ਕਿਸਾਨਾਂ ਨੂੰ ਆਪਣਾ ਬਣਦਾ ਹੱਕ ਦਿਵਾਉਣ ਲਈ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।ਕਿਸਾਨਾਂ ਦੇ ਨਾਲ ਲਗਾਤਾਰ ਪੰਜਾਬੀ ਕਲਾਕਾਰ ਵੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲੱਗਾ ਕੇ ਆਵਾਜ਼ ਬੁਲੰਦ ਕਰ ਰਹੇ ਹਨ। ਅਜਿਹੇ ‘ਚ ਪੰਜਾਬੀ ਕਲਾਕਾਰਾਂ ਨੇ ਕਿਸਾਨ ਮਜ਼ਦੂਰ ਏਕਤਾ ਦਾ ਸਮਰਥਨ ਕੀਤਾ ਹੈ ਤੇ ਕਿਸਾਨਾਂ ਦੇ ਹੱਕਾਂ ਲਈ ਤੇ ਅਗਲੇ ਸੰਘਰਸ਼ ਲਈ ਕੱਲ੍ਹ ਇਕ ਮੀਟਿੰਗ ਚੰਡੀਗੜ੍ਹ ‘ਚ ਕਲਾਕਾਰ ਭਾਈਚਾਰੇ ਵੱਲੋਂ ਕੀਤੀ ਗਈ ਜਿਸ ‘ਚ ਕਲਾਕਾਰਾਂ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ।ਮੀਟਿੰਗ ਤੋਂ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਮਨਕੀਰਤ ਔਲਖ ਨੇ ਕਿਹਾ ਜਦੋਂ ਤੱਕ ਕਿਸਾਨਾਂ ਦਾ ਇਹ ਸੰਘਰਸ਼ ਚਲੇਗਾ ਅਸੀਂ ਕਿਸਾਨਾਂ ਦੇ ਨਾਲ ਹਾਂ ਤੇ ਹਰੇਕ ਕਲਾਕਾਰ ਕਿਸਾਨ ਜੱਥੇਬੰਦਿਆਂ ਦੇ ਨਾਲ ਧਰਨੇ ‘ਤੇ ਜ਼ਰੂਰ ਬੈਠੇਗਾ। ਮਨਕੀਰਤ ਨੇ ਬੋਲਦਿਆਂ ਕਿਹਾ ਕਿ ਸਾਰੇ ਕਲਾਕਾਰ ਕਿਸਾਨਾਂ ਦੇ ਹੱਕ ‘ਚ ਇਕ-ਇਕ ਪੋਸਟ ਜ਼ਰੂਰ ਪਾਉਣ।ਮਨਕੀਰਤ ਔਲਖ ਨੇ ਕੇਂਦਰ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੇ ਨਾਲ ਹਮੇਸ਼ਾ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ।
ਕੇਂਦਰ ਸਰਕਾਰ ਤੇ ਭੜਕਿਆ ਗਾਇਕ ਮਨਕੀਰਤ ਔਲਖ-ਦੇਖੋ ਕੀ ਕਹਿ ਗਿਆ
