ਕੁਝ ਗੱਲਾਂ ਨੂੰ ਲੈ ਕੇ ਕਾਂਗਰਸੀ ਵਰਕਰ ਹੈਰਾਨ ਵੀ ਰਹਿ ਗਏ। ਕਿਉਂਕਿ ਕਿਸਾਨ ਵਿਰੋਧੀ ਬਿੱਲ ਦੇ ਰੋਸ ਮੁਜ਼ਾਹਰਿਆਂ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ।ਅੱਜ ਜਦੋਂ ਰਾਹੁਲ ਗਾਂਧੀ ਨੇ ਟਰੈਕਟਰ ਰੈਲੀ ਦੀ ਸ਼ੁਰੂਆਤ ਮੋਗਾ ਜ਼ਿਲੇ ਤੋਂ ਕੀਤੀ ਤਾਂ ਉਨ੍ਹਾਂ ਨੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਰੈਲੀ ਸੰਬੋਧਨ ਕੀਤਾ।ਤਕਰੀਬਨ ਇਕ ਸਾਲ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਟੇਜ ਤੇ ਇਕੱਠੇ ਹੋਏ।ਇਸ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਭਾਸ਼ਨ ਸ਼ੁਰੂ ਕੀਤਾ ਕੀਤਾ।ਨਵਜੋਤ ਸਿੰਘ ਸਿੱਧੂ ਆਪਣੇ ਬੇਬਾਕੀ ਵਾਲੇ ਰੋਹ ਵਿੱਚ ਪਰਤ ਆਏ।ਭਾਸ਼ਣ ਦੇ ਵਿੱਚ ਹੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਉਨ੍ਹਾਂ ਦੇ ਕੋਲ ਆਏ ਤੇ ਡਾਇਸ ਤੇ ਇੱਕ ਪਰਚੀ ਰੱਖ ਕੇ ਵਾਪਸ ਜਾਣ ਲੱਗੇ, ਇਸ ਤੇ ਸਿੱਧੂ ਨੇ ਭਾਸ਼ਣ ਰੋਕ ਕੇ ਰੰਧਾਵਾ ਨੂੰ ਕਿਹਾ ਅੱਜ ਮੈਨੂੰ ਬੋਲਣ ਤੋਂ ਨਾ ਰੋਕੋ। ਸਿੱਧੂ ਨੇ ਕਿਹਾ, ਘੋੜੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ, ਤੁਸੀਂ ਲੱਤ ਕਿਸੇ ਹੋਰ ਨੂੰ ਮਾਰਿਓ।ਵੈਸੇ ਵੀ ਮੈਨੂੰ ਕਾਫੀ ਸਮੇਂ ਤੋਂ ਬੈਠਾ ਰੱਖਿਆ ਹੋਇਆ ਹੈ। ਨਵਜੋਤ ਸਿੰਘ ਸਿੱਧੂ ਕਾਫੀ ਲੰਮੇ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਕਿਸੇ ਰੈਲੀ ਵਿੱਚ ਇਕੱਠੇ ਹੋਏ ਹਨ।ਮੰਚ ਤੋਂ ਮਾਈਕ ਚੱਲ ਰਿਹਾ ਸੀ ਤੇ ਸਿੱਧੂ ਦੀ ਇਹ ਗੱਲ ਰੈਲੀ ਵਿਚ ਲੋਕਾਂ ਤੱਕ ਪਹੁੰਚ ਗਈ।ਉਨ੍ਹਾਂ ਕਿਹਾ ਕਿ ਜੇ ਜਨਤਾ ਰੋਹ ਵਿਚ ਆ ਜਾਵੇ ਤਾਂ ਸਰਕਾਰ ਦਾ ਤਖ਼ਤਾ ਪਲਟ ਸਕਦੀ ਹੈ। ਇਹ ਸਭ ਕੁਝ ਮੰਚ ਤੇ ਬੈਠੇ ਮੰਤਰੀ ਸੁਣ ਰਹੇ ਸਨ ।ਨਵਜੋਤ ਸਿੰਘ ਸਿੱਧੂ ਨੇ ਆਪਣਾ ਭਾਸ਼ਣ ਲਗਾਤਾਰ ਜਾਰੀ ਰੱਖਿਆ। ਇਹ ਸਭ ਕੁਝ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਨੇ ਵੀ ਸਟੇਜ ਤੇ ਵੇਖਿਆ ਅਤੇ ਸੁਣਿਆ।ਇਸ ਰੈਲੀ ਵਿੱਚ ਰਾਹੁਲ ਗਾਂਧੀ ਦੇ ਕਿਸਾਨ ਮੋਰਚੇ ਦੇ ਨਾਲ-ਨਾਲ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੱਧੂ ਨੂੰ ਮੁੜ ਸਰਗਰਮ ਕਰ ਦਿਤਾ। ਨਵਜੋਤ ਸਿੰਘ ਸਿੱਧੂ ਨੇ ਪਾਰਟੀ ਚ ਆਪਣੀ ਨਜ਼ਰਅੰਦਾਜ਼ੀ ਦਾ ਗੁੱਸਾ ਸਟੇਜ਼ ਤੇ ਸ਼ਰੇਆਮ ਸਭ ਦੇ ਸਾਹਮਣੇ ਕੱਢਿਆ। ਅੱਜ ਕਾਫੀ ਲੰਮੇ ਸਮੇਂ ਦੀ ਚੁੱਪ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੇਂਦਰ ਸਰਕਾਰ ਤੇ ਟਿੱਪਣੀ ਕਰਦੇ ਨਜ਼ਰ ਆਏ।