ਇਹ ਸਾਲ ਬੋਲੀਵੁਡ ਅਤੇ ਮਨੋਰੰਜਨ ਜਗਤ ਲਈ ਬਹੁਤ ਜਿਆਦਾ ਮਾੜਾ ਰਹੇ ਰਿਹਾ ਹੈ। ਜਿਥੇ ਕੋਰੋਨਾ ਵਾਇਰਸ ਦਾ ਕਰਕੇ ਸਾਰੇ ਪਾਸੇ ਮਨੋਰੰਜਨ ਜਗਤ ਦੇ ਕੰਮ ਬੰਦ ਪਏ ਹੋਏ ਹਨ ਓਥੇ ਹੀ ਇਸ ਸਾਲ ਕਈ ਸੁਪਰ ਸਟਾਰ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ।ਦੱਸ ਦਈਏ ਕਿ ਇਹ ਸਾਲ ਭਾਰਤੀ ਸਿਨੇਮਾ ਦੇ ਇਤਿਹਾਸ ‘ਚ ਕਾਲੇ ਅੱਖ਼ਰਾਂ ‘ਚ ਦਰਜ ਹੋਵੇਗਾ।ਹਾਲੇ ਇਹ ਸਾਲ ਪੂਰਾ ਵੀ ਨਹੀਂ ਹੋਇਆ ਹੈ ਤੇ ਬਾਲੀਵੁੱਡ ਨੇ ਹੁਣ ਤੱਕ ਰਿਸ਼ੀ ਕਪੂਰ, ਇਰਫਾਨ ਖਾਨ ਤੇ ਵਾਜਿਦ ਅਲੀ ਵਰਗੇ ਕਈ ਬਿਹਤਰੀਨ ਸਿਤਾਰਿਆਂ ਨੂੰ ਬੀਮਾਰੀ ਕਾਰਨ ਗੁਆਹ ਦਿੱਤਾ ਹੈ। ਕਈ ਸਿਤਾਰਿਆਂ ਨੇ ਹੋਰਨਾਂ ਕਾਰਨਾਂ ਕਰਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਅਜਿਹੀ ਹੀ ਇੱਕ ਵੱਡੀ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਫਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਮਨੋਰੰਜਨ ਜਗਤ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਬੈਕਗਰਾਊਂਡ ਗਾਇਕਾ ਰਹੀ ਅਨੁਰਾਧਾ ਪੌਡਵਾਲ ਦੇ ਪੁੱਤਰ ਆਦਿਤਿਆ ਪੌਡਵਾਲ ਦਾ ਦਿਹਾਂਤ ਹੋ ਗਿਆ ਹੈ। ਉਹ 35 ਸਾਲ ਦੇ ਸਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸਨ। ਆਦਿਤਿਆ ਪੌਡਵਾਲ ਨੂੰ ਕਿਡਨੀ ਦੀ। ਪ੍ਰੇ ਸ਼ਾ – ਨੀ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਕਿਡਨੀ ਫੇਲ੍ਹ ਹੋਣ ਕਾਰਨ ਆਦਿਤਿਆ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ।ਆਦਿਤਿਆ ਦੇ ਜਾਣ ਨਾਲ ਪੌਡਵਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਆਦਿਤਿਆ ਪੌਡਵਾਲ ਵੀ ਆਪਣੀ ਮਾਂ ਵਾਂਗ ਭਜਨ ਤੇ ਭਗਤੀ ਦੇ ਗੀਤ ਗਾਉਂਦੇ ਸਨ। ਇਸ ਤੋਂ ਇਲਾਵਾ ਉਹ ਮਿਊਜ਼ਿਕ ਕੰਪੋਜ਼ ਵੀ ਕਰਦੇ ਸਨ। ਦੱਸਣਯੋਗ ਹੈ ਕਿ ਅਨੁਰਾਧਾ ਪੌਡਵਾਲ ਨੂੰ ਸਾਲ 2017 ‘ਚ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਤੇ ਮੱਧ ਪ੍ਰਦੇਸ਼ ਸਰਕਾਰ ਤੋਂ ਵੀ ਸਨਮਾਨ ਪ੍ਰਾਪਤ ਹੋ ਚੁੱਕਾ ਹੈ। ਆਦਿਤਿਆ ਪੌਡਵਾਲ ਵੀ ਉਨ੍ਹਾਂ ਦੀ ਭਗਤੀ ਗੀਤ ਦੀ ਰਾਤ ‘ਤੇ ਚੱਲ ਰਹੇ ਸਨ।ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |