ਸਿੱਖਾਂ ਦੇ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਦੇ ਬਾਰੇ ਵਿਚ ਆ ਰਹੀ ਹੈ। ਇਸ ਖਬਰ ਦੇ ਆਉਣ ਨਾਲ ਹੇਮਕੁੰਟ ਸਾਹਿਬ ਦੇ ਦਰਸ਼ਨ ਨੂੰ ਜਾਣ ਵਾਲੀ ਸੰਗਤ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅਤੇ ਸਭ ਇਸ ਲਈ ਧੰਨਵਾਦ ਕਰ ਰਹੇ ਹਨ।ਰਿਲਾਇੰਸ ਜੀਓ ਨੇ ਸਿੱਖਾਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਉਥੇ ਆਪਣੀ 4 ਜੀ ਸਰਵਿਸ ਸ਼ੁਰੂ ਕੀਤੀ ਹੈ।ਹੁਣ ਪੰਜਾਬ ਅਤੇ ਹਰਿਆਣਾ ਤੋਂ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਆਪਣੇ ਅਜ਼ੀਜ਼ਾਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।ਰਿਲਾਇੰਸ ਜੀਓ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਇਕ ਅਤਿ ਦੁਰਲੱਭ ਖੇਤਰ ‘ਚ 13650 ਫੁੱਟ ਦੀ ਉਚਾਈ ‘ਤੇ ਸਥਿਤ ਪ੍ਰਸਿੱਧ ਸਿੱਖ ਭਾਈਚਾਰੇ ਦੇ ਸ੍ਰੀ ਹੇਮਕੁੰਟ ਸਾਹਿਬ ਵਿਖੇ 4 ਜੀ ਨੈੱਟਵਰਕ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਓਪਰੇਟਰ ਹੈ।