ਵੀਡੀਓ ਥੱਲੇ ਜਾ ਕੇ ਦੇਖੋ ਅਡਾਨੀ ਦੇ ਮੋਗਾ ਵਾਲੇ ਗੁਦਾਮ ਵਿੱਚ ਵੜ ਗਏ ਲੋਕ ਕਹਿੰਦੇ ਚੱਕੋ ਆਪਣਾ ਟਿੰਡ ਭਾਂਡਾ ਤੇ ਦਫ਼ਾ ਹੋਜਾਓ ਪੰਜਾਬ ਚੋਂ ਇਹਨਾਂ ਬਿੱਲਾਂ ਨੂੰ ਹੁਣ ਇੰਡੀਆ ਦੇ ਰਾਸ਼ਟਰਪਤੀ ਦੀ ਮੋਹਰ ਮਿਲ ਚੁੱਕੀ ਹੈ ਅਤੇ ਹੁਣ ਇਹ ਬਿੱਲ ਇੰਡੀਆ ਦਾ ਕਨੂੰਨ ਬਣ ਚੁੱਕਾ ਹੈ। ਇਸ ਦਾ ਵਿਰੋਧ ਲਗਾਤਾਰ ਕਿਸਾਨ ਜਥੇ ਬੰਦੀਆਂ ਦੁਆਰਾ ਕੀਤਾ ਜਾ ਰਿਹਾ ਹੈ। ਇਸ ਕਨੂੰਨ ਦੇ ਵਿਰੋਧ ਵਿਚ ਕਈ ਰਾਜਨੀਤਕ ਪਾਰਟੀਆਂ ਵੀ ਕਿਸਾਨਾਂ ਦਾ ਸਾਥ ਦੇ ਰਹੀਆਂ ਹਨ।ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਜਨਮ ਸਥਾਨ ‘ਤੇ ਧਰਨਾ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਸਮੇਤ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਧਰਨੇ ’ਤੇ ਬੈਠੇ ਹਨ। ਇਸ ਧਰਨੇ ਵਿੱਚ ਕਾਂਗਰਸ ਦੇ ਜਨਰਲ ਸੱਕਤਰ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਵੀ ਸ਼ਾਮਲ ਹਨ।
ਅਡਾਨੀ ਦੇ ਮੋਗਾ ਵਾਲੇ ਗੁਦਾਮ ਵਿੱਚ ਵੜ ਗਏ ਲੋਕ ਕਹਿੰਦੇ ਚੱਕੋ ਆਪਣਾ ਟਿੰਡ ਭਾਂਡਾ ਤੇ ਦਫ਼ਾ ਹੋਜਾਓ ਪੰਜਾਬ ਚੋਂ
