ਪੰਜਾਬ ਦੇ ਵਿੱਚ ਆਏ ਦਿਨ ਹੀ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਇਨਸਾਨ ਘਰ ਤੋਂ ਬਾਹਰ ਜਾਣ ਸਮੇਂ ਡਰਨ ਲੱਗ ਜਾਂਦਾ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹੋ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਜਿਸ ਨਾਲ ਦ-ਹਿ-ਸ਼- ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਤਿਉਹਾਰਾਂ ਦੇ ਸੀਜ਼ਨ ਨੂੰ ਵੇਖ ਕੇ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ, ਪਰ ਫਿਰ ਵੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ । ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ।ਜਿਸ ਵਿੱਚ ਇੱਕ ਨੌਜਵਾਨ ਪੰਜ ਦਿਨ ਲਾਪਤਾ ਰਹਿਣ ਤੋਂ ਬਾਅਦ , ਘਰ ਦੇ ਨਜ਼ਦੀਕ ਤੋਂ ਹੀ ਮਿਲਿਆ ਹੈ। ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਜਲੰਧਰ ਜ਼ਿਲ੍ਹੇ ਦੇ ਜੰਡਿਆਲਾ ਮੰਜਕੀ ਦੇ ਕੋਲ ਪਿੰਡ ਰੁੜਕਾ ਕਲਾਂ ਦੀ ਹੈ। ਜਿੱਥੇ ਇੱਕ ਗੁੱਜਰ ਪਰਿਵਾਰ ਦਾ ਲੜਕਾ 5 ਦਿਨ ਬਾਅਦ ਆਪਣੇ ਘਰ ਪਰਤਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕਾ ਰਹਿਮਤ ਅਲੀ ਪੁੱਤਰ ਮਸਕੀਨ ਅਲੀ ਵਾਸੀ ਪਿੰਡ ਰੁੜਕਾ ਕਲਾਂ ਬੀਤੀ 20 ਅਕਤੂਬਰ ਨੂੰ ਨਜ਼ਦੀਕ ਧਨੀ ਪਿੰਡ ਕੰਮ ਕਰਨ ਲਈ ਗਿਆ ਸੀ।ਉਸ ਤੋਂ ਬਾਅਦ ਉਕਤ ਨੌਜਵਾਨ ਆਪਣੇ ਚਾਚੇ ਦਾ ਮੋਟਰ ਸਾਈਕਲ ਲੈ ਕੇ ਕੰਮ ਵਾਲੀ ਜਗ੍ਹਾ ਤੋਂ ਪੈਟਰੋਲ ਪੰਪ ਤੇ ਗਿਆ ਸੀ। ਜਿਸ ਤੋਂ ਬਾਦ ਨੌਜਵਾਨ ਵਾਪਸ ਘਰ ਨਹੀਂ ਆਇਆ। ਪਰਿਵਾਰ ਵੱਲੋਂ ਭਾਲ ਕਰਨ ਤੇ ਜਦ ਪਤਾ ਨਹੀਂ ਲੱਗਾ ਤਾਂ, ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਲੜਕੇ ਦਾ ਮੋਟਰ ਸਾਈਕਲ ਅਤੇ ਕੁੜਤਾ ਸ਼ਨੀਵਾਰ ਨੂੰ ਜੰਡਿਆਲਾ ਪੁਲਿਸ ਨੇ ਬਰਾਮਦ ਕੀਤਾ, ਇਹ ਸਭ ਰੁੜਕਾ ਕਲਾਂ ਤੋ ਪਿੰਡ ਰੁੜਕੀ ਨੂੰ ਜਾਂਦੀ ਸੜਕ ਤੇ ਇੱਕ ਕਮਾਦ ਦੇ ਖੇਤ ਵਿੱਚੋਂ ਮਿਲਿਆ। ਐਤਵਾਰ ਸਵੇਰ ਨੂੰ ਲਾਪਤਾ ਹੋਇਆ ਲੜਕਾ ਵੀ ਰੁੜਕਾ ਕਲਾਂ ਦੇ ਭੱਠੇ ਤੋਂ ਹੀ ਮਿਲਿਆ।ਜੋ ਕੇ ਘਰ ਦੇ ਬਿਲਕੁਲ ਨਜ਼ਦੀਕ ਹੈ। ਪਰਿਵਾਰ ਵੱਲੋਂ ਦੱਸਣ ਮੁਤਾਬਕ ਲੜਕੇ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਪਹਿਲਾਂ ਸਰਕਾਰੀ ਹਸਪਤਾਲ ਬੁੰਡਾਲਾ ਵਿਖੇ ਲਿਆਂਦਾ ਗਿਆ ਤੇ ਫਿਰ ਜੰਡਿਆਲਾ ਮੰਜਕੀ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਭ ਦੀ ਜਾਣਕਾਰੀ ਪੁਲਸ ਚੌਕੀ ਜੰਡਿਆਲਾ ਦੇ ਏਐਸਆਈ ਕਸ਼ਮੀਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਨੌਜਵਾਨ ਮਿਲ ਗਿਆ ਹੈ। ਪਰ ਉਸਦੀ ਹਾਲਤ ਠੀਕ ਨਾ ਹੋਣ ਕਾਰਨ ਕੋਈ ਜਾਣਕਾਰੀ ਨਹੀਂ ਮਿਲੀ ਹੈ।ਉਸ ਦੇ ਮੋਬਾਈਲ ਦੀ ਕਾਲ ਡਿਟੇਲ ਦੀ ਜਾਂਚ ਦੇ ਅਧਾਰ ਤੇ, ਅਤੇ ਨੌਜਵਾਨ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਕਤ ਨੌਜਵਾਨ ਨੇ ਦੱਸਿਆ ਕਿ ਜਦੋਂ ਪੈਟਰੋਲ ਪੰਪ ਤੋਂ ਬਾਹਰ ਨਿਕਲਿਆ ਤਾਂ ਇਕ ਚਿੱਟੇ ਰੰਗ ਦੀ ਬਲੈਰੋ ਕਾਰ ਵਿਚ ਸਵਾਰ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਜੋ ਉਸ ਨੂੰ ਨਕੋਦਰ ਲੈ ਗਏ ,ਤੇ ਉਸ ਨੂੰ ਜ-ਬ-ਰ-ਦ-ਸ-ਤੀ ਜੂਸ ਪਿਲਾਇਆ ਗਿਆ। ਜਿਸ ਕਾਰਨ ਉਹ ਬੇ-ਹੋ- ਸ਼ ਹੋ ਗਿਆ। ਜਦ ਉਸ ਨੂੰ ਹੋਸ਼ ਆਇਆ ਤਾਂ ਉਹ ਆਪਣੇ ਘਰ ਦੇ ਨਜ਼ਦੀਕ ਭੱਠੇ ਤੇ ਸੀ। ਉਸ ਨੇ ਉਨ੍ਹਾਂ ਵਿਅਕਤੀਆਂ ਨੂੰ ਨਹੀਂ ਪਛਾਣਿਆ ਕਿਉਂਕਿ ਉਨ੍ਹਾਂ ਸਭ ਨੇ ਮੂੰਹ ਬੰਨੇ ਹੋਏ ਸਨ।