ਪੰਜਾਬ ਦੇ ਪੰਜਾਬੀ ਜਿੱਥੇ ਵੀ ਜਾ ਕੇ ਵਸਦੇ , ਉੱਥੇ ਹੀ ਆਪਣੇ ਮਿਲ ਵਰਤਣ ਦੇ ਸੁਭਾਅ ,ਮਿਹਨਤ ਤੇ ਪਿਆਰ ਨਾਲ ਸਭ ਦਾ ਦਿਲ ਜਿੱਤ ਲੈਂਦੇ ਹਨ। ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਭਾਈਚਾਰੇ ਨੂੰ ਬਹੁਤ ਇੱਜ਼ਤ ਤੇ ਮਾਣ ਦਿੱਤਾ ਜਾਂਦਾ ਹੈ। ਤੇ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।ਪੰਜਾਬੀ ਸਿੱਖ ਕੌਮ ਨੂੰ ਸ਼ੇਰਾਂ ਦੀ ਕੌਮ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਹੌਸਲੇ ਸਦਕਾ ਬਹੁਤ ਵੱਡੀਆਂ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ। ਨਾਰਵੇ ਦੇ ਵਿੱਚ ਵੀ ਸਿੱਖ ਕੌਮ ਲਈ ਇੱਕ ਵੱਡੀ ਜਿੱਤ ਹਾਸਲ ਹੋਈ ਹੈ। 6 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਉਥੋਂ ਦੀ ਸਰਕਾਰ ਵੱਲੋਂ ਦਸਤਾਰ ਨੂੰ ਮਾਨਤਾ ਦੇ ਦਿੱਤੀ ਗਈ ਹੈ। ਇਸ ਨੂੰ 19 ਅਕਤੂਬਰ ਤੋਂ ਪਛਾਣ ਬਣਾ ਦਿੱਤਾ ਜਾਵੇਗਾ। ਕਿਉਂਕਿ ਪਹਿਲਾਂ ਵਾਂਗ ਨਾਰਵੇ ਦੇ ਵਿੱਚ ਸਿੱਖਾਂ ਨੂੰ ਆਪਣੇ ਪਛਾਣ ਪੱਤਰ ਜਿਵੇਂ ਪਾਸਪੋਰਟ , ਲਾਈਸੈਂਸ ਤੇ ਹੋਰ ਪਛਾਣ ਪੱਤਰ ਲਈ ਪੱਗ ਲਾਹ ਕੇ ਫੋਟੋ ਕਰਵਾਉਣ ਦੀ ਜ਼ਰੂਰਤ ਨਹੀਂ ਹੈ।ਨਾਰਵੇ ਦੇ ਕਾਨੂੰਨ ਮੰਤਰੀ ਮੋਨਿਕਾ ਮੈਲੁਦ, ਸੱਭਿਆਚਾਰ ਮੰਤਰੀ ਆਬਿਦ ਰਾਜਾ, ਤੇ ਬਾਲ ਸੁਰੱਖਿਆ ਮੰਤਰੀ ਸ਼ੈਲ ਇਗੋਲੋਫ ਰੁਪਸਤਾਦ ਓਸਲੋ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਸਿੱਖ ਸੰਗਤ ਨੂੰ ਇਹ ਖੁਸ਼ਖਬਰੀ ਦਿੱਤੀ। ਪੰਜਾਬ ਦੇ ਕਪੂਰਥਲਾ ਦੇ ਵਸਨੀਕ ਮੁਖਤਿਆਰ ਸਿੰਘ ਪੱਡਾ, ਜੋ ਕਿ ਉਥੇ ਇਕ ਹੋਟਲ ਦੇ ਮਾਲਕ ਹਨ । ਉਹਨਾਂ ਦੱਸਿਆ ਕਿ ਦਿੱਲੀ ਸਥਿਤ ਇੰਜੀਨੀਅਰ ਸੁਮੀਤ ਸਿੰਘ ਪਪਤੀਆ, ਮੋਗਾ ਦੀ ਪ੍ਰਭਲੀਨ ਕੌਰ ਤੇ ਅਮਰਿੰਦਰ ਸਿੰਘ ਨੇ ਸਿੱਖ ਕੌਮ ਲਈ 6 ਸਾਲ ਤੱਕ ਲੜਾਈ ਲੜੀ ਹੈ।ਤੇ ਪੰਜਾਬੀ ਸਿੱਖ ਕੌਮ ਦੀ ਦਸਤਾਰ ਨੂੰ ਮਾਣ ਦਿਵਾਉਣ ਵਿੱਚ ਜਿੱਤ ਹਾਸਲ ਕੀਤੀ ਹੈ।ਉਨ੍ਹਾਂ ਦੱਸਿਆ ਕਿ ਉਹ ਸਰਕਾਰ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਸਾਡੀ ਸਿੱਖ ਕੌਮ ਦਾ ਮਾਣ ਸਾਡੀ ਦਸਤਾਰ ਤੇ ਸਾਡੀ ਪੋਸ਼ਾਕ ਹੀ ਸਾਡੀ ਵਿਰਾਸਤ ਹੈ। ਤੇ ਹਰ ਸਿੱਖ ਨੂੰ ਆਪਣੀ ਦਸਤਾਰ ਸਜਾਉਣ ਦਾ ਪੂਰਾ ਹੱਕ ਹੈ। ਨਾਰਵੇ ਵਿਚ ਇਹ ਪਹਿਲੀ ਵਾਰ ਹੋਇਆ ਹੈ ,ਜਦੋਂ ਨਾਰਵੇ ਸਰਕਾਰ ਦੇ ਮੰਤਰੀ ਨੇ ਗੁਰੂ ਘਰ ਵਿੱਚ ਆ ਕੇ ਉਨ੍ਹਾਂ ਨੇ ਸੰਗਤ ਦੀ ਮੰਗ ਨੂੰ ਮਾਨਤਾ ਦਿੱਤੀ ਹੈ।ਨਾਰਵੇ ਦੀ ਸਰਕਾਰ ਨੇ ਵੀ ਸਿੱਖਾਂ ਦੀ ਪੱਗ ਨੂੰ ਸਤਿਕਾਰ ਦਿੱਤਾ ਹੈ। ਸਿੱਖਾ ਲਈ ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਪੰਜ ਕਕਾਰ ਜ਼ਰੂਰੀ ਹਨ ।ਜਿਸ ਤਰ੍ਹਾਂ ਸਿੱਖਾਂ ਦੇ ਵਿਸ਼ਵਾਸ਼ ਦਾ ਪ੍ਰਤੀਕ ਉਨ੍ਹਾਂ ਦੀ ਪੱਗ ਹੈ। ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਤੇ ਸੁਮੀਤ ਸਿੰਘ ਪਪਤੀਆ,ਅਤੇ ਉਨ੍ਹਾਂ ਦੀ ਟੀਮ ,ਗੁਰਮੇਲ ਸਿੰਘ ਬੈਂਸ ,ਮਲਕੀਤ ਸਿੰਘ ਅਤੇ ਓਸਲੋ ਦੇ ਗੁਰਦੁਆਰਾ ਮੁਖੀ ਪਰਮਜੀਤ ਸਿੰਘ ਨੇ ਇਸ ਲਈ ਨਾਰਵੇ ਸਰਕਾਰ ਦਾ ਧੰਨਵਾਦ ਕੀਤਾ।