ਕੈਨੇਡਾ ਯਾਤਰਾ ‘ਤੇ ਲੱਗੀਆਂ ਪਾਬੰਦੀਆਂ ਨੂੰ ਹੌਲੀ-ਹੌਲੀ ਨਰਮ ਕਰ ਰਿਹਾ ਹੈ ਤੇ ਹੁਣ ਕੈਨੇਡਾ ਨੇ ਪਰਿਵਾਰਕ ਮੈਂਬਰਾਂ, ਪੜ੍ਹਾਈ ਪਰਮਿਟ ਵਾਲੇ ਵਿਦਿਆਰਥੀਆਂ ਅਤੇ ਹਮਦਰਦੀ ਦੇ ਆਧਾਰ ‘ਤੇ ਜਾਣ ਵਾਲੇ ਲੋਕਾਂ ਲਈ ਰਸਤਾ ਖੋਲ੍ਹ ਦਿੱਤਾ ਹੈ।ਇਹ ਜਾਣਕਾਰੀ ਹਾਲ ਹੀ ਵਿਚ ਓਟਾਵਾ ਵਿਚ ਇਮੀਗ੍ਰੇਸ਼ਨ, ਸਿਹਤ ਤੇ ਜਨਤਾ ਦੀ ਸੁਰੱਖਿਆ ਬਾਰੇ ਮੰਤਰੀਆਂ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਦਿੱਤੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸੀਨੋ ਨੇ ਕਿਹਾ ਹੈ ਕਿ ਕੈਨੇਡਾ ਸਿਟੀਜ਼ਨ ਅਤੇ ਕੈਨੇਡਾ ਪੀਆਰ ਵਾਲੇ ਵਿਅਕਤੀਆਂ ਦੇ ਹੋਰ ਪਰਿਵਾਰਕ ਮੈਂਬਰ 8 ਅਕਤੂਬਰ ਤੋਂ ਕੈਨੇਡਾ ਵਿਚ ਆਉਣੇ ਸ਼ੁਰੂ ਹੋ ਜਾਣਗੇ।20 ਅਕਤੂਬਰ ਤੋਂ ਉਹ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਡੈਜ਼ੀਗਨੇਟਿਡ ਸਿਖਿਆ ਸੰਸਥਾਵਾਂ ਵਿਚ ਦਾਖ਼ਲਾ ਮਿਲਿਆ ਹੈ ਉਹ ਕੈਨੇਡਾ ਜਾ ਸਕਣਗੇ। ਇਸ ਲਈ ਸ਼ਰਤ ਇਹ ਹੈ ਕਿ ਡੈਜ਼ੀਗਨੇਟਿਡ ਸਿੱਖਿਆ ਸੰਸਥਾ ਕੋਲ ਕੋਵਿਡ-19 ਲਈ ਯੋਜਨਾ ਤਿਆਰ-ਬਰ-ਤਿਆਰ ਹੋਣੀ ਚਾਹੀਦੀ ਹੈ ਅਤੇ ਕੈਨੇਡਾ ਸਰਕਾਰ ਨੇ ਵੱਖ-ਵੱਖ ਸੂਬਿਆਂ ਅਤੇ ਹੋਰਨਾਂ ਥਾਵਾਂ ‘ਤੇ ਅਤੇ ਜਿਥੇ ਇਹ ਸਥਿਤ ਹਨ, ਦੀ ਘੋਖ ਵੀ ਕੀਤੀ ਹੈ। ਡੈਜ਼ੀਗਨੇਟਿਡ ਸਿੱਖਿਆ ਸੰਸਥਾਵਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ, ਕਾਲਜ ਅਤੇ ਹੋਰ ਵਿੱਦਿਅਕ ਸੰਸਥਾਵਾਂ ਹਨ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਜੀ ਆਇਆਂ ਆਖਦੀਆਂ ਹਨ।ਵਿਦੇਸ਼ੀ ਨਾਗਰਿਕ ਹੁਣ ਹ -ਮ- ਦ- ਰ- ਦੀ ਕਾਰਨਾਂ ਕਰ ਕੇ ਵੀ ਕੈਨੇਡਾ ਜਾਣ ਲਈ ਅਪਲਾਈ ਕਰ ਸਕਣਗੇ। ਇਨ੍ਹਾਂ ਕਾਰਨਾਂ ਵਿਚ ਹੋਰਨਾਂ ਕਾਰਨਾਂ ਤੋਂ ਇਲਾਵਾ ਕਿਸੇ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣਾ ਵੀ ਸ਼ਾਮਲ ਹੈ ਅਤੇ ਉਨ੍ਹਾਂ ਨੂੰ ਹਮਦਰਦੀ ਦੇ ਆਧਾਰ ‘ਤੇ ਯਾਤਰਾ ਛੋਟਾਂ ਦਿੱਤੀਆਂ ਜਾਣਗੀਆਂ। ।ਕੈਨੇਡਾ ਵਿਚ ਆਉਣ ਵਾਲੇ ਸਾਰੇ ਮੁਸਾਫ਼ਿਰਾਂ ਵਾਂਗ ਇਹ ਛੋਟਾਂ ਵਾਲੇ ਯਾਤਰੀਆਂ ਨੂੰ ਵੀ ਕੈਨੇਡਾ ਪਹੁੰਚਣ ‘ਤੇ 14 ਦਿਨ ਇਕਾਂਤਵਾਸ ਵਿਚ ਰਹਿਣਾ ਪਵੇਗਾ। ਵਿਦੇਸ਼ੀ ਨਾਗਰਿਕਾਂ ਦੇ ਹੋਰ ਪਰਿਵਾਰ ਵਿਚ ਲੰਮੇ ਸਮੇਂ ਤੋਂ ਰਿਸ਼ਤਾ ਰੱਖਣ ਵਾਲੇ, ਵਿਦੇਸ਼ੀ ਨਾਗਰਿਕਾਂ ‘ਤੇ ਨਿਰਭਰ ਬੱਚੇ, ਬਾਲਗ ਬੱਚੇ, ਭੈਣ ਭਰਾ ਅਤੇ ਦਾਦੇ ਪੜਦਾਦੇ ਸ਼ਾਮਲ ਹਨ। ।ਇਮੀਗ੍ਰੇਸ਼ਨ ਰਿਫਿਊਜਿਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਬਾਰੇ ਵਿਸਥਾਰਤ ਜਾਣਕਾਰੀ 8 ਅਕਤੂਬਰ ਨੂੰ ਵੈੱਬਸਾਈਟ ‘ਤੇ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਟੈਂਡਰਡ ਫੈਮਿਲੀ ਮੈਂਬਰ ਵਾਸਤੇ ਇਕ ਮਜ਼ਬੂਤ ਪ੍ਰਕਿਰਿਆ ਹੋਵੇਗੀ ਅਤੇ ਉਹ ਆਥੋਰਾਈਜੇਸ਼ਨ ਲਈ ਅਪਲਾਈ ਕਰਨਗੇ ਅਤੇ ਕੈਨੇਡਾ ਆਉਣ ਤੋਂ ਪਹਿਲਾਂ ਇਹ ਆਥੋਰਾਈਜੇਸ਼ਨ ਲੈਣਾ ਜ਼ਰੂਰੀ ਹੈ। ਇਸ ਐਲਾਨ ਤੋਂ ਪਹਿਲਾਂ ਕੈਨੇਡਾ ਨੇ ਪਤਨੀਆਂ, ਕਾਮਨ ਲਾਅ ਪਾਰਟਨਰਜ਼, ਨਿਰਭਰ ਬੱਚਿਆਂ, ਨਿਰਭਰ ਬੱਚਿਆਂ ‘ਤੇ ਨਿਰਭਰ ਬੱਚੇ, ਮਾਪੇ, ਸਹੁਰਿਆਂ ਸਮੇਤ ਮਤਰਏ ਮਾਪੇ, ਗਾਰਡੀਅਨਜ਼ ਤੇ ਟਿਊਟਰਾਂ ਨੂੰ ਛੋਟ ਦਿੱਤੀ ਸੀ। ਪਿਛਲੇ ਹਫ਼ਤੇ ਕੈਨੇਡਾ ਨੇ ਐਲਾਨ ਕੀਤਾ ਸੀ ਕਿ ਪਤਨੀ ਲਈ ਸਪਾਂਸਰਸ਼ਿਪ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ ਅਤੇ ਹਰ ਮਹੀਨੇ 6 ਹਜ਼ਾਰ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਵੇਗਾ।