ਇਸ ਸੰਸਾਰ ਤੋਂ ਚਲੇ ਤਾਂ ਇੱਕ ਦਿਨ ਸਭ ਨੇ ਹੀ ਹੈ ਪਰ ਕੁਝ ਲੋਕ ਇਸ ਸੰਸਾਰ ਤੇ ਅੰਕੇ ਅਜਿਹਾ ਕਰ ਦਿੰਦੇ ਹਨ ਜਿਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਅਜਿਹੀ ਹੀ ਇਕ ਮਹਾਨ ਸ਼ਖਸ਼ੀਅਤ ਦੀ ਅੱਜ ਸ਼ਾਮ 6 ਵਜੇ ਨਾਲ ਮੌਤ ਹੋ ਗਈ ਹੈ। ਇਸ ਖਬਰ ਦੇ ਆਉਣ ਨਾਲ ਸੋਗ ਦੀ ਲਹਿਰ ਛਾ ਗਈ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਡਾ. ਪਰਮਿੰਦਰ ਸਿੰਘ ਦੀ ਜੀਵਨ ਸਾਥਣ ਕਈ ਕਿਤਾਬਾਂ ਦੇ ਰਚੇਤਾ ਪ੍ਰੋ. ਸਤਿੰਦਰ ਔਲਖ ਅੱਜ ਸ਼ਾਮ 6 ਵਜੇ ਸਦੀਵੀ ਵਿਛੋੜਾ ਦੇ ਗਏ।ਉਹਨਾਂ ਨੂੰ ਬੀਤੇ ਹਫਤੇ ਸੀਐਮਸੀ ਹਸਪਤਾਲ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਸੀ। ਉਹ ਬਲੱਡ ਕੈਂਸਰ ਤੋਂ ਪੀੜਤ ਪਾਏ ਗਏ। ਉਹਨਾਂ ਦੇ ਇਲਾਜ ਦੇ ਅਥਾਹ ਯਤਨਾਂ ਦੇ ਬਾਵਜੂਦ ਉਹ ਅੱਜ ਸਦਾ ਲਈ ਵਡੇਰੇ ਪਰਿਵਾਰ ਨੂੰ ਅਲਵਿਦਾ ਆਖ ਗਏ।ਪ੍ਰੋ. ਸਤਿੰਦਰ ਔਲਖ ( ਡਾ਼ ) ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾ ਮੁਕਤ ਹੋਏ। ਉਹ ਲੋਕ ਧਾਰਾ ਅਤੇ ਹਿੰਦੋਸਤਾਨੀ ਮਿੱਥਾਂ ਦੇ ਅਧਿਐਨ ਦੇ ਮਾਹਿਰ ਸਨ। ਉਹਨਾਂ ਦੀ ਕਲਮ ਤੋਂ 6 ਕਿਤਾਬਾਂ