ਵੀਡੀਓ ਥੱਲੇ ਜਾ ਕੇ ਦੇਖੋ ਜੀਵੇਸਣ ਦੀ ਵਰਤੋਂ ਭਾਰਤੀ ਰਸੋਈ ਵਿਚ ਕਾਫੀ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਹੈ। ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇ, ਜੋ ਵੇਸਣ ਦੀ ਵਰਤੋਂ ਨਾ ਕਰਦਾ ਹੋਵੇ। ਛੋਲਿਆਂ ਤੋਂ ਪ੍ਰਾਪਤ ਹੋਣ ਵਾਲੇ ਵੇਸਣ ਦੀ ਵਰਤੋਂ ਕਈ ਤਰ੍ਹਾਂ ਦੇ ਸੁਆਦੀ ਖਾਣਿਆਂ ਨੂੰ ਬਣਾਉਣ ਵਿਚ ਕੀਤੀ ਜਾਂਦੀ ਹੈ, ਜਿਸ ਵਿਚ ਮਿੱਠੇ ਅਤੇ ਨਮਕੀਨ ਦੋਹਾਂ ਤਰ੍ਹਾਂ ਦੇ ਵਿਅੰਜਨ ਸ਼ਾਮਲ ਹਨ ਪਰ ਸਿਰਫ ਖਾਣੇ ਵਿਚ ਹੀ ਨਹੀਂ, ਸਾਡੀਆਂ ਦਾਦੀਆਂ-ਨਾਨੀਆਂ ਆਪਣੀ ਸੁੰਦਰਤਾ ਵਧਾਉਣ ਲਈ ਵੀ ਵੇਸਣ ਦੀ ਹੀ ਵਰਤੋਂ ਬਿਊਟੀ ਪ੍ਰੋਡਕਟਸ ਦੇ ਰੂਪ ‘ਚ ਕਰਦੀਆਂ ਰਹੀਆਂ ਹਨ।
ਅੱਜ ਦੀ ਨੌਜਵਾਨ ਪੀੜ੍ਹੀ ਖੂਬਸੂਰਤੀ ਨੂੰ ਨਿਖਾਰਨ ਲਈ ਤਰ੍ਹਾਂ-ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਲੈਂਦੀ ਹੈ, ਜੋ ਪੈਸਿਆਂ ਦੀ ਬਰਬਾਦੀ ਦੇ ਨਾਲ-ਨਾਲ ਸਕਿਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਪਰ ਜੇਕਰ ਇਸ ਦੀ ਥਾਂ ਅਸੀਂ ਹੋਮਮੇਡ ਪ੍ਰੋਡਕਟਸ ਦੀ ਵਰਤੋਂ ਕਰੀਏ ਤਾਂ ਸੁੰਦਰਤਾ ਵਿਚ ਗ਼ਜ਼ਬ ਦਾ ਨਿਖਾਰ ਵੀ ਮਿਲੇਗਾ ਅਤੇ ਪੈਸਿਆਂ ਦੀ ਚੰਗੀ ਬੱਚਤ ਵੀ ਹੋਵੇਗੀ।1. ਸੁੰਦਰਤਾ ਸੰਬੰਧੀ ਫਾਇਦੇਚਿਹਰਾ ਡ੍ਰਾਈ ਹੋਵੇ ਜਾਂ ਆਇਲੀ, ਤੁਸੀਂ ਵੱਖ-ਵੱਖ ਢੰਗਾਂ ਨਾਲ ਵੇਸਣ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਟੈਨਿੰਗ ਸਕਿਨ, ਕਿੱਲ-ਛਾਈਆਂ ਭਰੀ ਸਕਿਨ ਅਤੇ ਗਰਦਨ ਦੇ ਕਾਲੇਪਣ ਨੂੰ ਵੀ ਦੂਰ ਕਰਨ ਵਿਚ ਵੇਸਣ ਪੈਕ ਬੈਸਟ ਹੈ।
