ਇਹ ਸਾਲ ਬੋਲੀਵੁਡ ਲਈ ਬਹੁਤ ਹੀ ਜਿਆਦਾ ਮਾੜਾ ਲੰਘ ਰਿਹਾ ਹੈ ਇਸ ਸਾਲ ਕਈ ਚੋਟੀ ਦੇ ਸੁਪਰ ਸਟਾਰ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਇਹਨਾਂ ਵਿਚੋਂ ਕਈ ਸੁਪਰਸਟਾਰ ਕੈਂਸਰ ਦੀ ਬਿਮਾਰੀ ਨਾਲ ਇਸ ਸੰਸਾਰ ਤੋਂ ਚਲੇ ਗਏ ਹਨ। ਜਿਹਨਾਂ ਵਿਚੋਂ ਰਿਸ਼ੀ ਕਪੂਰ ਅਤੇ ਇਰਫਾਨ ਖ਼ਾਨ ਵਰਗੇ ਨਾਮ ਵੀ ਸ਼ਾਮਲ ਹਨ। ਇਸੇ ਸਾਲ ਹੀ ਬੋਲੀਵੁਡ ਦੇ ਸੁਪਰ ਸਟਾਰ ਸੰਜੇ ਦੱਤ ਵੀ ਕੈਂਸਰ ਪੀੜਤ ਪਾਏ ਗਏ ਹਨ। ਜਿਹਨਾਂ ਦਾ ਇਲਾਜ ਮੁੰਬਈ ਦੇ ਇੱਕ ਵੱਡੇ ਹਸਪਤਾਲ ਤੋਂ ਚਲ ਰਿਹਾ ਹੈ। ਉਹਨਾਂ ਨੂੰ ਆਖਰੀ ਸਟੇਜ ਦਾ ਕੈਂਸਰ ਦੱਸਿਆ ਜਾ ਰਿਹਾ ਹੈ। ਹੁਣ ਫਿਰ ਉਹਨਾਂ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ।ਪਿਛਲੇ ਹਫ਼ਤੇ ਦੀ ਸ਼ੁਰੂਆਤ ‘ਚ ਅਦਾਕਾਰ ਸੰਜੇ ਦੱਤ ਆਪਣੇ ਬੱਚਿਆਂ ਨਾਲ ਸਮਾਂ ਬਤੀਤ ਕਰਨ ਲਈ ਦੁਬਈ ਰਵਾਨਾ ਹੋਏ ਸਨ। ਸੰਜੇ ਦੱਤ ਆਪਣੀ ਪਤਨੀ ਨਾਲ ਚਾਰਟਡ ਪਲੇਨ ਉੱਤੇ (ਪ੍ਰਾਈਵੇਟ ਜੈੱਟ ਰਾਹੀਂ) ਆਪਣੇ ਬੱਚਿਆਂ ਸ਼ਹਿਰਾਨ ਤੇ ਇਕਰਾ ਨੂੰ ਮਿਲਣ ਲਈ ਦੁਬਈ ਗਏ ਹਨ। ਉਨ੍ਹਾਂ ਦੇ ਦੋਵੇਂ ਬੱਚੇ ਦੁਬਈ ਤੋਂ ਕਲਾਸੇਸ ਅਟੈਂਡ ਕਰ ਰਹੇ ਹਨ। ਸੰਜੇ ਦੱਤ ਦਾ ਆਪਣੇ ਬੱਚਿਆਂ ਨਾਲ ਮਿਲਣ ਦਾ ਕਾਫ਼ੀ ਮਨ ਕਰ ਰਿਹਾ ਸੀ, ਇਸ ਲਈ ਉਹ ਮੁੰਬਈ ਤੋਂ ਦੁਬਈ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ ਦਾ 30 ਸਤੰਬਰ ਨੂੰ ਮੁੰਬਈ ‘ਚ ਰਹਿਣਾ ਕਾਫ਼ੀ ਜ਼ਰੂਰੀ ਹੈ ਕਿਉਂਕਿ ਇਸੇ ਦਿਨ ਉਨ੍ਹਾਂ ਦੇ ਫੇਫੜਿਆਂ ਦੇ ਕੈਂਸਰ ਦੇ ਇਲਾਜ ਦੀ ਤੀਜੀ ਕੀਮੋਥੈਰੇਪੀ ਸ਼ੁਰੂ ਹੋਵੇਗੀ। ਹੁਣ ਸੰਜੇ ਦੱਤ ਨੂੰ ਨਾ ਚਾਹੁੰਦੇ ਹੋਏ ਵੀ 4-5 ਦਿਨਾਂ ‘ਚ ਦੁਬਈ ਤੋਂ ਵਾਪਸ ਮੁੰਬਈ ਪਰਤਣਾ ਪਵੇਗਾ।
ਅਚਾਨਕ ਬੱਚਿਆਂ ਨੂੰ ਛੱਡ ,ਹਸਪਤਾਲ ਪਹੁੰਚ ਰਹੇ ਸੰਜੇ ਦੱਤ ਆਈ ਵੱਡੀ ਖਬਰ
