ਪੇਟ ਚ’ ਬਣਦੀ ਹੈ ਗੈਸ ਤਾਂ ਵਰਤੋ ਇਹ ਨੁਸਖੇ ਤੁਰੰਤ ਠੀਕ ਹੋਵੇਗੀ ਬਿਮਾਰੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

ਅੱਜ ਦੇ ਸਮੇਂ ‘ਚ ਵੱਡੇ ਹੀ ਨਹੀਂ ਸਗੋਂ ਛੋਟੇ-ਛੋਟੇ ਬੱਚੇ ਵੀ ਢਿੱਡ ‘ਚ ਬਣਨ ਵਾਲੀ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਹ ਸਮੱਸਿਆ ਗਲਤ ਖਾਣ ਪੀਣ ਦੇ ਕਾਰਨ ਸਭ ਤੋਂ ਵੱਧ ਹੋ ਰਹੀ ਹੈ। ਗਲਤ ਖਾਣ ਪੀਣ ਕਾਰਨ ਸਾਡਾ ਢਿੱਡ ਦਰਦ ਕਰਨ ਲੱਗ ਪੈਦਾ ਹੈ,ਜਿਸ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਗੈ-ਸਦੀ

WhatsApp Group (Join Now) Join Now

ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ…1. ਦਾਲਚੀਨੀ – ਦਾਲਚੀਨੀ ਗੈਸ ਦੀ ਸਮੱਸਿਆ ਦੂਰ ਕਰਨ ‘ਚ ਮਦਦ ਕਰਦੀ ਹੈ। ਇਸ ਲਈ 1 ਚਮਚ ਦਾਲਚੀਨੀ ਪਾਊਡਰ ਨੂੰ ਗਰਮ ਪਾਣੀ ‘ਚ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ ‘ਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।2. ਅਦਰਕ – ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਦਰਕ ਦੀ ਵਰਤੋਂ ਕਰੋ। ਇਸ ਲਈ ਅਦਰਕ, ਸੌਂਫ ਅਤੇ ਇਲਾਇਚੀ ਨੂੰ ਬਰਾਬਰ ਮਾਤਰਾ ‘ਚ ਲਓ ਅਤੇ ਪਾਣੀ ‘ਚ ਚੰਗੀ ਤਰ੍ਹਾਂ ਨਾਲ ਘੋਲ ਲਓ। ਇਸ ‘ਚ ਚੁਟਕੀ ਇਕ ਹਿੰਗ ਵੀ ਪਾਓ। ਦਿਨ ‘ਚ ਦੋ ਵਾਰ ਇਸ ਪਾਣੀ ਨਾਲ ਤੁਹਾਨੂੰ ਆਰਾਮ ਮਿਲੇਗਾ।

3. ਨਿੰਬੂ ਅਤੇ ਬੇਕਿੰਗ ਸੋਡਾ – ਨਿੰਬੂ ਅਤੇ ਬੇਕਿੰਗ ਸੋਡਾ ਗੈਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ। 1 ਨਿੰਬੂ ਦੇ ਰਸ ‘ਚ ਬੇਕਿੰਗ ਸੋਡਾ ਪਾਓ। ਇਸ ‘ਚ ਪਾਣੀ ਅਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਕੇ ਚੰਗੀ ਤਰ੍ਹਾਂ ਘੋਲ ਲਓ। ਫਿਰ ਇਸ ਦੀ ਹੌਲੀ-ਹੌਲੀ ਵਰਤੋਂ ਕਰੋ। ਤੁਸੀਂ ਚਾਹੋ ਤਾਂ 1 ਗਲਾਸ ਪਾਣੀ ‘ਚ ਸਿਰਫ਼ ਬੇਕਿੰਗ ਸੋਡਾ ਪਾ ਕੇ ਪੀ ਸਕਦੇ ਹੋ।4. ਲਸਣ- ਲਸਣ ‘ਚ ਮੌਜੂਦ ਤੱਤ ਗੈਸ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ। ਪਾਣੀ ‘ਚ ਲਸਣ ਦੀਆਂ ਕੁਝ ਕਲੀਆਂ ਉਬਾਲੋ ਅਤੇ ਫਿਰ ਇਸ ‘ਚ ਕਾਲੀ ਮਿਰਚ ਪਾਊਡਰ ਮਿਲਾਓ। ਇਸ ਨੂੰ ਛਾਣੋਂ ਅਤੇ ਠੰਡਾ ਹੋਣ ਦੇ ਬਾਅਦ ਪੀਓ। ਜਲਦੀ ਅਸਰ ਦੇਖਣ ਲਈ ਦਿਨ ‘ਚ ਦੋ-ਤਿੰਨ ਵਾਰ ਇਸ ਦੀ ਵਰਤੋਂ ਕਰੋ।

5.ਹਿੰਗ-ਗੈਸ ਬਣਨ ‘ਤੇ ਹਿੰਗ ਵਾਲਾ ਪਾਣੀ ਪੀਣ ਨਾਲ ਆਰਾਮ ਮਿਲਦਾ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਗਰਮ ਪਾਣੀ ‘ਚ 1 ਚੁਟਕੀ ਹਿੰਗ ਮਿਲਾਓ ਅਤੇ ਦਿਨ ‘ਚ 2-3 ਵਾਰ ਪੀਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਜੇ ਹਿੰਗ ਦਾ ਪਾਣੀ ਪੀਣ ‘ਚ ਦਿੱਕਤ ਹੁੰਦੀ ਹੈ ਤਾਂ ਤੁਸੀਂ ਹਿੰਗ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਢਿੱਡ ‘ਤੇ ਇਸ ਨੂੰ ਮਲੋ। ਕੁਝ ਸਮੇਂ ਬਾਅਦ ਗੈਸ ਦੀ ਸਮੱਸਿਅ ਦੂਰ ਹੋ ਜਾਵੇਗੀ।

6.ਸੌਂਫ- ਗੈਸ ਬਣਨ ‘ਤੇ ਪਾਣੀ ਨੂੰ ਗਰਮ ਕਰਕੇ ਇਸ ‘ਚ ਸੌਂਫ ਮਿਲਾ ਕੇ ਪੀਣ ਨਾਲ ਆ-ਰਾ-ਮ ਮਿਲਦਾ ਹੈ। ਤੁਸੀਂ ਚਾਹੋ ਤਾਂ ਸੌਂਫ ਦੀਆਂ ਪੱਤੀਆਂ ਨੂੰ ਚਬਾ ਵੀ ਸਕਦੇ ਹੋ।7. ਸੇਬ ਦਾ ਸਿਰਕਾ – ਗੈਸ ਦੀ ਸਮੱਸਿਆ ਲਈ ਸੇਬ ਦਾ ਸਿਰਕਾ ਵੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਗਰਮ ਪਾਣੀ ‘ਚ 2 ਚਮਚ ਸੇਬ ਦੇ ਸਿਰਕੇ ਨੂੰ ਮਿਲਾਕੇ ਪੀਂਦੇ ਹੋ ਤਾਂ ਤੁਹਾਨੂੰ ਇਸ ਦਰਦ ਤੋਂ ਛੇਤੀ ਹੀ ਆ-ਰਾ-ਮ ਮਿਲ ਜਾਵੇਗਾ।

Leave a Reply

Your email address will not be published. Required fields are marked *