2. ਰੰਗਤ ਨਿਖਾਰੇਵੇਸਣ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਡੀ ਰੰਗਤ ਵਿਚ ਨਿਖਾਰ ਆਏਗਾ। ਇਸ ਵਿਚ ਬਲੀਚਿੰਗ ਗੁਣ ਸ਼ਾਮਿਲ ਹੁੰਦੇ ਹਨ, ਜੋ ਚਮੜੀ ਨੂੰ ਕੁਦਰਤੀ ਢੰਗ ਨਾਲ ਬਲੀਚ ਕਰਨ ਦਾ ਕੰਮ ਕਰਦੇ ਹਨ। 3. ਮੁਹਾਸਿਆਂ ਦਾ ਖਾਤਮਾਮੁਹਾਸਿਆਂ ਤੋਂ ਬਾਅਦ ਉਨ੍ਹਾਂ ਦੇ ਪੈਣ ਵਾਲੇ ਦਾਗ-ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਵੇਸਣ ਨਾਲ ਚੰਦਨ ਪਾਊਡਰ, ਹਲਦੀ ਅਤੇ ਦੁੱਧ ਮਿਲਾਓ ਅਤੇ ਚਿਹਰੇ ‘ਤੇ 20 ਮਿੰਟਾਂ ਤਕ ਲਾ ਕੇ ਰੱਖਣ ਤੋਂ ਬਾਅਦ ਧੋ ਲਓ। ਹਫਤੇ ਵਿਚ ਘੱਟੋ-ਘੱਟ 3 ਵਾਰ ਇਸ ਨੂੰ ਲਾਓ। ਇਸ ਤੋਂ ਇਲਾਵਾ ਵੇਸਣ ਵਿਚ ਸ਼ਹਿਦ ਮਿਲਾ ਕੇ ਚਿਹਰੇ ‘ਤੇ ਲਾ ਕੇ ਵੀ ਮੁਹਾਸਿਆਂ-ਛਾਈਆਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ।
4. ਟੈਨਿੰਗ ਭਜਾਓਧੁੱਪ ਅਤੇ ਧੂੜ-ਮਿੱਟੀ ਕਾਰਨ ਸਕਿਨ ‘ਤੇ ਟੈਨਿੰਗ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਵੇਸਣ ‘ਚ 4 ਬਦਾਮਾਂ ਦਾ ਪਾਊਡਰ, 1 ਚੱਮਚ ਦੁੱਧ ਅਤੇ ਨਿੰਬੂ ਰਸ ਮਿਲਾਓ ਅਤੇ ਚਿਹਰੇ ‘ਤੇ 30 ਮਿੰਟ ਲਾਓ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਟੈਨਿੰਗ ਦੂਰ ਹੁੰਦੀ ਹੈ। 5. ਡੈੱਡ ਸਕਿਨ ਹਟਾਓ ਲਗਾਤਾਰ ਪ੍ਰਦੂਸ਼ਣ ਅਤੇ ਮੇਕਅਪ ਦੇ ਸੰਪਰਕ ਵਿਚ ਆਉਣ ਨਾਲ ਚਮੜੀ ਡੱਲ ਅਤੇ ਬੇਜਾਨ ਦਿਖਾਈ ਦੇਣ ਲੱਗਦੀ ਹੈ। ਇਸ ਡੈੱਡ ਸਕਿਨ ਨੂੰ ਹਟਾਉਣ ਲਈ ਵੇਸਣ ਵਿਚ ਕੱਚਾ ਦੁੱਧ ਮਿਕਸ ਕਰਕੇ ਚਿਹਰੇ ‘ਤੇ ਲਾਓ ਅਤੇ ਸੁੱਕਣ ‘ਤੇ ਹਲਕੇ ਹੱਥਾਂ ਨਾਲ ਰਗੜ ਕੇ ਉਤਾਰੋ। ਇਸ ਨਾਲ ਡੈੱਡ ਸਕਿਨ ਸਾਫ ਹੋ ਜਾਵੇਗੀ।
ਚੇਹਰੇ ਨੂੰ ਦੇਖਦੇ ਹੀ ਦੇਖਦੇ ਇਨ੍ਹਾਂ ਗੋਰਾ ਕਰ ਦਿੰਦਾ ਹੈ ਇਹ ਕਿ ਦੇਖਦੇ ਰਹਿ ਜਾਉਂਗੇ ਕਮਾਲ ਦਾ ਘੇਰਲੂ ਨੁਸਖ਼ਾ
WhatsApp Group (Join Now)
Join Now