ਕੈਪਟਨ ਨੇ ਪੰਜਾਬ ਦੇ ਪਿੰਡਾਂ ਚ ਇਨਸਾਫ ਕਰਨ ਲਈ ਦਿੱਤਾ ਇਹ ਵੱਡਾ ਹੁਕਮ

ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਮੇਂ ਸਮੇਂ ਤੇ ਵੱਖ ਵੱਖ ਤਰਾਂ ਦੇ ਐਲਾਨ ਹੁੰਦੇ ਰਹਿੰਦੇ ਹਨ ਅਜਿਹਾ ਹੀ ਇੱਕ ਐਲਾਨ ਹੁਣ ਪੰਜਾਬ ਦੇ ਪਿੰਡਾਂ ਚ ਇਨਸਾਫ ਕਰਨ ਲਈ ਕੀਤਾ ਗਿਆ ਹੈ ਜਿਸ ਦੇ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਹੁਕਮ ਦਾ ਐਲਾਨ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿੱਚ ਅਸਾਨੀ ਅਤੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ ਸੂਬੇ ‘ਚ 7 ਹੋਰ ਗ੍ਰਾਮ ਨਿਆਲਿਆਜਾਂ ਪੇਂਡੂ ਅਦਾਲਤਾਂ ਸਥਾਪਿਤ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਇਹ ਨਵੇਂ ਨਿਯਾਲਯ ਪਟਿਆਲਾ ਜ਼ਿਲ੍ਹੇ ‘ਚ ਪਾਤੜਾਂ, ਬਠਿੰਡਾ ਵਿੱਚ ਤਪਾ, ਫਤਿਹਗੜ ਸਾਹਿਬ ਵਿੱਚ ਬਸੀ ਪਠਾਣਾ, ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਅਤੇ ਧਾਰ ਕਲਾਂ, ਲੁਧਿਆਣਾ ਵਿਚ ਰਾਏਕੋਟ ਅਤੇ ਰੂਪਨਗਰ ਵਿੱਚ ਚਮਕੌਰ ਸਾਹਿਬ ਵਿਖੇ ਸਥਾਪਤ ਕੀਤੇ ਜਾਣਗੇ।ਕੈਪਟਨ ਅਮਰਿੰਦਰ ਸਿੰਘ ਜਿਨਾਂ ਕੋਲ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੀ ਹੈ, ਵੱਲੋਂ ਦਿੱਤੀ ਹਰੀ ਝੰਡੀ ਅਨੁਸਾਰ ਇਹ ਗ੍ਰਾਮ ਨਿਆਲਿਆ ਸਬ ਡਵੀਜ਼ਨਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਹੀ ਕਵਰ ਕਰਨਗੇ ਤੇ ਕਸਬੇ,ਇਨ੍ਹਾਂ ਤੋਂ ਬਾਹਰ ਹੋਣਗੇ।ਇਸ ਨਾਲ, ਸੂਬੇ ‘ਚ ਅਜਿਹੀਆਂ ਅਦਾਲਤਾਂ ਦੀ ਗਿਣਤੀ 9 ਹੋ ਜਾਵੇਗੀ ਕਿਉਂਜੋ ਜਨਵਰੀ 2013 ਦੀ ਇਕ ਨੋਟੀਫਿਕੇਸ਼ਨ ਰਾਹੀਂ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਤੇ ਰੂਪਨਗਰ ‘ਚ ਨੰਗਲ ਵਿਖੇ 2 ਗ੍ਰਾਮ ਨਿਆਲਿਆ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ।ਇਹ ਪਹਿਲਕਦਮੀ ਸੰਸਦ ਵੱਲੋਂ ਪੇਂਡੂ ਖੇਤਰਾਂ ‘ਚ ਤੇਜ਼ੀ ਨਾਲ ਨਿਆਂ ਦੇਣ ਲਈ ਬਣਾਏ ਗਏ ਗ੍ਰਾਮ ਨਿਆਲਿਆ ਐਕਟ, 2008 ਦੀ ਰੋਸ਼ਨੀ ‘ਚ ਕੀਤੀ ਗਈ ਹੈ। ਇਹ ਐਕਟ 2 ਅਕਤੂਬਰ, 2009 ਤੋਂ ਲਾਗੂ ਹੈ।