ਤੁਹਾਨੂੰ ਕਿਸੇ ਨੇ Whatsapp ਤੇ ਕੀਤਾ ਹੈ ਬਲੌਕ

ਉਥੇ ਹੀ ਕੁਝ ਚੀਜ਼ਾਂ ਦੇ ਫਾਇਦੇ ਹਨ ਤੇ ਕੁਝ ਨੁ-ਕ-ਸਾ- ਨ ਵੀ। ਪਰ ਕਈ ਵਾਰੀ ਸਾਨੂੰ ਕੁਝ ਐਪ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ। ਇਸ ਜਾਣਕਾਰੀ ਦਾ ਹੋਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਜਿਸ ਨਾਲ ਅਸੀ ਫੋਨ ਉਤੇ ਵਰਤੋਂ ਵਿੱਚ ਆਉਣ ਵਾਲੇ ਐਪ , ਕਿਸ ਤਰ੍ਹਾਂ ਕੰਮ ਕਰਦੇ ਹਨ ,ਉਸ ਬਾਰੇ ਜਾਣ ਜਾਵਾਂਗੇ। ਅੱਜਕਲ੍ਹ ਸੋਸ਼ਲ ਮੀਡੀਆ ਦੇ ਜਰੀਏ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਗੱਲ ਕੀਤੀ ਜਾਵੇ ਵਟਸਐਪ ਦੀ,ਤਾਂ ਇਸ ਐਪ ਤੇ ਕਦੇ ਕਦੇ ਭੇਜੇ ਹੋਏ ਮੈਸਜ ਦਾ ਜਵਾਬ ਨਾ ਮਿਲਣ ਤੇ ਇਨਸਾਨ ਸੋਚਦਾ ਹੈ ਕਿ ਕੀ ਮੈਨੂੰ ਬਲੌਕ ਕੀਤਾ ਹੈ।ਇਸ ਸਭ ਬਾਰੇ ਤੁਸੀ ਕਿਸ ਤਰਾਂ ਜਾਣ ਸਕਦੇ ਹੋ। ਜਦੋਂ ਕਦੇ ਤੁਸੀਂ ਕਿਸੇ ਨੂੰ ਮੈਸਜ਼ ਭੇਜਦੇ ਹੋ, ਤਾਂ ਸਾਹਮਣੇ ਤੋ ਕੋਈ ਜਵਾਬ ਨਹੀਂ ਮਿਲਦਾ ਤੇ ਨਾ ਆਨਲਾਈਨ ਹੋਣ ਦਾ ਪਤਾ ਚਲਦਾ ਹੈ। ਅਜਿਹੇ ਚ ਇਹ ਸੰਭਵ ਹੈ ਕਿ ਸਾਹਮਣੇ ਵਾਲੇ ਨੇ ਤੁਹਾਨੂੰ ਬਲੋਕ ਕੀਤਾ ਹੋਵੇ। ਇਸ ਲਈ ਬਲੌਕ ਹੋਏ ਯੂਜ਼ਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਮਿਲਦੀ ਕਿ ਉਸ ਨੂੰ ਬਲੌਕ ਕੀਤਾ ਗਿਆ ਹੈ। ਜਿਹੜੇ ਜਿਹੜੇ ਯੂਜ਼ਰਸ ਨੇ ਤੁਹਾਨੂੰ ਬਲੌਕ ਕੀਤਾ ਹੈ, ਉਸ ਬਾਰੇ ਜਾਣਕਾਰੀ ਤੁਹਾਨੂੰ ਕੁਝ ਤਰੀਕਿਆਂ ਨਾਲ ਮਿਲ ਸਕਦੀ ਹੈ।ਕੁਝ ਯੂਜ਼ਰ ਆਪਣਾ ਲਾਸਟ ਸੀਨ ਹਾਈਡ ਰੱਖਦੇ ਹਨ।