ਪੰਜਾਬ ਦੇ ਮੌਸਮ ਦੇ ਬਾਰੇ ਵਿਚ ਤਾਜਾ ਜਾਣਕਾਰੀ ਹੋਈ ਜਾਰੀ

ਪੰਜਾਬ ਚ ਜਿਥੇ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ ਓਥੇ ਗਰਮੀ ਨੇ ਵੀ ਲੋਕਾਂ ਦੇ ਪੂਰੇ ਵੱਟ ਕੱਢੇ ਪਏ ਹਨ। ਪਰ ਹੁਣ ਇੱਕ ਵੱਡੀ ਖਬਰ ਪੰਜਾਬ ਦੇ ਮੌਸਮ ਦੇ ਬਾਰੇ ਵਿਚ ਆ ਰਹੀ ਹੈ। ਇਸ ਸਾਲ ਮੌਨਸੂਨ ਨੇ ਵੀ ਪੰਜਾਬ ਚ ਜਿਆਦਾ ਰੰਗ ਨਹੀਂ ਦਿਖਾਇਆ ਅਤੇ ਆਮ ਨਾਲੋਂ ਬਹੁਤ ਜਿਆਦਾ ਘਟ ਬਾਰਿਸ਼ ਦੇਖਣ ਨੂੰ ਮਿਲੀ ਹੈ।ਹੁਣ ਪੰਜਾਬ ਦੇ ਲੋਕਾਂ ਨੂੰ ਠੰਢ ਦੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਹੁਸ਼ਿਆਰਪੁਰ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਦੇ ਮੌਸਮ ‘ਚ ਹੁਣ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਪਹਿਲਾਂ ਜਿੱਥੇ ਲੋਕ ਦਿਨ ਸਮੇਂ ਹੁੰਮਸ ਮਹਿਸੂਸ ਕਰਦੇ ਸਨ, ਉਥੇ ਹੀ ਹੁਣ ਦਿਨ ਦਾ ਮੌਸਮ ਵੀ ਸੁਹਾਵਣਾ ਬਣਿਆ ਹੋਇਆ ਹੈ। ਸ਼ਾਮ ਢੱਲਦੇ ਹੀ ਹੁਣ ਲੋਕਾਂ ਨੂੰ ਹਲਕੀ ਜਿਹੀ ਠੰਡ ਦਾ ਅਹਿਸਾਸ ਹੋਣ ਲਗਦਾ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਹੋਈ ਅਚਾਨਕ ਬਰਫਬਾਰੀ ਨਾਲ ਪੰਜਾਬ ‘ਚ ਵੀ ਮੌਸਮ ਨੇ ਕਰਵਟ ਲਈ ਹੈ ਅਤੇ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ।ਸ਼ਹਿਰ ਦਾ ਵਧ ਤੋਂ ਵਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ਹਿਰ ਦੀਆਂ ਸੜਕਾਂ ਉੱਤੇ ਵੀ ਵਾਹਨਾਂ ਦੀ ਗਿਣਤੀ ਜ਼ਿਆਦਾ ਵਿਖਾਈ ਦੇ ਰਹੀ ਹੈ। ਸ਼ਹਿਰ ਦੇ ਬਾਜ਼ਾਰਾਂ ‘ਚ ਰੌਣਕਾਂ ਵੀ ਵਧ ਗਈਆਂ ਹਨ। ਸ਼ਹਿਰ ਦੇ ਅੰਦਰੂਨੀ ਇਲਾਕੇ ਨੂੰ ਛੱਡ ਕੇ ਪਿੰਡਾਂ ਵਿਚ ਵੀ ਹੁਣ ਮੌਸਮ ‘ਚ ਤਬਦੀਲੀ ਆਉਣ ਨਾਲ ਲੋਕਾਂ ਨੇ ਆਪਣੇ ਘਰਾਂ ਅਤੇ ਦੁਕਾਨਾਂ ‘ਚ ਲੱਗੇ ਕੂਲਰ ਅਤੇ ਏ. ਸੀ. ਬੰਦ ਕਰ ਦਿੱਤੇ ਹਨ।ਸੰਪਰਕ ਕਰਨ ‘ਤੇ ਚੰਡੀਗੜ੍ਹ ਮੌਸਮ ਮਹਿਕਮੇ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਹੁਣੇ ਅਗਲੇ 2-3 ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਉਥੇ ਹੀ ਮੌਸਮ ‘ਚ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ, ਠੰਡ ਵਧ ਸਕਦੀ ਹੈ ਅਤੇ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲ ਸਕਦੀ ਹੈ।

Leave a Reply

Your email address will not be published. Required fields are marked *