ਪੰਜਾਬ ਅਤੇ ਦੇਸ਼ ਚ ਹਰ ਪਾਸੇ ਹੁਣ ਇੱਕ ਵੱਡਾ ਮੁਦਾ ਗਰਮਾ ਗਿਆ ਹੈ ਉਹ ਹੈ ਨਵੇਂ ਖੇਤੀਬਾੜੀ ਬਿੱਲ ਦਾ। ਹਰ ਪਾਸੇ ਇਸ ਬਿੱਲ ਦੇ ਵਿਰੋਧ ਵਿਚ ਧਰਨੇ ਅਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਵੱਖ ਵੱਖ ਜਥੇ ਬੰਦੀਆਂ ਇਸਦਾ ਪੂਰਾ ਵਿਰੋਧ ਕਰ ਰਹੀਆਂ ਹਨ ਅਤੇ ਮੰਗ ਕਰ ਰਹੀਆਂ ਹਨ ਕੇ ਇਸ ਬਿੱਲ ਨੂੰ ਵਾਪਿਸ ਲਿਆ ਜਾਵੇ ਪਰ ਸਰਕਾਰ ਆਪਣੇ ਫੈਸਲੇ ਤੇ ਖੜੋਤੀ ਹੈ। ਹੁਣ ਅੱਜ ਇਸ ਬਿੱਲ ਦੇ ਵਿਰੋਧ ਨੂੰ ਵੱਡਾ ਸਮਰਥਨ ਮਿਲ ਗਿਆ ਹੈ।ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਨੂੰ ਵੱਡਾ ਹੁਲਾਰਾ ਮਿਲਿਆ ਹੈ। ਪੰਜਾਬ ਦੀਆਂ 31 ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਅਹਿਮ ਗੱਲ ਹੈ ਕਿ ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਹੋਰ ਸਿਆਸੀ ਧਿਰਾਂ ਦੇ ਕਿਸਾਨ ਵਿੰਗ ਵੀ ਸ਼ਾਮਲ ਹਨ। ਸਾਂਝੇ ਸੰਘਰਸ਼ ਬਾਰੇ ਮੋਗਾ ਵਿੱਚ ਸਮੂਹ ਧਿਰਾਂ ਦੀ ਮੀਟਿੰਗ ਹੋਈ ਇਸ ਦੌਰਾਨ ਖੇਤੀ ਵਿਰੋਧੀ ਬਿੱਲਾਂ ਖ਼ਿਲਾਫ਼ ਪੰਜਾਬ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਇੱਕਜੁੱਟ ਹੋ ਕੇ ਲ – ੜ – ਨ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ 31 ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸੀ।ਇਸ ਬਾਰੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ 31 ਕਿਸਾਨ ਜਥੇਬੰਦੀਆਂ ਸਾਂਝਾ ਸੰਘਰਸ਼ ਕਰਨਗੀਆਂ । ਸਾਂਝੇ ਸੰਘਰਸ਼ ਲਈ ਸਮੂਹ ਕਿਸਾਨ ਧਿਰਾਂ ਨੂੰ ਇਕਜੁੱਟ ਕਰਨ ਦਾ ਇਹ ਤਹੱਈਆ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਦੇ ਸੰਗਠਨ ਨੇ ਕੀਤਾ ਹੈ। ਇਸ ਸੰਗਠਨ ਨੇ ਹੀ 25 ਦੇ ਪੰਜਾਬ ਬੰਦ ਦਾ ਦਿੱਤਾ ਹੋਇਆ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |