ਰਿਵਾਰ ਅਤੇ ਪਿੰਡ ਦੇ ਲੋਕਾਂ ਵੱਲੋਂ ਪੁਲਸ ਉੱਤੇ ਅੱ -ਤਿ- ਆ- ਚਾ- ਰ ਕਰਨ ਦੇ ਆਰੋਪ ਲਗਾਏ ਜਾ ਰਹੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਪਰਿਵਾਰ ਨੂੰ ਕਥਿਤ ਤੌਰ ‘ਤੇ ਧਮਕਾਉਣ ਦੇ ਦੋਸ਼ ਲਗਾਏ ਗਏ ਸਨ। ਬਹੁਤ ਸਾਰੇ ਲੋਕ ਇਸ ਘਟਨਾ ਪਿੱਛੇ ਉਤਰ ਪ੍ਰਦੇਸ਼ ਪੁਲਿਸ ਅਤੇ ਯੋਗੀ ਸਰਕਾਰ ਨੂੰ ਕਸੂਰਵਾਰ ਮੰਨ ਰਹੇ ਹਨ ਅਤੇ ਕਈ ਫਿਲਮੀ ਸਿਤਾਰੇ ਯੋਗੀ ਸਰਕਾਰ ਦੀ ਜੰਮ ਕੇ ਆਲੋਚਨਾ ਵੀ ਕਰ ਰਹੇ ਹਨ।ਪਰ ਇੱਥੇ ਬਿੱਗ ਬੌਸ 3 ਦੇ ਜੇਤੂ ਅਤੇ ਪਹਿਲਵਾਨ ਦਾਰਾ ਸਿੰਘ ਦੇ ਪੁੱਤਰ ਵਿੰਦੂ ਦਾਰਾ ਸਿੰਘ ਨੇ ਯੋਗੀ ਅਦਿੱਤਿਆ ਨਾਥ ਦਾ ਪੱਖ ਪੂਰਦਿਆਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਹਾਥਰਸ ਕਾਂਡ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ। ਵਿੰਦੂ ਨੇ ਯੋਗੀ ਸਰਕਾਰ ਦਾ ਖੁੱਲ੍ਹ ਕੇ ਸਮਰਥਨ ਆਪਣੇ ਟਵਿਟਰ ਅਕਾਊਂਟ ਜ਼ਰੀਏ ਕੀਤਾ। ਜਿੱਥੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਜੀ ਦੇ ਨਾਲ ਇੱਕ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੀ ਤਾਰੀਫ ਦੇ ਪੁੱਲ ਬਣ ਦਿੱਤੇ।