EPFO ਆਪਣੇ 6 ਕਰੋੜ ਤੋਂ ਜ਼ਿਆਦਾ ਅੰਸ਼ਧਾਰਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਿਹਾ ਹੈ। ਹਾਲ ਹੀ ‘ਚ ਹੋਈ EPFO ਸੈਂਟਰਲ ਬੋਰਡ ਆਫ ਟਰੱਸਟੀ ਦੀ ਬੈਠਕ ‘ਚ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ EPF ਖਾਤਾਧਾਰਕਾਂ ਦੀ ਬੀਮਾ ਰਾਸ਼ੀ ‘ਚ 1 ਲੱਖ ਰੁਪਏ ਦਾ ਵਾਧਾ ਕੀਤਾ ਜਾਵੇਗਾ। ਯਾਨੀ ਹੁਣ ਜੋ ਰਾਸ਼ੀ 6 ਲੱਖ ਰੁਪਏ ਹੈ, ਉਹ ਵੱਧ ਕੇ 7 ਲੱਖ ਰੁਪਏ ਹੋ ਜਾਵੇਗੀ,ਕਿਸੇ ਵੀ EPF ਖਾਤਾਧਾਰਕ ਦੇ ਦੇਹਾਂਤ ‘ਤੇ ਉਸ ਦੇ ਪਰਿਵਾਰ ਨੂੰ ਇਹ ਰਾਸ਼ੀ ਮਿਲਦੀ ਹੈ। ਇਹ ਬੀਮਾ ਰਾਸ਼ੀ ਆਖਿਰੀ 12 ਮਹੀਨਿਆਂ ਦੇ ਸੈਲਰੀ ਦੇ ਆਧਾਰ ‘ਤੇ ਤੈਅ ਹੁੰਦੀ ਹੈ। ਇਸ ਲਈ ਲਿੰਕਵ ਬੀਮਾ ਯੋਜਨਾ, 1976 ‘ਚ ਸੋਧ ਕੀਤਾ ਜਾ ਰਿਹਾ ਹੈ ਤੇ ਵਿੱਤ ਮੰਤਰਾਲੇ ਦੀ ਮਨਜ਼ੂਰੀ ਮਿਲਦਿਆਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।EDLI ਯੋਜਨਾ ਤਹਿਤ ਸਾਰੇ ਈਪੀਐੱਫ ਖਾਤਾਧਾਰਕਾਂ ਨੂੰ ਲਾਜ਼ਮੀ ਬੀਮਾ ਕਵਰ ਪ੍ਰਦਾਨ ਕੀਤਾ ਜਾਂਦਾ ਹੈ। ਕੁਦਰਤੀ, ਬਿਮਾਰੀ ਜਾਂ ਹਾਦਸੇ ਕਾਰਨ ਖਾਤਾਧਾਰਕ ਦੀ ਮੌਤ ਹੋਣ ਦੀ ਸਥਿਤੀ ‘ਚ ਨਾਮਿਤ ਵਿਅਕਤੀ ਨੂੰ ਇਸ ਰਾਸ਼ੀ ਦਾ ਇਕਮੁਸ਼ਤ ਭੁਗਤਾਨ ਕੀਤਾ ਜਾਂਦਾ ਹੈ। PF and Miscellaneous Provisions Act, 1952 ਤਹਿਤ ਆਉਣ ਵਾਲੇ ਸੰਗਠਨ ਈਡੀਐੱਲਆਈ ਲਈ ਨਾਮਜਦ ਹੁੰਦੇ ਹਨ।ਨਿਯੋਕਤਾ ਤੇ ਕੇਂਦਰ ਸਰਕਾਰ, ਦੋਵੇਂ EDLI ਯੋਜਨਾ ‘ਚ ਯੋਗਦਾਨ ਕਰਦੇ ਹਨ। ਮੁਲਾਜ਼ਮ ਨੂੰ ਲਿੰਕਡ ਇੰਸ਼ੋਰਐਂਸ ਸਕੀਮ ਨੂੰ ਜਮ੍ਹਾਂ ਕਰਨ ਲਈ ਯੋਗਦਾਨ ਕਰਨ ਦੀ ਲੋੜ ਨਹੀਂ ਹੈ। ਇਸ ਯੋਜਨਾ ਤਹਿਤ ਦਾਅਵਾ ਰਾਸ਼ੀ ਪਿਛਲੇ 12 ਮਹੀਨਿਆਂ ‘ਚ ਔਸਤ ਮਾਸਿਕ ਸੈਲਰੀ ਦਾ 30 ਗੁਣਾ ਹੈ ਜੋ ਜ਼ਿਆਦਾਤਰ 7 ਲੱਖ ਹੈ।ਦੱਸ ਦੇਈਏ ਕਿ ਬੀਤੀ ਦਿਨੀਂ ਈਪੀਐੱਫਓ ਕੇਂਦਰੀ ਬੋਰਡ ਦੀ ਬੈਠਕ ‘ਚ ਪੀਐੱਫ ‘ਤੇ ਮਿਲਣ ਵਾਲੇ ਵਿਆਜ ਦੀ ਦਰ 8.50 ਫੀਸਦੀ ਰੱਖਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਕੇਂਦਰੀ ਬੋਰਡ ਨੇ ਕਿਹਾ ਕਿ ਉਹ 2019-20 ਲਈ ਈਪੀਐੱਫ ਖਾਤਾਧਾਰਕਾਂ ਨੂੰ ਦੋ ਕਿਸ਼ਤਾਂ ‘ਚ 8.5% ਵਿਆਜ ਦਾ ਭੁਗਤਾਨ ਕਰੇਗਾ। ਹੁਣੇ 8.15% ਵਿਆਜ ਦੀ ਰਾਸ਼ੀ ਦਿੱਤੀ ਜਾਵੇਗੀ, ਜਦਕਿ ਬਾਕੀ 0.35% ਦਸੰਬਰ ‘ਚ ਜਮ੍ਹਾਂ ਕੀਤਾ ਜਾਵੇਗਾ।