ਮਾਪੇ ਆਪਣੇ ਬੱਚਿਆਂ ਨੂੰ ਕਿੰਨੇ ਚਾਵਾਂ ਨਾਲ ਵਿਦੇਸ਼ਾਂ ਨੂੰ ਪੜ੍ਹਨ ਭੇਜਦੇ ਹਨ ਕੇ ਓਹਨਾ ਦੇ ਬਚੇ ਪੱਕੇ ਹੋਕੇ ਵਧੀਆ ਭਵਿੱਖ ਬਣਾਕੇ ਵਾਪਿਸ ਇੰਡੀਆ ਆਉਣ ਪਰ ਕਈ ਵਾਰ ਕਿਸਮਤ ਨੂੰ ਕੁਝ ਹੋਰ ਹੀ ਮੰਜੂਰ ਹੁੰਦਾ ਹੈ ਜਿਸ ਦੇ ਬਾਰੇ ਵਿਚ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਹੈ। ਅਜਿਹੀ ਹੀ ਇੱਕ ਮਾੜੀ ਖਬਰ ਅਮਰੀਕਾ ਤੋਂ ਇੰਡੀਆ ਦੇ ਲਈ ਆ ਰਹੀ ਹੈ ਜਿਸ ਨਾਲ ਇੰਡਿਯਨ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਉਚਾਈ ‘ਤੇ ਸੈਲਫੀ ਲੈਣ ਕਰਕੇ ਬਹੁਤ ਸਾਰੇ ਲੋਕਾਂ ਦੀ। ਮੌਤ ਹੋ ਜਾਂਦੀ ਹੈ। ਇਸ ਸਭ ਦੇ ਬਾਵਜੂਦ ਲੋਕ ਅਕਸਰ ਇਸਤਰਾਂ ਕਰਦੇ ਦੇਖੇ ਜਾਂਦੇ ਹਨ। ਤਾਜ਼ਾ ਖਬਰ ਵਿਚ ਇਕ ਭਾਰਤੀ ਬੀਬੀ ਪੋਲਾਵਾਰਾਪੁ ਕਮਲਾ ਦੀ ਅਮਰੀਕਾ ਵਿਚ ਮੌਤ ਹੋ ਗਈ। ਕਮਲਾ ਦੀ ਮੌਤ ਅਟਲਾਂਟਾ ਦੇ ਨੇੜੇ ਸਥਿਤ ਇਕ ਵਾਟਰਫਾਲ ਮਤਲਬ ਝਰਨੇ ਨੇੜੇ ਸੈਲਫੀ ਲੈਣ ਦੇ ਚੱਕਰ ਵਿਚ ਹੋਈ। ਜਾਣਕਾਰੀ ਮੁਤਾਬਕ ਕਮਲਾ ਆਪਣੇ ਮੰਗੇਤਰ ਨਾਲ ਝਰਨੇ ਨੇੜੇ ਸੈਲਫੀ ਲੈਣ ਗਈ ਸੀ।