ਇਸ ਖਬਰ ਦੇ ਆਉਣ ਨਾਲ ਲੋਕਾਂ ਚ ਖੁਸ਼ੀ ਹੈ। ਲੋਕ ਇਸ ਕਦਮ ਦੀ ਸਿਫਤ ਕਰ ਰਹੇ ਹਨ। ਭਾਰਤ ਚ ਵੀ ਵਿਦੇਸ਼ਾਂ ਵਾਂਗ ਇਹ ਨਿਯਮ ਲਾਗੂ ਕਰ ਦਿਤਾ ਜਾਵੇਗਾ ਜੋ ਕੇ 1 ਅਕਤੂਬਰ ਤੋਂ ਜਰੂਰੀ ਹੋਵੇਗਾ। ਇਹ ਆਦੇਸ਼ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਲਾਗੂ ਕੀਤਾ ਹੈ।ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਇਕ ਆਦੇਸ਼ ਜਾਰੀ ਕੀਤਾ ਹੈ ਕਿ ਮਠਿਆਈਆਂ ਵਾਲੀਆਂ ਦੁਕਾਨਾਂ ਨੂੰ ਹੁਣ ਉਪਲਬਧ ਸਾਰੀਆਂ ਮਠਿਆਈਆਂ ਦੀ ਮਿਆਦ ਖ਼ਤਮ ਹੋਣ ਦੀ ਮਿਤੀ ਯਾਨੀ Expiry Date ਦਾ ਐਲਾਨ ਕਰਨਾ ਲਾਜ਼ਮੀ ਹੋਵੇਗਾ।ਇਹ ਹੁਕਮ 1 ਅਕਤੂਬਰ ਤੋਂ ਲਾਗੂ ਹੋ ਜਾਣਗੇ।ਹੁਣ, ਮਿਠਾਈ ਦੀ ਦੁਕਾਨ ‘ਤੇ,’ Expiry Date ਦੱਸਣਾ ਜ਼ਰੂਰੀ ਹੋਵੇਗਾ।ਇਸ ਦੇ ਚੱਲਦੇ ਦੁਕਾਨਦਾਰਾਂ ਨੂੰ ਹੁਣ ਸਾਰੀਆਂ ਮਠਿਆਈਆਂ ਨੂੰ ਮਿਆਦ ਖ਼ਤਮ ਹੋਣ ਦੀ ਮਿਤੀ ਤੋਂ ਪਹਿਲਾਂ ਵੇਚਣਾ ਪਏਗਾ।