ਸਰਕਾਰੀ ਬੁਲਾਰੇ ਨੇ ਦੱਸਿਆਕਿ 1 ਜਨਵਰੀ, 2016 ਤੋਂ 31 ਦਸੰਬਰ, 2016 ਤਕ ਕੋਟ ਈਸੇ ਖਾਂ ਦੇ ਗ੍ਰਾਮ ਨਿਆਲਿਆ ਵੱਲ ਇਕ ਵੀ ਕੇਸ ਤਬਦੀਲ ਨਹੀਂ ਕੀਤਾ ਗਿਆ, ਜਦੋਂਕਿ ਇਸ ਦੌਰਾਨ ਸ਼ੁਰੂ ਕੀਤੇ ਕੇਸਾਂ ਦੀ ਗਿਣਤੀ 2 ਹੈ। ਇਸ ਤੋਂ ਇਲਾਵਾ 13 ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ। 31 ਦਸੰਬਰ, 2016 ਤਕ ਕੋਟ ਈਸੇ ਖਾਂ ਅਦਾਲਤ ਵਿਖੇ 18 ਮਾਮਲੇ ਲੰਬਿਤ ਸਨ, ਪਰ ਉਪਰੋਕਤ ਸਮੇਂ ਦੌਰਾਨ ਨੰਗਲ ਗ੍ਰਾਮ ਨਿਯਾਲਯ ਵਿਖੇ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।1 ਜਨਵਰੀ, 2017 ਤੋਂ 31 ਦਸੰਬਰ, 2017 ਦਰਮਿਆਨ ਕੋਟ ਈਸੇ ਖਾਂ ਗ੍ਰਾਮ ਨਿਆਲਿਆ ਵੱਲ ਕੋਈ ਵੀ ਕੇਸ ਤਬਦੀਲ ਨਹੀਂ ਕੀਤਾ ਗਿਆ ਤੇ ਇਸ ਦੌਰਾਨ 8 ਕੇਸ ਸ਼ੁਰੂ ਕੀਤੇ ਗਏ ਜਦੋਂਕਿ 18 ਕੇਸਾਂ ਦਾ ਨਿਪਟਾਰਾ ਕੀਤਾ ਗਿਆ। 31 ਦਸੰਬਰ, 2017 ਤਕ 10 ਕੇਸ ਲੰਬਿਤ ਸਨ। ਉਪਰੋਕਤ ਸਮੇਂ ਦੌਰਾਨ ਨੰਗਲ ਗ੍ਰਾਮ ਨਿਆਲਿਆ ਵਿਖੇ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ 1 ਜਨਵਰੀ, 2018 ਤੋਂ 31 ਦਸੰਬਰ, 2018 ਤਕ ਦੇ ਸਮੇਂ ਦੌਰਾਨ ਕੋਟ ਈਸੇ ਖਾਂ ਗ੍ਰਾਮ ਨਿਆਲਿਆ ਵੱਲ ਕੋਈ ਕੇਸ ਤਬਦੀਲ ਨਹੀਂ ਕੀਤਾ ਗਿਆ ਤੇ6 ਕੇਸ ਸ਼ੁਰੂ ਕੀਤੇ ਗਏ। 7 ਕੇਸਾਂ ਦਾ ਨਿਪਟਾਰਾ ਹੋਇਆ ਤੇ 31 ਦਸੰਬਰ, 2018 ਤਕ 9 ਕੇਸ ਲੰਬਿਤ ਸਨ। ਇਸ ਸਮਾਂਕਾਲ ਦੌਰਾਨ ਨੰਗਲ ਗ੍ਰਾਮ ਨਿਆਲਿਆ ਵੱਲ 953 ਕੇਸ ਤਬਦੀਲ ਕੀਤੇ ਗਏ, 369 ਕੇਸ ਸ਼ੁਰੂ ਕੀਤੇ ਗਏ, 141 ਕੇਸਾਂ ਦਾ ਨਿਪਟਾਰਾ ਹੋਇਆ ਜਦੋਂਕਿ 31 ਦਸੰਬਰ, 2018 ਤਕ ਲੰਬਿਤ ਮਾਮਲਿਆਂ ਦੀ ਗਿਣਤੀ 977 ਰਹੀ।ਜਿੱਥੋਂ ਤਕ 1 ਜਨਵਰੀ, 2019 ਤੋਂ ਲੈ ਕੇ 30 ਜੂਨ, 2019 ਤੱਕ ਦੇ ਸਮੇਂ ਦਾ ਸਬੰਧ ਹੈ ਤਾਂ ਇਸ ਦੌਰਾਨ ਗ੍ਰਾਮ ਨਿਆਲਿਆ ਕੋਟ ਈਸੇ ਖਾਂ ਵੱਲ ਕੋਈ ਕੇਸ ਤਬਦੀਲ ਨਹੀਂ ਕੀਤਾ ਗਿਆ ਜਦੋਂਕਿ 2 ਕੇਸ ਸ਼ੁਰੂ ਕੀਤੇ ਗਏ। ਨਿਪਟਾਰਾ ਕੀਤੇ ਗਏ ਕੇਸਾਂ ਦੀ ਗਿਣਤੀ ਵੀ 2 ਹੀ ਰਹੀ ਅਤੇ 30 ਜੂਨ, 2019 ਤੱਕ 9 ਕੇਸ ਲੰਬਿਤ ਸਨ। ਇਸੇ ਦੌਰਾਨ ਨੰਗਲ ਗ੍ਰਾਮ ਨਿਆਲਿਆ ਵੱਲ 2 ਕੇਸ ਤਬਦੀਲ ਕੀਤੇ ਗਏ, 62 ਕੇਸ ਸ਼ੁਰੂ ਕੀਤੇ ਗਏ ਤੇ 89 ਕੇਸਾਂ ਦਾ ਨਿਪਟਾਰਾ ਹੋਇਆ। 30 ਜੂਨ, 2019 ਤੱਕ 952 ਕੇਸ ਲੰਬਿਤ ਸਨ।

Leave a Reply

Your email address will not be published. Required fields are marked *