ਘੁੰਮਣਾ ਫਿਰਨਾ ਜਾਂ ਸੈਰ ਸਪਾਟੇ ਤੇ ਜਾਣਾ ਹਰ ਇਕ ਦਾ ਸ਼ੌਕ ਹੁੰਦਾ ਹੈ। ਜਿੱਥੇ ਸੈਰ-ਸਪਾਟਾ ਕਰਨ ਨਾਲ ਮਨ ਦੀ ਸ਼ਾਂਤੀ ਮਿਲਦੀ ਹੈ ਉੱਥੇ ਹੀ ਵੱਖਰੇ ਕਲਚਰ ਨੂੰ ਜਾਨਣ ਦਾ ਮੌਕਾ ਵੀ ਮਿਲਦਾ ਹੈ। ਕਈ ਲੋਕ ਭਾਰਤ ਵਿੱਚ ਘੁੰਮਣ ਦੇ ਸ਼ੌਕੀਨ ਹੁੰਦੇ ਨੇ ਅਤੇ ਕੁਝ ਲੋਕ ਵਿਦੇਸ਼ਾਂ ਵਿੱਚ ਜਾ ਕੇ ਮਨੋਰੰਜਨ ਕਰਨਾ ਪਸੰਦ ਕਰਦੇ ਨੇ। ਪਰ ਵਿਦੇਸ਼ਾਂ ਵਿੱਚ ਜਾਣ ਵਾਸਤੇ ਸਾਨੂੰ ਜ਼ਿਆਦਾਤਰ ਹਵਾਈ ਜਹਾਜ਼ ਦੀਜ਼ਰੂਰਤ ਪੈਂਦੀ ਹੈ। ਪਰ ਜੇਕਰ ਇੱਥੇ ਇਹ ਕਹਿ ਦੇਈਏ ਕਿ ਹੁਣ ਤੁਸੀਂ ਵਿਦੇਸ਼ ਵਿੱਚ ਘੁੰਮ ਫਿਰ ਸਕਦੇ ਹੋ ਉਹ ਵੀ ਬੱਸ ਵਿਚ ਤਾਂ ਤੁਸੀਂ ਬਹੁਤ ਹੈਰਾਨ ਹੋਵੋਗੇ। ਜੀ ਹਾਂ! ਹੈਰਾਨ ਹੋਣਾ ਲਾਜ਼ਮੀ ਹੈ ਕਿਉਂਕਿ ਖਬਰਾਂ ਦੀ ਮੰਨੀਏ ਤਾਂ ਜੂਨ 2021 ਤੋਂ ਯਾਤਰੀ ਰਿਸ਼ੀਕੇਸ਼ ਤੋਂ ਲੰਡਨ ਦੀ ਯਾਤਰਾ ਕਰ ਸਕਦੇ ਨੇ। ਇੰਸਟਾਗ੍ਰਾਮ ਪੋਸਟਰ ਕਰ ਇਸਦੀ ਅਧਿਕਾਰਕ ਪੁਸ਼ਟੀ ਰੈਸਲਰ ਲਾਬਾਂਸ਼ੂ ਸ਼ਰਮਾ ਨੇ ਦਿੱਤੀ। ਪਹਿਲਾਂ ਇਸ ਬੱਸ ਨੂੰ ਦਿੱਲੀ ਤੋਂ ਲੰਡਨ ਚਲਾਉਣ ਦਾ ਐਲਾਨ bustolondon.in ਨੇ ਕੀਤਾ ਸੀ ਜਿਸ ਦੀ ਲਗਭਗ ਪੂਰੀ ਤਿਆਰੀ ਕਰ ਲਈ ਗਈ ਸੀ।