ਬਹੁਤ ਸਾਰੇ ਫ਼ਿਲਮੀ ਅਦਾਕਾਰ ਲੋਕਾਂ ਦੇ ਹਰਮਨ ਪਿਆਰੇ ਰਹੇ ਹਨ। ਜਿਨ੍ਹਾਂ ਨੇ ਆਪਣੀ ਅਦਾਕਾਰੀ ਸਦਕਾ ਫ਼ਿਲਮ ਇੰਡਸਟਰੀ ਵਿਚ ਅਤੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਤੇ 2020 ਦੇ ਵਿਚ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਿਸੇ ਨਾ ਕਿਸੇ ਮੁਸ਼ਕਿਲ ਦੇ ਵਿੱਚ ਆਈਆਂ ਹਨ। ਖਬਰ ਆਈ ਹੈ ਫ਼ਿਲਮੀ ਅਦਾਕਾਰ ਸੰਜੇ ਦੱਤ ਦੇ ਬਾਰੇ ਵਿੱਚ ਜੋ ਇਨ੍ਹੀਂ ਦਿਨੀਂ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੇ ਹਨ।ਸੰਜੇ ਦੱਤ ਕੁਝ ਦਿਨ ਪਹਿਲਾਂ ਹੀ ਆਪਣੀ ਫੈਮਲੀ ਦੇ ਨਾਲ ਦੁਬਈ ਤੋਂ ਵਾਪਸ ਆਏ ਸਨ। ਉੱਥੇ ਉਹ ਆਪਣੇ ਬੱਚਿਆਂ ਨੂੰ ਮਿਲਣ ਗਏ ਸਨ ।ਉਹਨਾਂ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਅਤੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸਨ। ਸੰਜੇ ਦੱਤ ਮੁੰਬਈ ਵਾਪਸ ਆਉਣ ਤੇ ਹਸਪਤਾਲ ਵਿੱਚ ਗਏ ਸਨ। ਤੇ ਜੋ ਤਸਵੀਰ ਹੁਣ ਦੀ ਦੱਸੀ ਜਾ ਰਹੀ ਹੈ ਉਸ ਨੂੰ ਵੇਖ ਕੇ ਸਭ ਉਹਨਾਂ ਲਈ ਚਿੰਤਾ ਵਿੱਚ ਹਨ।