ਜਿਸਦੇ ਚੱਲਦੇ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਪੈਂਦੇ ਹਨ। ਇਹ ਖ਼ਬਰ ਇੰਡੀਆ ਦੀ ਰਾਜਧਾਨੀ ਦਿੱਲੀ ਤੋਂ ਹੈ ਜਿੱਥੇ ਇੰਡੀਆ ਗੇਟ ਦੇ ਨਜ਼ਦੀਕ ਧਾਰਾ 144 ਲਗਾ ਦਿੱਤੀ ਗਈ ਹੈ। ਹੁਣ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਲੂਸ, ਧਰਨੇ ਪ੍ਰਦਰਸ਼ਨ ਦੀ ਸਖ਼ਤ ਮਨਾਹੀ ਕਰ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਇਸ ਦੀ ਕਾਰਵਾਈ ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਸਦਾ ਆਦੇਸ਼ ਦਿੱਲੀ ਪੁਲਿਸ ਦੇ ਡੀ.ਸੀ.ਪੀ. ਨੇ ਦਿੱਤਾ ਹੈ। ਜੇਕਰ ਗੱਲ ਕੀਤੀ ਜਾਵੇ ਤਾਂਮਿਤੀ 03 ਸਤੰਬਰ 2020 ਨੂੰ ਡੀ.ਡੀ.ਐੱਮ.ਏ. ਭਾਵ ਦਿੱਲੀ ਪ੍ਰਬੰਧਨ ਅਥਾਰਟੀ ਦੇ ਹੁਕਮਾਂ ਅਨੁਸਾਰ ਜੰਤਰ ਮੰਤਰ ਉੱਪਰ ਧਰਨਾ ਪ੍ਰਦਰਸ਼ਨ ਜਾਂ ਜਲੂਸ ਕਰਨ ਲਈ ਕੁੱਲ 100 ਲੋਕਾਂ ਦਾ ਇਕੱਠ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਜਿਸਦਾ ਸਪਸ਼ਟੀਕਰਨ ਦਿੱਲੀ ਪੁਲਿਸ ਵਲੋਂ ਕੀਤਾ ਗਿਆ ਸੀ। ਪਰ ਫਿਰ ਵੀ ਜੇਕਰ ਕੋਈ ਵਿਅਕਤੀ ਜਾਂ ਕੋਈ ਸਮੂਹ ਜਾਂ ਕੋਈ ਪਾਰਟੀ ਕੋਈ ਵੀ ਜੰਤਰ ਮੰਤਰ ‘ਤੇ ਇਕੱਠ ਕਰਦੀ ਹੈ ਤਾਂ ਉਸਨੂੰ ਸਬੰਧਤ ਵਿਭਾਗ ਕੋਲੋਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।
ਦਿਲੀ ਤੋਂ ਕਿਸਾਨਾਂ ਦਾ ਵਧਦਾ ਵਿਰੋਧ ਦੇਖ ਆਖਰ ਆਈ ਇਹ ਵੱਡੀ ਖਬਰ
