ਸਿਰ ਦਰਦ ਦੀਆਂ ਨਿਸ਼ਾਨੀਆਂ ਅਤੇ ਲੱਛਣ-ਮਾਈਗ੍ਰੇਨ ਜਾਂ ਸਿਰ ਦਰਦ ਦਾ ਸੌਖਾ ਇਲਾਜ

ਵੀਡੀਓ ਜਾਕੇ ਦੇਖੋਤੁਹਾਡੇ ਬੱਚੇ ਨੂੰ ਕਈ ਵੱਖ-ਵੱਖ ਕਾਰਨਾਂ ਕਰਕੇ ਸਿਰ ਦਰਦ ਹੋ ਸਕਦਾ ਹੈ। ਉਨ੍ਹਾਂ ਕਾਰਨਾਂ ਦਾ ਪਤਾ ਕਰੋ ਕਿ ਉਹ ਕੀ ਹਨ, ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ।ਸਿਰ ਦਰਦ ਕੀ ਹੁੰਦਾ ਹੈ?ਸਿਰ ਦਰਦ ਸਿਰ ਦੇ ਕਿਸੇ ਹਿੱਸੇ ਵਿੱਚ ਹੋਣ ਵਾਲੇ ਦਰਦ ਨੂੰ ਕਿਹਾ ਜਾਂਦਾ ਹੈ। ਸਿਰ ਦਰਦ ਆਮ ਕਰ ਕੇ 13-19 ਸਾਲ ਦੀ ਉਮਰ ਦੇ ਯੁਵਕਾਂ ਜਾਂ ਵੱਡੇ ਬੱਚਿਆਂ ਵਿੱਚ ਹੁੰਦਾ ਹੈ। ਛੋਟੇ ਬੱਚਿਆ ਨੂੰ ਵੀ ਸਿਰ ਦਰਦ ਹੋ ਸਕਦਾ ਹੈ।ਬਹੁਤੇ ਸਿਰ ਦਰਦ ਗੰਭੀਰ ਬਿਮਾਰੀ ਦੀ ਨਿਸ਼ਾਨੀ ਨਹੀਂ ਹੁੰਦੇ।ਸਿਰ ਦਰਦ ਦੀਆਂ ਨਿਸ਼ਾਨੀਆਂ ਅਤੇ ਲੱਛਣਸਿਰ ਦਰਦ ਇੱਕ ਤਿੱਖੇ ਦਰਦ, ਫ਼ਰਕਵੀਂ ਸਨਸਨੀ, ਜਾਂ ਧੀਮੀ ਪੀੜ ਹੋਣ ਵਾਂਗ ਹੁੰਦਾ ਹੈ। ਇਹ ਦਰਦ ਸਿਰ ਦੇ ਇੱਕ ਜਾਂ ਦੋਹਾਂ ਪਾਸੇ ਹੋ ਸਕਦਾ ਹੈ। ਤੁਹਾਡਾ ਬੱਚਾ ਦਰਦ ਨੂੰ ਸਿਰ ਦੇ ਕੇਵਲ ਇੱਕ ਹਿੱਸੇ ਵਿੱਚ ਵੀ ਮਹਿਸੂਸ ਕਰ ਸਕਦਾ ਹੈ।ਆਪਣੇ ਬੱਚੇ ਨੂੰ ਇਸ ਨਾਲ ਸੰਬੰਧਤ ਹੇਠ ਦਰਜ ਲੱਛਣਾਂ ਬਾਰੇ ਪੁੱਛੋ, ਜਿਵੇਂ ਕਿ ਧਿਆਨ ਟਿਕਾਉਣ, ਯਾਦ ਸ਼ਕਤੀ, ਜਾਂ ਬੋਲਣ ਸ਼ਕਤੀ,ਬਾਂਹ ਜਾਂ ਲੱਤ ਵਿੱਚ ਕਮਜ਼ੋਰੀ,ਨਜ਼ਰ ਜਾਂ ਸੁਣਨ ਵਿੱਚ ਤਬਦੀਲੀਆਂਬੁਖ਼ਾਰ,ਬਲਗ਼ਮ ਜਾਂ ਕਿਸੇ ਮਾਦੇ ਦਾ ਇੱਕ ਥਾਂ ਇਕੱਤਰ ਹੋ ਜਾਣਾ,ਦਿਲ ਕੱਚਾ ਹੋਣਾ ਜਾਂ ਉਲਟੀਆਂ ਆਉਣੀਆਂ,ਅਜਿਹੀਆਂ ਗੱਲਾਂ ਦਾ ਧਿਆਨ ਰੱਖੋ ਜਿਨ੍ਹਾਂ ਨਾਲ ਸਿਰ ਦਰਦ ਸ਼ੁਰੂ ਹੁੰਦਾ ਹੋਵੇ, ਜਿਵੇਂ ਕਿ:ਨੀਂਦ ਦੀ ਘਾਟ,ਭੋਜਨ,ਵੀਡੀਓ ਗੇਮਾਂ ਦੀ ਵਰਤੋਂ, ਟੀਵੀ ਵੇਖਣਾ ਜਾਂ ਜਗਦੀਆਂ-ਬੁੱਝਦੀਆਂ ਲਾਈਟਾਂ,ਸਿਰ ਨੂੰ ਪਹਿਲਾਂ ਕਦੇ ਸੱਟ ਲੱਗੀ ਹੋਵੇ,ਸਿਰ ਦਰਦ ਦੀਆਂ ਕਿਸਮਾਂਮਾਨਸਿਕ ਤਣਾਅ ਕਾਰਨ ਸਿਰ ਦਰਦ:ਜੇ ਤੁਹਾਡਾ ਬੱਚਾ ਦਾਇਮੀ ਜਾਂ ਵਾਰ ਵਾਰ ਹੋਣ ਵਾਲੇ ਸਿਰ ਦਰਦ ਦੀ ਸ਼ਿਕਾਇਤ ਕਰਦਾ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਮਾਨਸਿਕ ਤਣਾਅ ਕਾਰਨ ਸਿਰ ਦਰਦ ਹੁੰਦਾ ਹੋਵੇ। ਇਹ ਸਿਰ ਦਰਦ ਬੱਚਿਆਂ ਵਿੱਚ ਬਹੁਤ ਆਮ ਹੁੰਦਾ ਹੈ। ਮਾਨਸਿਕ ਤਣਾਅ ਕਾਰਨ ਸਿਰ ਦਰਦ ਵਿੱਚ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਜਿਵੇਂ ਤੁਹਾਡੇ ਸਿਰ ਦੁਆਲੇ ਕੱਸ ਕੇ ਪੱਟੀ ਬੱਝੀ ਹੋਵੇ। ਗਰਦਨ ਦੇ ਪੱਠੇ ਦੁੱਖਦੇ ਅਤੇ ਜਕੜੇ ਹੋਏ ਹੋ ਸਕਦੇ ਹਨ।ਤਣਾਅ ਕਾਰਨ ਹੋਣ ਵਾਲੇ ਸਿਰ ਦਰਦ ਕੰਪਿਊਟਰਾਂ, ਵੀਡੀਓ ਗੇਮਾਂ, ਜਾਂ ਦੂਜੀਆਂ ਮਸ਼ੀਨਾਂ ‘ਤੇ ਲੰਮੇ ਸਮੇਂ ਲਈ ਜਾਂ ਬਿਨਾਂ ਬਰੇਕ ਕੀਤਿਆਂ ਕੰਮ ਕਰਨ ਕਾਰਨ ਹੁੰਦਾ ਹੈ। ਤੁਹਾਡੇ ਬੱਚੇ ਨੂੰ ਮਾਨਸਿਕ ਤਣਾਅ ਕਾਰਨ ਸਿਰ ਦਰਦਾ ਹੋ ਸਕਦਾ ਹੈ ਕਿਉਂਕਿ ਉਹ ਮਾਪਿਆਂ, ਅਧਿਆਪਕਾਂ, ਜਾਂ ਦੋਸਤਾਂ ਨਾਲ ਝਗੜੇ ਬਾਰੇ ਬੇਚੈਨ ਮਹਿਸੂਸ ਕਰਦਾ ਹੈ। ਬੱਚੇ ਦੀਆਂ ਆਮ ਕਿਰਿਆਵਾਂ, ਜਾਂ ਨਿੱਤਾਪ੍ਰਤੀ ਦੇ ਕੰਮਾਂ ਵਿੱਚ ਤਬਦੀਲੀਆਂ ਕਾਰਨ ਵੀ ਸਿਰ ਦਰਦ ਹੋ ਸਕਦਾ ਹੈ।ਮਾਈਗਰੇਨਜ਼ਬੱਚਿਆਂ ਨੁੰ ਮਾਈਗਰੇਨ ਸਿਰ ਦਰਦ ਹੋ ਸਕਦੇ ਹਨ। ਇਹ ਕਿਸ਼ੋਰ ਅਵਸਥਾ ਵਿੱਚ ਸ਼ੁਰੂ ਹੁੰਦੇ ਹਨ, ਪ੍ਰੰਤੂ ਕਈ ਵਾਰੀ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਹੋ ਸਕਦੇ ਹਨ। ਜਿਨ੍ਹਾਂ ਬੱਚਿਆਂ ਨੂੰ ਮਾਈਗਰੇਨ ਹੁੰਦੀ ਹੈ ਉਨ੍ਹਾਂ ਦੇ ਇੱਕ ਜਾਂ ਵੱਧ ਅਜਿਹੇ ਰਿਸ਼ਤੇਦਾਰ ਹੋ ਸਕਦੇ ਹਨ ਜਿਨ੍ਹਾਂ ਨੂੰ ਮਾਈਗਰੇਨ ਹੁੰਦੀ ਹੈ। ਹੋ ਸਕਦਾ ਹੈ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਮੁੜ ਮੁੜ ਹੋਣ ਵਾਲਾ ਪੇਟ ਦਰਦ ਅਤੇ ਬਿਨਾਂ ਵਜ੍ਹਾ ਤੋਂ ਉਲਟੀਆਂ ਆਉਂਦੀਆਂ ਰਹੀਆਂ ਹੋਣ।ਮਾਈਗਰੇਨ ਸਿਰ ਦਰਦ ਆਮ ਤੌਰ ਤੇ ਮੁੜ ਮੁੜ ਹੁੰਦੇ ਰਹਿੰਦੇ ਹਨ। ਇਸ ਦਾ ਭਾਵ ਹੈ ਕਿ ਉਹ ਮੁੜ ਮੁੜ ਹੁੰਦੇ ਰਹਿੰਦੇ ਹਨ। ਸਿਰ ਦਰਦ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਬੱਚੇ ਵਿੱਚ ਹੋਰ ਤਰ੍ਹਾਂ ਦੇ ਲੱਛਣ ਵੀ ਹੋ ਸਕਦੇ ਹਨ। ਉਹ ਸਿਰ ਦੇ ਕੇਵਲ ਇੱਕ ਹਿੱਸੇ ਵਿੱਚ ਦਰਦ ਮਹਿਸੂਸ ਕਰ ਸਕਦਾ ਹੈ, ਜਿਵੇਂ ਕਿ ਅੱਖ ਦੇ ਪਿੱਛੇ। ਦਰਦ ਵਧੇਰੇ ਵਿਆਪਕ (ਸਾਰੇ ਸਿਰ ਵਿੱਚ) ਵੀ ਹੋ ਸਕਦਾ ਹੈ।