ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਲੋਕਾਂ ਦੇ ਕੰਮ ਕਾਜ ਬੰਦ ਹੋਏ ਪਏ ਹਨ। ਪਰ ਹੁਣ ਇਸ ਮਾੜੇ ਸਮੇਂ ਦੇ ਵਿਚ ਇੱਕ ਚੰਗੀ ਖਬਰ ਆ ਰਹੀ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਆ ਗਈ ਹੈ ਖਾਸ ਕਰ ਪੰਜਾਬੀ ਨੌਜਵਾਨਾਂ ਵਿਚ। ਪੰਜਾਬ ਸਰਕਾਰ ਦੁਆਰਾ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜਿਸਦੀ ਸਾਰੇ ਪਾਸੇ ਤਰੀਫ ਹੋ ਰਹੀ ਹੈ।ਮਾਈਕ੍ਰੋਸਾਫਟ ਵੱਲੋਂ 24 ਤੋਂ 30 ਸਤੰਬਰ ਤੱਕ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਕਰਵਾਏ ਜਾ ਰਹੇ ਛੇਵੇਂ ਰਾਜ ਪੱਧਰੀ ਰੁਜ਼ਗਾਰ ਮੇਲੇ ਦੌਰਾਨ ਪੰਜਾਬ ਦੇ ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਜਾਵੇਗਾ। ਡੀਸੀ ਦੀਪਤੀ ਉੱਪਲ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਲਈ 15 ਸਤੰਬਰ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਕੋਵਿਡ -19 ਮਹਾਮਾਰੀ ਦੇ ਵਿਚਕਾਰ ਜਦੋਂ ਕੈਂਪਸ ਪਲੇਸਮੈਂਟ ਡਰਾਈਵ ਨਹੀਂ ਹੋ ਰਹੀਆਂ, ਮਾਈਕ੍ਰੋਸਾਫਟ, ਐਚਸੀਐਲ, ਟ੍ਰਾਈਡੈਂਟ, ਲੈਂਸਕਾਰਟ ਤੇ ਜਸਟਡੀਅਲ ਸਮੇਤ ਕਈ ਟੌਪ ਦੀਆਂ ਬਹੁਕੌਮੀ ਕੰਪਨੀਆਂ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ 24 ਤੋਂ 30 ਸਤੰਬਰ ਤੱਕ ਦੇ ਮੈਗਾ ਜੌਬ ਮੇਲੇ ਵਿੱਚ ਸ਼ਾਮਲ ਹੋਣਗੀਆਂ।
ਖਿੱਚੋ ਤਿਆਰੀਆਂ 24 ਤੋਂ 30 ਸਤੰਬਰ ਤੱਕ ਹੋ ਗਿਆ ਇਹ ਐਲਾਨ
