ਹੁਣ ਨਿੱਜੀ ਸਕੂਲ ਪ੍ਰਬੰਧਨ ਨੂੰ ਮਾਨਤਾ ਲੈਣ ਲਈ ਫਾਈਲ ਲੈ ਕੇ ਸਰਕਾਰੀ ਦਫਤਰਾਂ ‘ਚ ਚੱਕਰ ਨਹੀਂ ਲਗਾਉਣੇ ਪੈਣਗੇ। ਖਾਸ ਗੱਲ ਇਹ ਹੈ ਕਿ ਵਿਭਾਗ ਵੱਲੋਂ ਮਾਨਤਾ ਦੇਣ ਨਾਲ ਜੁੜੀ ਸਾਰੀ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ। ਇਸ ਨੂੰ ਲੈ ਕੇ ਹੁਣ ਸਿੱਖਿਆ ਵਿਭਾਗ ਨੇ ਗਾਈਡਲਾਈਨਜ਼ ਜਾਰੀ ਕਰਕੇ ਸਾਰਿਆਂ ਨੂੰ ਉਨ੍ਹਾਂ ਨੂੰ ਫਾਲੋਅ ਕਰਨ ਦੇ ਹੁਕਮ ਦਿੱਤੇ ਹਨ। ਆਨਲਾਈਨ ਅਪਲਾਈ ਕਰਨ ‘ਤੇ ਜੇਕਰ ਸਾਰੇ ਦਸਤਾਵੇਜ਼ ਠੀਕ ਪਾਏ ਗਏ ਤਾਂ ਪ੍ਰਵਾਨਗੀ ਤੇ ਇਤਰਾਜ਼ ਸਿਫਾਰਸ਼ ਸਬੰਧੀ ਆਨਲਾਈਨ ਰਿਪੋਰਟ 48 ਘੰਟੇ ਦੇ ਅੰਦਰ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜੀ ਜਾਵੇਗੀ।ਜਾਣਕਾਰੀ ਅਨੁਸਾਰ ਜਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਕੂਲ ਦੇ ਲਾਈਟ ਟੂ ਐਜੂਕੇਸ਼ਨ ਮਾਪਦੰਡ ‘ਤੇ ਖਰਾ ਉਤਰਨ ਦੀ ਜਾਂਚ ਕਰਵਾਈ ਜਾਵੇਗੀ। ਇਸ ਲਈ ਕਮੇਟੀ ਗਠਿਤ ਕਰਕੇ ਭੇਜੀਜਾਵੇਗੀ। 7 ਦਿਨਾਂ ਦੇ ਅੰਦਰ ਇੰਸਪੈਕਸ਼ਨ ਕਮੇਟੀ ਰਿਪੋਰਟ ਤਿਆਰ ਕਰਕੇ ਸਿੱਖਿਆ ਅਧਿਕਾਰੀ ਨੂੰ ਦੇਵੇਗੀ। ਸਾਰੀ ਪ੍ਰਕਿਰਿਆ ਠੀਕ ਪਾਏ ਜਾਣ ‘ਤੇ ਸਬੰਧਤ ਸੰਸਥਾ ਤੇ ਸਕੂਲ ਨੂੰ ਉਨ੍ਹਾਂ ਦੇ ਲਾਗਇਨ ਆਈਡੀ ‘ਤੇ ਮਾਨਤਾ ਦਾ ਸਰਟੀਫਿਕੇਟ ਨਜ਼ਰ ਆ ਜਾਵੇਗਾ। ਇਥੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਰਿਜੈਕਸ਼ਨ ਦੀ ਜਾਣਕਾਰੀ ਵੀ ਲਾਗਇਨ ‘ਚ ਹੀ ਨਜ਼ਰ ਆਏਗੀ।ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਦਾਇਤਾਂ ‘ਚ ਕਿਹਾ ਕਿ ਹੁਣ CBSE ਤੇ ICSE ਸਕੂਲਾਂ ਨੂੰ ਸਿੱਖਿਆ ਵਿਭਾਗ ਤੋਂ NOC ਤੇ ਮਾਨਤਾ ਲੈਣ ਲਈ ਫਾਈਲਾਂ ਲੈ ਕੇ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਵਿਭਾਗ ਨੇ ਹੁਣ ਸਾਰੀ ਪ੍ਰਕਿਰਿਆ ਹੁਣ ਆਨਲਾਈਨ ਕਰ ਦਿੱਤੀ ਹੈ। ਸਕੂਲਾਂ ਨੂੰ ਐੱਨ.ਓ. ਸੀ. ਲੈਣ ਲਈ ਸਿੱਖਿਆ ਵਿਭਾਗ ਦੇ ਪੋਰਟਲ ਈ ਪੰਜਾਬ ‘ਤੇ ਅਪਲਾਈ ਕਰਨਾ ਹੋਵੇਗਾ। ਉਸ ਦੀ ਫਾਈਲ ਸਿੱਧਾ ਜਿਲ੍ਹਾ ਸਿੱਖਿਆ ਅਧਿਕਾਰੀ ਕੋਲ ਜਾਵੇਗੀ ਜਿਸ ਤੋਂ ਬਾਅਦ ਉਹ ਆਰ. ਟੀ. ਈ. ਤਹਿਤ ਸਕੂਲ ‘ਚ ਬੁਨਿਆਦੀ ਸਹੂਲਤਾਂ ਦੀ ਜਾਂਚ ਕਮੇਟੀ ਨੂੰ ਭੇਜਣਗੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।