ਜਵਾਨ ਉਮਰ ਦੀਆਂ ਔਰਤਾਂ ਦੀ ਸੂਰਤ ਵਿੱਚ, ਮਾਈਗਰੇਨ ਸਿਰ ਦਰਦ ਦਾ ਸੰਬੰਧ ਮਾਹਵਾਰੀ ਦੇ ਚੱਕਰ ਨਾਲ ਵੀ ਹੋ ਸਕਦਾ ਹੈ।ਮਾਈਗਰੇਨ ਸਿਰ ਦਰਦ ਤੇਜ਼ ਰੌਸ਼ਨੀ ਵੱਲ ਵੇਖਣ ਜਾਂ ਉੱਚੀਆਂ ਆਵਾਜ਼ਾਂ ਸੁਣਨ ਨਾਲ ਵੱਧ ਵਿਗੜ ਸਕਦੇ ਹਨ। ਹਨੇਰੇ ਵਾਲੀਆਂ ਅਤੇ ਚੁੱਪ ਚਾਪ ਥਾਵਾਂ ਵਿੱਚ ਇਹ ਅਕਸਰ ਠੀਕ ਹੋ ਜਾਂਦੇ ਹਨ। ਤੁਹਾਡੇ ਬੱਚੇ ਦੇ ਦਿਲ ਦਾ ਕੱਚਾ ਹੋਣਾ ਜਾਂ ਉਲਟੀਆਂ ਵੀ ਆ ਸਕਦੀਆਂ ਹਨ।ਕਲੱਸਟਰ (ਸਮੂਹਕ) ਸਿਰ ਦਰਦਕਲੱਸਟਰ (ਸਮੂਹਕ) ਸਿਰ ਦਰਦ ਸਭ ਤੋਂ ਦੁਖਦਾਈ ਕਿਸਮ ਦੇ ਸਿਰ ਦਰਦ ਹੁੰਦੇ ਹਨ। ਕਲੱਸਟਰ ਸਿਰ ਦਰਦ ਬਹੁਤ ਗੰਭੀਰ ਸਿਰ ਦਰਦ ਹੁੰਦੇ ਹਨ ਜੋ ਅਕਸਰ ਕਈ ਕਈ ਦਿਨਾਂ ਜਾਂ ਹਫ਼ਤਿਆਂ ਲਈ ਹੁੰਦੇ ਹਨ। ਕਲੱਸਟਰਾਂ ਦੌਰਾਨ ਕੁਝ ਮਿਆਦ ਲਈ ਸਿਰ ਦਰਦ ਨਹੀਂ ਵੀ ਹੁੰਦਾ। ਬਹੁਤੇ ਵਿਅਕਤੀਆ ਨੂੰ ਸਾਲ ਵਿੱਚ 2 ਕਲੱਸਟਰ ਹੁੰਦੇ ਹਨ, ਪਰ ਹਰੇਕ ਵਿਅਕਤੀ ਦਾ ਆਪਣਾ ਆਪਣਾ ਵਰਤਾਰਾ ਹੁੰਦਾ ਹੈ। ਉਦਾਹਰਨ ਵਜੋਂ, ਤੁਹਾਨੂੰ ਹਰ ਸਾਲ ਕਈ ਕਲੱਸਟਰ ਹੋ ਸਕਦੇ ਹਨ, ਜਾਂ ਕਲੱਸਟਰਾ ਦਰਮਿਆਨ ਕਈ ਕਈ ਸਾਲ ਲੰਘ ਵੀ ਸਕਦੇ ਹਨ।ਕਲੱਸਟਰ ਸਿਰ ਦਰਦ ਬਹੁਤ ਹੀ ਘੱਟ ਹੁੰਦੇ ਹਨ। ਇਹ ਖ਼ਤਰਨਾਕ ਡਾਕਟਰੀ ਹਾਲਤਾਂ ਨਾਲ ਸੰਬੰਧ ਨਹੀਂ ਰੱਖਦੇ।

Leave a Reply

Your email address will not be published. Required fields are marked *