ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਬਿੱਲਾਂ ‘ਤੇ ਮੱਚੇ ਘਮਸਾਣ ਦਰਮਿਆਨ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਦੇ ਹਿੱਤ ‘ਚ ਹੋਣ ਦਾ ਦਾਅਵਾ ਕੀਤਾ। ਤੋਮਰ ਨੇ ਕਿਹਾ ਇਨਾਂ ਰਿਫਾਰਮਰਸ ਨਾਲ ਕਿਸਾਨਾਂ ਦੀ ਆਮਦਨ 2022 ਤਕ ਦੁੱਗਣੀ ਕਰਨ ‘ਚ ਮਦਦ ਮਿਲੇਗੀ। ਇਹ ਬਿੱਲ ਕਿਸਾਨਾਂ ਦੀ ਜ਼ਿੰਦਗੀ ‘ਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ।3 ਦਿਨ ‘ਚ ਕਰਨਾ ਹੋਵੇਗਾ ਭੁਗਤਾਨ: ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਸਾਡੇ ਐਕਟ ‘ਚ ਕਿਸਾਨਾਂ ਨੂੰ ਕਈ ਵਿਕਲਪ ਮਿਲਣਗੇ।ਇਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲੱਗੇਗਾ। ਇਸ ਦਾ ਭੁਗਤਾਨ ਤਤਕਾਲ ਜਾਂ ਤਿੰਨ ਦਿਨ ‘ਚ ਕਰਨਾ ਹੋਵੇਗਾ। ਇਨ੍ਹਾਂ ਨਵੇਂ ਕਾਨੂੰਨਾਂ ਨਾਲ ਅੰਤਰ ਰਾਜੀ ਵਪਾਰ ਖੁੱਲ੍ਹੇਗਾ।MSP ਖਤਮ ਨਹੀਂ ਹੋਵੇਗਾ:ਉਨ੍ਹਾਂ ਕਿਹਾ ਇਹ ਬਿੱਲ ਕਿਸਾਨ ਨੂੰ ਆਜ਼ਾਦੀ ਦੇਣ ਵਾਲੇ ਹਨ। ਇਸ ‘ਚ MSP ਦੀ ਖਰੀਦ ਖਤਮ ਕਰਨ ਦੀ ਗੱਲ ਕਹਿਕੇ ਵਹਿਮ ਫੈਲਾਇਆ ਜਾ ਰਿਹਾ ਹੈ। ਮੈਂ ਸਾਰੇ ਕਿਸਾਨਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ MSP ਖਤਮ ਨਹੀਂ ਹੋਵੇਗਾ। ਇਸ ਬਿੱਲ ਨਾਲ MSP ਦਾ ਕੋਈ ਸਬੰਧ ਨਹੀਂ ਹੈ।