ਤੁਸੀਂ ਆਪਣੇ ਮਿਊਚਲ ਫਰੈਡ ਦੇ ਜਰੀਏ, ਇਹ ਪਤਾ ਲਾ ਸਕਦੇ ਹੋ ਕਿ ਉਨ੍ਹਾਂ ਨੂੰ ਉਸ ਦੀ ਸਾਰੀ ਡਿਟੇਲ ਦਿਖਾਈ ਦੇ ਰਹੀ ਹੈ ਜਾ ਨਹੀਂ। ਆਨਲਾਈਨ ਜਾਂ ਲਾਸਟ ਸੀਨ ਦਿਖਾਈ ਨਾ ਦੇਣਾ, ਜੇਕਰ ਆਨਲਾਈਨ ਹੋਣ ਤੇ ਉਹ ਤੁਹਾਨੂੰ ਸ਼ੋਅ ਨਹੀਂ ਹੁੰਦਾ, ਤਾਂ ਇਸਦਾ ਮਤਲਬ ਹੈ ਕਿ ਉਸਨੇ ਤੁਹਾਨੂੰ ਬਲੌਕ ਕੀਤਾ ਹੈ। ਚੈਟ ਸੈਕਸ਼ਨ ਚ ਯੂਜ਼ਰ ਦੇ ਆਨਲਾਈਨ ਹੋਣ ਤੇ ਉਸ ਦੇ ਕਾਂਟਰੈਕਟ ਨਾਂ ਦੇ ਹੇਠਾਂ ਆਨਲਾਈਨ ਲਿਖਿਆ ਹੁੰਦਾ ਹੈ।ਕਿਸੇ ਨੂੰ ਭੇਜਿਆ ਗਿਆ ਮੈਸਜ ਸਿੰਗਲ ਚੈੱਕ ਮਾਰਕ ਸੋਅ ਹੋ ਰਿਹਾ ਹੈ ਤਾਂ, ਤੁਹਾਡਾ ਮੈਸਜ ਯੂਜ਼ਰ ਨੂੰ ਡਿਲੀਵਰ ਨਹੀਂ ਹੋ ਰਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਯੂਜ਼ਰ ਨੇ ਤੁਹਾਨੂੰ ਬਲੌਕ ਕੀਤਾ ਹੈ। ਯੂਜ਼ਰ ਦੀ ਪ੍ਰੋਫਾਈਲ ਫੋਟੋ ਤੁਹਾਨੂੰ ਦਿਖਾਈ ਨਹੀਂ ਦੇ ਰਹੀ , ਤਾਂ ਵੀ ਪਤਾ ਚੱਲ ਜਾਂਦਾ ਹੈ ਕਿ ਉਸਨੇ ਬਲੌਕ ਕੀਤਾ ਹੈ । ਅਜਿਹੇ ਚ ਕਿਸੇ ਦੂਸਰੇ ਵਟਸਐੱਪ ਅਕਾਊਂਟ ਤੋਂ ਦੇਖ ਲਓ ਕਿ ਯੂਜ਼ਰ ਨੇ ਪ੍ਰੋਫਾਈਲ ਪਿੱਕਚਰ ਲਾਈ ਹੈ ਜਾ ਨਹੀ।ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਯੂਜ਼ਰ ਪ੍ਰੋਫਾਈਲ ਫੋਟੋ ਹਟਾ ਲੈਂਦੇ ਹਨ। ਅਗਰ ਤੁਸੀਂ ਫ਼ਾ-ਲ-ਤੂ ਨੰਬਰ ਬਲੌਕ ਕਰਨਾ ਚਾਹੁੰਦੇ ਹੋ, ਤਾਂ ਵਟਸਐਪ ਕਾਂਟੈਕਟ ਤੇ ਕਲਿਕ ਕਰੋ। ਉਸ ਕੰਟੈਕਟ ਦੇ ਅਕਾਊਂਟ ਡੀਟੇਲਸ ਚ ਜਾਓ, ਸਕ੍ਰਾਲ ਕਰਨ ਤੇ ਸਭ ਤੋਂ ਹੇਠਾਂ ਬਲੌਕ ਕਾਂਟੈਕਟ ਤੇ ਕਲਿੱਕ ਕਰ ਦਿਓ, ਇਸ ਤੋਂ ਬਾਅਦ ਉਹ ਨੰਬਰ ਬਲੌਕ ਹੋ ਜਾਵੇਗਾ। ਇਸ ਹੀ ਪ੍ਰੋਸੈਸ ਨਾਲ ਫਿਰ ਤੋਂ ਅਨਬਲੌਕ ਹੋ ਜਾਵੇਗਾ। ਇਸ ਜਾਣਕਾਰੀ ਨਾਲ ਤੁਸੀਂ ਸਭ ਕੁਝ ਚੈੱਕ ਕਰ ਸਕਦੇ ਹੋ।

Leave a Reply

Your email address will not be published. Required fields are marked *