ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਫਾਇਦਾ ਦੇਣ ਲਈ ਪੀਐਮ ਕਿਸਾਨ ਯੋਜਨਾ ਚਲਾਈ ਜਾ ਰਹੀ ਹੈ ਅਤੇ ਇਸ ਯੋਜਨਾ ਦੇ ਤਹਿਤ ਸਰਕਾਰ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਉਨ੍ਹਾਂ ਦੇ ਬੈਂਕ ਖਾਤੇ ਵਿਚ ਦਿੰਦੀ ਹੈ। ਹੁਣ ਇਸ ਯੋਜਨਾ ਦਾ ਫਾਇਦਾ ਲੈ ਰਹੇ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਪੀ. ਐੱਮ. ਕਿਸਾਨ ਯੋਜਨਾ ਦਾ ਫਾਇਦਾ ਲੈ ਰਹਿ 3 ਕਰੋੜ 77 ਲੱਖ ਕਿਸਾਨਾਂ ਨੂੰ 2,000 ਰੁਪਏ ਦੀ 6ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।ਜੇਕਰ ਤੁਸੀਂ ਕਿਸਾਨ ਹੋ ਅਤੇ ਪਹਿਲਾਂ ਤੋਂ ਇਸ ਯੋਜਨਾ ਦਾ ਫਾਇਦਾ ਲੈ ਰਹੇ ਹੋ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ ‘ਤੇ ਲੌਗ-ਇਨ ਕਰਕੇ ਇਹ ਦੇਖ ਸਕਦੇ ਹੋ ਕਿ ਤੁਹਾਡੇ ਖਾਤੇ ਵਿੱਚ ਇਸਦੀ ਛੇਵੀਂ ਕਿਸ਼ਤ ਪਹੁੰਚ ਗਈ ਹੈ ਜਾਂ ਨਹੀਂ।ਜਾਣਕਾਰੀ ਦੇ ਅਨੁਸਾਰ ਸਿਰਫ ਉਹ ਹੀ ਕਿਸਾਨ ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਦਾ ਫਾਇਦਾ ਲੈ ਸਕਦੇ ਹਨ ਜਿਨ੍ਹਾਂ ਕੋਲ 2 ਹੈਕਟਅਰ ਯਾਨੀ 5 ਏਕੜ ਤੱਕ
ਖੇਤੀ-ਵਾਹੀ ਜ਼ਮੀਨ ਹੈ।ਸਰਕਾਰ ਹਰ ਸਾਲ ਇਸ ਯੋਜਨਾ ਤਹਿਤ 2-2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ‘ਚ ਵਿੱਚ 6000 ਰੁਪਏ ਕਿਸਾਨਾਂ ਨੂੰ ਦਿੰਦੀ ਹੈ।ਹੁਣ ਤੱਕ 11 ਕਰੋੜ ਤੋਂ ਵੀ ਜ਼ਿਆਦਾ ਕਿਸਾਨਾਂ ਨੂੰ ਇਸ ਯੋਜਨਾ ਨਾਲ ਜੋੜਿਆ ਜਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨਕਮ ਟੈਕਸ ਦੇ ਦਾਇਰੇ ‘ਚ ਆਉਣ ਵਾਲੇ ਕਿਸਾਨ ਇਸ ਯੋਜਨਾ ਦਾ ਫਾਇਦਾ ਨਹੀਂ ਲੈ ਸਕਦੇ। ਬਹੁਤੇ ਲੋਕ ਧੋਖੇ ਨਾਲ ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਦਾ ਫਾਇਦਾ ਲੈ ਰਹੇ ਹਨ,
ਪਰ ਹੁਣ ਸਕਰਾਰ ਉਨ੍ਹਾਂ ਦੀ ਘੋਖ ਕਰਕੇ ਪੈਸੇ ਵਾਪਸ ਵੀ ਲੈ ਰਹੀ ਹੈ।ਜੇਕਰ ਤੁਹਾਨੂੰ ਪਹਿਲਾਂ ਇਸ ਯੋਜਨਾ ਦਾ ਲਾਭ ਮਿਲ ਚੁੱਕਿਆ ਹੈ ਪਰ ਤੁਹਾਡੇ ਖਾਤੇ ‘ਚ ਹੁਣ ਦੀ ਕਿਸ਼ਤ ਦੀ ਰਾਸ਼ੀ ਨਹੀਂ ਮਿਲੀ ਹੈ ਤਾਂ ਤੁਸੀਂ ਹੈਲਪਲਾਈਨ ਨੰਬਰ 155261 ਜਾਂ ਟੋਲ ਫ੍ਰੀ 1800115526 ਨੰਬਰ ‘ਤੇ ਸੰਪਰਕ ਕਰ ਸਕਦੇ ਹੋ। ਨਾਲ ਹੀ ਕਿਸਾਨ ਮੰਤਰਾਲੇ ਦੇ 011-23381092 ਨੰਬਰ ‘ਤੇ ਵੀ ਸੰਪਰਕ ਕਰ ਸਕਦੇ ਹਨ।
ਕਿਸਾਨ ਵਿਰੋਧ ਨੂੰ ਦੇਖਦੇ ਸਰਕਾਰ ਨੇ ਕਿਸਾਨਾਂ ਦੇ ਅਕਾਊਂਟ ਵਿੱਚ ਪਾਏ ਏਨੇ ਪੈਸੇ
