ਇਸ ਦੇ ਨਾਲ ਹੀ 15 ਅਕਤੂਬਰ ਤੋਂ ਸਕੂਲ ਖੋਲਣ ਦੀ ਇਜਾਜ਼ਤ ਵੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਇਨ੍ਹਾਂ ਗਾਈਡਲਾਈਨ ਮੁਤਾਬਿਕ ਸਕੂਲਾਂ ਨੂੰ ਮੁੜ ਖੋਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਅਨਲੌਕ-4 ਦੌਰਾਨ 21 ਸਤੰਬਰ ਤੋਂ ਸੂਬਿਆਂ ਨੂੰ 9ਵੀਂ ਤੋਂ 12ਵੀਂ ਕਲਾਸਾਂ ਤੱਕ ਦੇ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਪਰ ਹੁਣ ਸਾਰੇ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।ਕੇਂਦਰ ਸਰਕਾਰ ਨੇ ਨਵੀਂ ਗਾਈਡਲਾਈਨ ਮੁਤਾਬਕ ਸਕੂਲ ਖੋਲਣ ਦਾ ਫ਼ੈਸਲਾ ਸੂਬਾ ਸਰਕਾਰਾਂ ‘ਤੇ ਛੱਡ ਦਿੱਤਾ ਹੈ।ਪਰ ਉਹਨਾਂ ਵਲੋਂ ਸਕੂਲਾਂ ਨੂੰ ਖੋਲਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਉਚੇਰੀ ਸਿੱਖਿਆ ਦੇ ਲਈ ਸਿੱਖਿਆ ਅਦਾਰਿਆਂ ਨੂੰ ਖੋਲਣ ਸਬੰਧੀ ਸਿੱਖਿਆ ਮੰਤਰਾਲੇ ਨੇ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਇਸ ਦੇ ਨਾਲ ਹੀ ਸਕੂਲ ਖੋਲਣ ਲਈ ਜ਼ਰੂਰੀ ਮਾਪਦੰਡ ਵੀ ਬਣਾ ਦਿੱਤੇ ਨੇ ਤਾਂ ਜੋ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਕਿਸੇ ਵੀ ਕਿਸਮ ਦੀ ਮੁ- ਸ਼ – ਕਿ – ਲ ਦਾ ਸਾਹਮਣਾ ਨਾ ਕਰਨਾ ਪਵੇ।
ਸਕੂਲਾਂ ਨੂੰ ਖੋਲਣ ਬਾਰੇ ਕੇਂਦਰ ਤੋਂ ਆਈ ਇਹ ਵੱਡੀ ਖਬਰ
