ਇਸ ਵਾਇਰਸ ਦਾ ਕਰਕੇ ਕਈ ਤਰਾਂ ਦੀਆਂ ਪਾਬੰਦੀਆਂ ਸਾਰੇ ਪਾਸੇ ਲੱਗੀਆਂ ਹੋਈਆਂ ਹਨ। ਹੁਣ ਦੇਸ਼ ‘ਚ ਇਕ ਮੈਸਜ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖ਼ਦੇ ਹੋਏ ਇਕ ਵਾਰ ਫਿਰ 25 ਸਤੰਬਰ ਤੋਂ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕੀਤੀ ਜਾ ਸਕਦੀ ਹੈ।ਹਾਲਾਂਕਿ ਸਰਕਾਰ ਨੇ ਬੀਤੇ ਦਿਨ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਪ੍ਰੈੱਸ ਇਨਫਾਰਮੇਸ਼ਨ ਬਿਓਰੋ (ਪੀ. ਆਈ. ਬੀ.) ਵੱਲੋਂ ਜਾਰੀ ਇਕ ਪੋਸਟ ‘ਚ। ਫੇ -ਕ। ਨਿਊਜ਼’ ਅਲਰਟ ਦੇ ਨਾਲ ਇਸ ਖ਼ਬਰ ਦਾ ਖੰਡਨ ਕੀਤਾ ਗਿਆ ਹੈ। ਇਕ ਰਿਪੋਰਟ ਨੈਸ਼ਨਲ ਡਿਜ਼ਾਸਟਰ ਮੈਨਜਮੈਂਟ ਅਥਾਰਟੀ ਦੇ ਨਾਂ ਤੋਂ ਆਨਲਾਈਨ ਮਾਧਿਅਮ ਰਾਹੀਂ ਸਾਂਝੀ ਕੀਤੀ ਜਾ ਰਹੀ ਸੀ ਅਤੇ ਨਾਲ ਹੀ ਸਕਰੀਨ ਸ਼ਾਰਟ ਵੀ ਲਾਇਆ ਜਾ ਰਿਹਾ ਸੀ, ਜਿਸ ਨੂੰ ਏਜੰਸੀ ਦੇ ਹੁਕਮ ਦੱਸਿਆ ਜਾ ਰਿਹਾ ਸੀ।ਸਕਰੀਨ ਸ਼ਾਰਟ ‘ਚ ਲਿਖਿਆ ਹੋਇਆ ਸੀ, ”ਕੋਵਿਡ-19 ਦੇ ਪ੍ਰਸਾਰ ਅਤੇ ਦੇਸ਼ ‘ਚ ਮੌਤ ਦਰ ਘਟਾਉਣ ਲਈ ਨੈਸ਼ਨਲ ਡਿਜ਼ਾਸਟਰ ਮੈਨਜਮੈਂਟ ਅਥਾਰਟੀ, ਯੋਜਨਾ ਕਮਿਸ਼ਨ ਦੇ ਨਾਲ ਕੇਂਦਰ ਸਰਕਾਰ ਅਤੇ ਸਾਰੇ ਜ਼ਿਲ੍ਹਿਆਂ ਨੂੰ ਹੁਕਮ ਦਿੰਦੀ ਹੈ