦੇ ਮਿਲਦੇ ਹਨ ।

ਪਪੀਤੇ ਦੀਆਂ ਪੱਤੀਆਂ ਦਾ ਜੂਸ-ਪਪੀਤੇ ਦੇ ਪੱਤਿਆਂ ਦਾ ਜੂਸ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਡੇਂਗੂ ਦੀ ਸਮੱਸਿਆ ਵਿੱਚ ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਨਾਲ ਪਲੇਟਲੈਟਸ ਦੀ ਗਿਣਤੀ ਵਧਦੀ ਹੈ , ਅਤੇ ਇਕ ਹੋਰ ਵੀ ਕਈ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ।

ਚੁਕੰਦਰ ਦਾ ਜੂਸ-ਡੇਂਗੂ ਵਿਚ ਚੁਕੰਦਰ ਦਾ ਜੂਸ ਪੀਣਾ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਚੁਕੰਦਰ ਵਿੱਚ ਮੌਜੂਦ ਐਂਟੀਓਕਸੀਡੈਂਟ ਅਤੇ ਹੋਰ ਗੁਣ ਡੇਂਗੂ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ । ਇਸ ਦਾ ਸੇਵਨ ਕਰਨਾ ਸਾਡੇ ਸਰੀਰ ਵਿੱਚ ਪਲੇਟਲੈਟਸ ਦੀ ਗਿਣਤੀ ਅਤੇ ਹੀਮੋਗਲੋਬਿਨ ਦਾ ਲੈਵਲ ਬਣਿਆ ਰਹਿੰਦਾ ਹੈ ।

ਡੇਂਗੂ ਬੁਖਾਰ ਵਿੱਚ ਇਨ੍ਹਾਂ ਜੂਸ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਡੇਂਗੂ ਵਿੱਚ ਪਲੇਟਲੈੱਟ ਗਿਣਤੀ ਵਧਾਉਣ ਅਤੇ ਬੁਖਾਰ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਇਨ੍ਹਾਂ ਜੂਸਾਂ ਦਾ ਸੇਵਨ ਕਰ ਸਕਦੇ ਹੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।

Leave a Reply

Your email address will not be published. Required fields are marked *