ਸਰਕਾਰ ਦੁਆਰਾ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਇਹ ਬਿੱਲ ਪਾਸ ਕਰ ਦਿੱਤੇ ਗਏ ਹਨ। ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਨੇ ਆਪਣੀ ਮੋਹਰ ਲਗਾ ਕੇ ਕਾਨੂੰਨ ਦਾ ਰੂਪ ਦੇ ਦਿੱਤਾ ਹੈ। ਇਸ ਬਿੱਲ ਦੇ ਵਿਰੋਧ ਵਿਚ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਇਸ ਬਿੱਲ ਦੇ ਵਿਰੋਧ ਦੇ ਬਾਰੇ ਵਿਚ।ਖੇਤੀ ਬਿੱਲਾਂ ਖਿਲਾਫ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵੀ ਮੈਦਾਨ ‘ਚ ਡਟੀਆਂ ਹਨ। ਅਜਿਹੇ ‘ਚ ਪੰਜਾਬ ਕਾਂਗਰਸ ਵੱਲੋਂ ਖੇਤੀ ਬਿੱਲਾਂ ਖਿਲਾਫ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਡ ਸ਼ੋਅ ਕੱਢਣ ਦਾ ਐਲਾਨ ਕੀਤਾ ਗਿਆ। ਕਾਂਗਰਸ ਵੱਲੋਂ ਦੋ ਅਕਤੂਬਰ ਤੋਂ ਚਾਰ ਅਕਤੂਬਰ ਤਕ ਰੋਡ ਸ਼ੋਅ ਕੱਢਿਆ ਜਾਵੇਗਾ।ਇਸ ਰੋਡ ਸ਼ੋਅ ਦੀ ਅਗਵਾਈ ਕਾਂਗਰਸ ਦੇ ਸੀਨੀਅਰ ਲੀਡਰ ਕਰਨਗੇ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਸ ਰੋਡ ਸ਼ੋਅ ਦਾ ਹਿੱਸਾ ਬਣਨਗੇ ਦੋ ਅਕਤੂਬਰ, 2020 ਨੂੰ ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਤੋਂ ਜਨਤਕ ਮੀਟਿੰਗ ਤੋਂ ਬਾਅਦ ਰੋਡ ਸ਼ੋਅ ਸ਼ੁਰੂ ਹੋਵੇਗਾ। ਇਸ ਦੌਰਾਨ ਰਾਏਕੋਟ, ਲੁਧਿਆਣਾ ‘ਚ ਵੀ ਜਨਤਕ ਮੀਟਿੰਗ ਨਾਲ ਰੋਡ ਸ਼ੋਅ ਦੀ ਸਮਾਪਤੀ ਹੋਵੇਗੀ।ਇਸ ਤੋਂ ਬਾਅਦ 3 ਅਕਤੂਬਰ ਨੂੰ ਸੰਗਰੂਰ ਜ਼ਿਲ੍ਹੇ ‘ਚ ਧੂਰੀ ਤੋਂ ਸ਼ੁਰੂ ਹੋ ਕੇ ਪਟਿਆਲਾ ‘ਚ ਸਮਾਣਾ ਮੰਡੀ ਵਿਖੇ ਸਮਾਪਤ ਹੋਵੇਗਾ। ਇਸ ਤੋਂ ਬਾਅਦ 4 ਅਕਤੂਬਰ ਨੂੰ ਪਟਿਆਲਾ ਜ਼ਿਲ੍ਹੇ ‘ਚ ਦੇਵੀਗੜ ਤੋਂ ਸ਼ੁਰੂ ਹੋਕੇ ਹਰਿਆਣਾ ਬਾਰਡਰ ‘ਤੇ ਰੋਡ ਸ਼ੋਅ ਸਮਾਪਤ ਹੋਵੇਗਾ। ਹਰਿਆਣਾ ਬਾਰਡਰ ਤੋਂ ਇਹ ਰੋਡ ਸ਼ੋਅ ਹਰਿਆਣਾ ਕਾਂਗਰਸ ਵੱਲੋਂ ਜਾਰੀ ਰੱਖ ਕੇ ਦਿੱਲੀ ਤਕ ਲਿਜਾਇਆ ਜਾਵੇਗਾ।